You are here

ਲੁਧਿਆਣਾ

ਗਰੀਨ ਮਿਸ਼ਨ ਪੰਜਾਬ ਟੀਮ ਨੇ ਕਿਸਾਨ ਗਗਨਦੀਪ ਸਿੰਘ ਤੂਰ ਦੇ ਖੇਤਾਂ ਵਿੱਚ ਲਾਏ ਬੂਟੇ 

ਉਸ ਸਮੇਂ ਪਿੰਡ ਲੋਧੀਵਾਲਾ ਦੇ ਸਰਪੰਚ ਨੇ ਗੁੱਜਰਾਂ ਦੇ ਪਸ਼ੂਆਂ ਵੱਲੋਂ ਬੂਟਿਆਂ ਦੇ ਕੀਤੇ ਜਾ ਰਹੇ ਉਜਾੜੇ ਨੂੰ ਰੋਕਣ ਬਾਰੇ ਮੰਗ ਕੀਤੀ 

ਸਿੱਧਵਾਂਬੇਟ/ ਲੁਧਿਆਣਾ, ਜੁਲਾਈ 2020 -( ਮਨਜਿੰਦਰ ਗਿੱਲ )- ਅੱਜ ਗਰੀਨ ਮਿਸ਼ਨ ਪੰਜਾਬ ਦੀ ਟੀਮ ਵੱਲੋਂ ਪਿੰਡ ਲੋਧੀਵਾਲਾ ਦੇ ਕਿਸਾਨ ਗਗਨਦੀਪ ਸਿੰਘ ਤੂਰ  ਦੇ ਖੇਤਾਂ ਵਿੱਚ ਲਾਏ ਬੂਟੇ  ਅਤੇ ਪੰਜਾਬ ਵਾਸੀਆਂ ਨੂੰ ਇਕ ਇੱਕ ਬੂਟਾ ਸਤਿਕਾਰ ਨਾਲ ਪਾਲਣ ਦਾ ਦਿੱਤਾ ਸੱਦਾ ਬੂਟੇ ਲਗਾਉਣ ਸਮੇਂ ਪਹੁੰਚੇ ਸੱਤਪਾਲ ਸਿੰਘ ਦੇਹੜਕਾ ਅਤੇ ਹਰਨਰਾਇਣ ਸਿੰਘ ਮੱਲੇਆਣਾ ਨਾਲ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਨੇ ਧਿਆਨ ਦਿਵਾਉਂਦੇ ਦੱਸਿਆ ਸਮੁੱਚੇ ਪੰਜਾਬ ਅੰਦਰ ਗੁੱਜਰਾਂ ਦੇ ਪਸ਼ੂਆਂ ਦੇ ਬਹੁਤ ਵੱਡੇ ਵੱਡੇ ਝੁੰਡ ਸੜਕਾਂ ਦੇ ਕਿਨਾਰੇ ਸਾਂਝੀਆਂ ਥਾਵਾਂ ਦੇ ਉਪਰ ਚਰ ਰਹੇ ਹਨ ਜਿਹੜੇ ਲਗਾਤਾਰ ਸਮਾਜ ਸੇਵੀ ਸੰਸਥਾ ਵੱਲੋਂ ਲਗਾਏ ਜਾ ਰਹੇ ਬੂਟਿਆਂ ਦਾ ਨੁਕਸਾਨ ਕਰਦੇ ਹਨ ਜਿਨ੍ਹਾਂ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਸਰਕਾਰ ਕੋਲੋਂ ਮੰਗ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਪਸ਼ੂਆਂ ਦੇ ਇਸ ਤਰਾਂ ਚਰਨ ਤੇ ਪਾਬੰਦੀ ਲਾਈ ਜਾਵੇ । ਸਰਦਾਰ ਪਰਮਿੰਦਰ ਸਿੰਘ ਟੂਸਾ ਸਰਪੰਚ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਗਰੀਨ ਮਿਸ਼ਨ ਟੀਮ ਦੇ ਮੈਂਬਰਾਂ ਵੱਲੋਂ ਸਮੁੱਚੇ ਇਲਾਕੇ ਦੀਆਂ ਪੰਚਾਇਤਾਂ ਨੂੰ ਮਤੇ ਪਾ ਕੇ ਐਸਡੀਐਮ ਸਾਹਿਬ ਕੋਲ ਪਹੁੰਚ ਦੇ ਕਰਨ ਦੀ ਬੇਨਤੀ ਕੀਤੀ ਉਸ ਸਮੇਂ ਬੂਟਾ ਲਾਉਣ ਲਈ ਇਕੱਠੇ ਹੋਏ ਪਿੰਡ ਵਾਸੀ ਅਤੇ ਗਰੀਨ ਮਿਸ਼ਨ ਪੰਜਾਬ ਟੀਮ ਦਾ ਗਗਨਦੀਪ ਸਿੰਘ ਤੂਰ ਵੱਲੋਂ ਧੰਨਵਾਦ ਕੀਤਾ ਗਿਆ ਉਸ ਸਮੇਂ ਹਾਜ਼ਰ ਸਨ ਜਥੇਦਾਰ ਅਮਨਜੀਤ ਸਿੰਘ ਖਹਿਰਾ, ਸਰਦਾਰ ਇੰਦਰਜੀਤ ਸਿੰਘ ਖਹਿਰਾ, ਸਰਦਾਰ ਤੇਜਿੰਦਰ ਸਿੰਘ ਖਹਿਰਾ, ਸਰਦਾਰ ਪਵਿੱਤਰ ਸਿੰਘ ਮਾਣੂਕੇ, ਸਰਦਾਰ ਜਗਰੂਪ ਸਿੰਘ  ਗਿੱਦੜਵਿੰਡੀ, ਸਰਦਾਰ ਪਰਮਪਾਲ ਸਿੰਘ ਸੁਧਾਰੀਆਂ, ਹਰਮੇਲ ਸਿੰਘ ਗਿੱਲ,  ਗੁਰਪ੍ਰੀਤ ਸਿੰਘ ਖਹਿਰਾ, ਭੋਲਾ ਸਿੰਘ ਗਿੱਦੜਵਿੰਡੀ ਅਤੇ ਰਮਨਜੀਤ ਸਿੰਘ ਤੂਰ ਆਦਿ।

ਮਹਾਂਮਾਰੀ ਕੋਰੋਨਾ ਵਾਇਰਸ ਦਾ ਪਰਛਾਵਾਂ ਬਾਬਾ ਹੀਰਾ ਹਸਪਤਾਲ ਤੇ ਵੀ ਪਿਆ

ਹਸਪਤਾਲ ‘ਚ ਦਾਖਲ ਜਖਮੀ ਗਉਆਂ ਦੇ ਇਲਾਜ ਤੇ ਸੇਵਾਦਾਰਾ ਨੂੰ ਤਨਖਾਹ ਦੇਣ ਦੇ ਵੀ ਆਈ ਨੌਬਤ ।

ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਸੰਗਤਾ ਤੋ ਸਹਿਯੋਗ ਦੀ ਕੀਤੀ ਅਪੀਲ

ਕਾਉਂਕੇ ਕਲਾਂ, 2020 ਜੁਲਾਈ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਮਹਾਮਾਰੀ ਕੋਰੋਨਾ ਵਾਇਰਸ ਦਾ ਪਰਛਾਵਾਂ ਹੁਣ ਵਿਸਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਨਜਦੀਕੀ ਪੈਂਦੇ ਬਾਬਾ ਹੀਰਾਂ ਹਸਪਤਾਲ ਤੇ ਵੀ ਪਿਆਂ ਹੈ ਜਿਸ ਵਿੱਚ ਇਲਾਜ ਲਈ ਦਾਖਲ 160 ਦੇ ਕਰੀਬ ਜਖਮੀ ਬੇਸਹਾਰਾਂ ਗਊਆਂ ਤੇ ਹੋਰ ਜਾਨਵਰਾਂ ਲਈ ਹਰੇ ਚਾਰੇ,ਤੂੜੀ,ਦਵਾਈਆਂ ਤੇ ਹੋਰ ਲੋੜੀਂਦੇ ਸਮਾਨ ਸਮੇਤ ਹਸਪਤਾਲ ਦੇ ਸੇਵਾਦਾਰਾਂ ਨੂੰ ਉਨਾ ਦੀ ਤਨਖਾਹ ਦੇਣ ਦੀ ਵੀ ਭਾਰੀ ਕਿੱਲਤ ਸਾਹਮਣੇ ਆਈ ਹੈ।ਮਹਾਮਰੀ ਕਾਰਨ ਲਾਕਡਾਊਨ ਦੇ ਚੱਲਦੇ ਸਮੱੁਚੇ ਵਰਗਾ ਦਾ ਧੰਦਾ ਚੌਪਟ ਹੋ ਕੇ ਰਹਿ ਗਿਆ ਤੇ ਕੰਮਕਾਜ ਨਾ ਹੋਣ ਦੀ ਸੂਰਤ ਵਿੱਚ ਮਾੜੀ- ਮੋਟੀ ਹਸਪਤਾਲ ਵਿੱਚ ਜਖਮੀ ਬੇਸਹਾਰਾ ਗਊਆਂ ਦੀ ਸੇਵਾ ਲਈ ਆਉਣ ਵਾਲੀ ਮੱਦਦ ਵੀ ਬੰਦ ਹੋ ਗਈ ਹੈ।ਬਾਬਾ ਹੀਰਾ ਹਸਪਤਾਲ ਵਿੱਚ ਪੰਜਾਬ ਭਰ ਵਿੱਚੋ ਮਿਲਣ ਵਾਲੇ ਜਖਮੀ ਬੇਸਹਾਰਾਂ ਗਊਆਂ ਤੇ ਹੋਰਨਾਂ ਜਖਮੀ ਜੀਵਾਂ ਦਾ ਵੱਖ ਵੱਖ ਦਾਨੀ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਲਾਜ ਕੀਤਾ ਜਾਂਦਾ ਹੈ ਜਿਸ ਵਿੱਚ 36 ਤੋ ਵੱਧ ਸੇਵਾਦਾਰ ਤੇ ਮੁਲਾਜਮ ਆਪਣੀ ਆਪਣੀ ਬਣਦੀ ਡਿਉਟੀ ਨਿਭਾ ਰਹੇ ਹਨ ਤੇ ਹਸਪਤਾਲ ਵਿੱਚ ਜਖਮੀ ਬੇਸਹਾਰਾਂ ਗਊਆਂ ਨੂੰ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਂਦਾ ਹੈ।ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੀਰਾ ਹਸਪਤਾਲ ਦੀਆਂ ਮੁਢਲੀਆਂ ਜਰੂਰਤਾਂ ਲਾਕਡਾਉਨ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਗਈਆਂ ਹਨ ਤੇ ਅੱਜ ਦਾ ਆਲਮ ਇਹ ਹੈ ਕਿ ਆਰਥਿਕ ਸਹਾਇਤਾ ਨਾ ਮਿਲਣ ਕਾਰਨ ਹਸਪਤਾਲ ਦੇ 36 ਸੇਵਾਦਾਰਾਂ ਤੇ ਮੁਲਾਜਮਾ ਨੂੰ ਤਨਖਾਹ ਦੇਣ ਦੀ ਵੀ ਭਾਰੀ ਕਿੱਲਤ ਆ ਰਹੀ ਹੈ। ਉਨਾ ਕਿਹਾ ਕਿ ਪਹਿਲਾ ਦਾਨੀ ਵੀਰ ਹਸਪਤਾਲ ਵਿੱਚ ਤੂੜੀ ਹਰਾ ਚਾਰਾ ਤੇ ਹੋਰ ਆਪਣੀ ਸਰਧਾ ਮੁਤਾਬਿਕ ਸੇਵਾ ਇੰਨਾ ਬੇਸਹਾਰਾ ਜੀਵਾਂ ਲਈ ਦਾਨ ਵਜੋ ਦੇ ਜਾਂਦੇ ਸਨ ਪਰ ਹੁਣ ਤਾਂ ਹਸਪਤਾਲ ਦਾ ਬੀਜਿਆਂ ਹਰਾ ਚਾਰਾ ਤੇ ਤੂੜੀ ਵੀ ਖਤਮ ਹੋ ਗਈ ਹੈ ਜਿਸ ਕਾਰਨ ਇੰਨਾ ਬੇਸਹਾਰਾਂ ਜੀਵਾਂ ਲਈ ਰਾਹਤ ਦੇ ਸਾਰੇ ਵਸੀਲੇ ਬੰਦ ਹੋ ਗਏ ਹਨ ਤੇ ਭੁੱਖ ਪਿਆਸ ਨਾਲ ਇੰਨਾ ਜੀਵਾਂ ਦਾ ਮੰਦਾ ਹਾਲ ਹੈ।ਉਨਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਵੀਰਾਂ ਤੋ ਮੰਗ ਕੀਤੀ ਕਿ ਉਹ ਜਖਮੀ ਬੇਸਹਾਰਾਂ ਗਊਆਂ ਤੇ ਜੀਵਾਂ ਦੇ ਦਰਦ ਨੂੰ ਸਮਝਦਿਆਂ ਵੱਧ ਵੱਧ ਤੋ ਹਸਪਤਾਲ ਲਈ ਤੂੜੀ ,ਹਰਾ ਚਾਰਾ,ਲੋੜੀਦੀਆਂ ਦਵਾਈਆਂ ਤੇ ਆਰਥਿਕ ਸਹਾਇਤਾ ਦੇਣ ਦੀ ਮੱਦਦ ਕਰਨ। ਦਹਿਾੜੇ ਮਾਰੀ ਠੱਗੀ

ਪਿੰਡ ਲੋਧੀਵਾਲਾ ਵਿਖੇ ਜਥੇਦਾਰ ਪਰਿਵਾਰ ਨੇ ਨਿਸ਼ਾਨ ਸਿੰਘ ਖਹਿਰਾ ਦਾ ਪਹਿਲਾ ਜਨਮ ਦਿਨ ਬੂਟਾ ਲਾ ਕੇ ਮਨਾਇਆ 

Image preview

ਸਿੱਧਵਾਂ ਬੇਟ /ਲੁਧਿਆਣਾ, ਜੁਲਾਈ 2020 -( ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )- 26 ਜੁਲਾਈ ਪਿੰਡ ਲੋਧੀਵਾਲਾ ਵਿਖੇ ਸੁਰਗਵਾਸੀ ਜਥੇਦਾਰ ਸੁਖਦੇਵ ਸਿੰਘ ,ਸੁਰਗਵਾਸੀ ਆੜ੍ਹਤੀਆ ਹਰਦੇਵ ਸਿੰਘ ਦੇ ਪੜਪੋਤੇ  ਅਤੇ ਜਥੇਦਾਰ ਅਮਨਜੀਤ ਸਿੰਘ ਖਹਿਰਾ ਅਤੇ ਨੰਬਰਦਾਰ ਇੰਦਰਜੀਤ ਸਿੰਘ ਖਹਿਰਾ ਦੇ ਪੋਤੇ ਸਰਦਾਰ ਜਸਪ੍ਰੀਤ ਸਿੰਘ ਖਹਿਰਾ ਇੰਗਲੈਂਡ ਵਾਸੀ ਦੇ ਬੇਟੇ ਸਰਦਾਰ ਨਿਸ਼ਾਨ ਸਿੰਘ ਖਹਿਰਾ ਦਾ ਪਹਿਲਾ ਜਨਮ ਅੰਬ ਦਾ ਬੂਟਾ ਲਾ ਕੇ ਗਰੀਨ ਮਿਸ਼ਨ ਪੰਜਾਬ ਦੀ ਟੀਮ ਪਿੰਡ ਵਾਸੀ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਮਨਾਇਆ । ਉਸ ਸਮੇਂ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਨੇ ਜਿੱਥੇ ਜਥੇਦਾਰ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸਮੁੱਚੇ ਪੰਜਾਬ ਵਿੱਚ ਲਗਾਏ ਜਾ ਰਹੇ ਬੂਟਿਆਂ ਦੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ । ਉਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਗਰੀਨ ਮਿਸ਼ਨ ਪੰਜਾਬ ਟੀਮ ਦੇ ਬਾਨੀ ਸ ਸੱਤਪਾਲ ਸਿੰਘ ਨੇ ਆਖਿਆ ਕਿ ਅੱਜ ਸਮੁੱਚੇ ਪੰਜਾਬ ਨੂੰ ਜ਼ਰੂਰਤ ਹੈ ਕੇ ਆਪਣੇ ਬੱਚਿਆਂ ਦੇ ਜਨਮ ਦਿਨ ਬੂਟਾ ਲਾ ਕੇ ਮਨਾਏ ਜਾਣ ਅਤੇ ਉਨ੍ਹਾਂ ਬੂਟਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਪਾਲਿਆ ਜਾਵੇ ਜੇਕਰ ਆਪਾਂ ਇਸ ਤਰ੍ਹਾਂ ਕਰਦੇ ਹੈ ਤਾਂ ਕਿਤੇ ਨਾ ਕਿਤੇ ਸਾਡਾ ਪਿਆਰ ਇਨ੍ਹਾਂ ਬੂਟਿਆਂ ਦੇ ਨਾਲ ਵਧਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਉਨ੍ਹਾਂ ਅੱਗੇ ਬੇਟ ਇਲਾਕੇ ਦੇ ਵਾਸੀਆਂ ਨੂੰ ਸੁਨੇਹਾ ਦਿੰਦੇ ਆਖਿਆ ਜੇਕਰ ਕੋਈ ਵੀ ਇਸ ਇਲਾਕੇ ਦੇ ਵਿੱਚੋਂ ਆਪਣੇ ਬੱਚਿਆਂ ਦੀ ਯਾਦ ਵਿੱਚ ਬੂਟਾ ਲਗਾਉਣਾ ਚਾਹੁੰਦਾ ਹੈ ਤਾਂ ਅਸੀਂ ਉਹ ਬੂਟਾ ਲੈ ਕੇ ਉਨ੍ਹਾਂ ਲਈ ਹਾਜ਼ਰ ਹੋਵਾਂਗੇ ਸਾਡੀ ਟੀਮ ਇਸ ਕੰਮ ਲਈ ਆਪਣੇ ਆਪ ਨੂੰ ਵੱਡਭਾਗਾ ਸਮਝੇਗੀ। ਉਸ ਸਮੇਂ ਗਰੀਨ ਮਿਸ਼ਨ ਪੰਜਾਬ ਟੀਮ ਦੇ ਸੀਨੀਅਰ ਮੈਂਬਰ ਹਰਨਰਾਇਣ ਸਿੰਘ ਮੱਲੇਆਣਾ ਵੱਲੋਂ ਪਿੰਡ ਦੀ ਪੰਚਾਇਤ ਅਤੇ ਹੋਰ ਆਲੇ ਦੁਆਲੇ ਦੀਆਂ ਪੰਚਾਇਤਾਂ ਨੂੰ ਗਰੀਨ ਮਿਸ਼ਨ ਪੰਜਾਬ ਦੀ ਟੀਮ ਤੋਂ ਬੂਟੇ ਪ੍ਰਤੀ ਜਾਣਕਾਰੀ ਹਾਸਲ ਕਰਨ ਲਈ ਕੈਂਪ ਲਗਾਉਣ ਦਾ ਸੱਦਾ ਦਿੱਤਾ  ਉਨ੍ਹਾਂ ਅੱਜ ਪੰਜਾਬ ਵਾਸੀਆਂ ਨੂੰ ਗੁਰੂ ਸਹਿਬਾਨਾਂ ਵੱਲੋਂ ਦਰੱਖਤਾਂ ਬਾਰੇ ਦਿੱਤੇ ਹੋਏ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੁਨੇਹਾ ਵੀ ਦਿੱਤਾ  ਉਸ ਸਮੇਂ ਇੰਦਰਜੀਤ ਸਿੰਘ ਖਹਿਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਉਸ ਸਮੇਂ ਹਾਜ਼ਰ ਸਨ ਜਥੇਦਾਰ ਅਮਨਜੀਤ ਸਿੰਘ ਖਹਿਰਾ ,ਸਰਦਾਰ ਤੇਜਿੰਦਰ ਸਿੰਘ ਖਹਿਰਾ ,ਸਰਦਾਰ ਗਗਨਦੀਪ ਸਿੰਘ ਤੂਰ, ਸਰਦਾਰ ਪਵਿੱਤਰ ਸਿੰਘ ਮਾਣੂਕੇ, ਸਰਦਾਰ ਕਰਮ ਸਿੰਘ ਖਹਿਰਾ ,ਸਰਦਾਰ ਪਰਮਪਾਲ ਸਿੰਘ ਸੁਧਾਰੀਆਂ, ਸਰਦਾਰ ਗੁਰਲਾਲ ਸਿੰਘ ਬੱਧਨੀ ਵਾਲੇ, ਸਰਦਾਰ ਹਰਮੇਲ ਸਿੰਘ ਗਿੱਲ, ਸਰਦਾਰ ਭੋਲਾ ਸਿੰਘ ਗਿੱਦੜਵਿੰਡੀ, ਸਰਦਾਰ ਜਗਰੂਪ ਸਿੰਘ ਗਿੱਦੜਵਿੰਡੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਖਹਿਰਾ ਆਦਿ।

ਅਜੀਤਵਾਲ ਵਿਖੇ ਪ੍ਰਵਾਸੀ ਮਜ਼ਦੂਰ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਅਜੀਤਵਾਲ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਵੱਲੋ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਪਾਤ ਕਰ ਲਈ।ਜਾਣਕਾਰੀ ਅਨੁਸਾਰ ਰਾਜੂ ਨਾਮ ਦਾ ਪ੍ਰਵਾਸੀ ਜੋ ਕੇ ਪਿਛਲੇ ਕਾਫੀ ਸਮੇ ਤੋ ਇਕ ਕਿਸਾਨ ਪਾਸ ਮਜ਼ਦੂਰੀ ਦਾ ਕੰਮ ਕਰਦਾ ਸੀ ਜਿਸ ਬੀਤੀ ਰਾਤ ਕੋਈ ਜ਼ਹਿਰਲੀ ਚੀਜ਼ ਨਿਗਲ ਕੇ ਆਤਾਮ ਹੱਤਿਆ ਕਰ ਲਈ ਹੈ ਜਦੋ ਤੜਕਸਾਰ ਕਿਸਾਨ ਨੂੰ ਪਤਾ ਲੱਗਿਆ ਤਾਂ ਉਸ ਇਸ ਦੀ ਸਚੂਨਾ ਥਾਣਾ ਅਜੀਤਵਾਲ ਵਿਖੇ ਦੇ ਦਿੱਤੀ ਗਈ ਤਾ ਪੁਲਿਸ ਮੁਲਜ਼ਮਾਂ ਵਲੋ ਬਣਦੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ ਜ਼ਮਾ ਕਰਵਾ ਦਿੱਤੀ ਗਈ ਹੈ।ਪੁਲਿਸ ਮੁਲਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਆਉਣ ਤੇ ਲਾਸ਼ ਦਾ ਪੋਸਟਮਾਰਟ ਕਰਵਾਉਣ ਉਪਰੰਤ ਅਲਗੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਵਲੋ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਵਿਖੇ ਕਰਵਾਏ ਤਿੰਨ ਦਿਨਾਂ ਸਮਾਗਮਾਂ ਦੀ ਸਮਾਪਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਵਿਖੇ ਮੋਤੀ ਬਾਗ ‘ਚ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਵਿੱਚ ਤਿੰਨ ਦਿਨਾਂ ਚੱਲ ਰਹੇ ਸਮਾਗਮਾਂ ਦੀ ਸਮਾਪਤੀ ਹੋ ਗਈ ਹੈ।ਸ੍ਰੋਮਣੀ ਗੁਰਮਿਤ ਗ੍ਰੰਥੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਦੀ ਅਗਵਾਈ ਵਿੱਚ ਸਮਾਗਮਾਂ ਕਰਵਾਏ ਗਏ।ਗਰਦੁਆਰਾ ਭਜਨਗੜ੍ਹ ਸਾਹਿਬ ਜੀ ਵਿਖੇ ਭਾਈ ਕੁਲਜੀਤ ਸਿੰਘ,ਭਾਈ ਇੰਦਰਜੀਤ ਸਿੰਘ ਲੱਖਾ ਅਤੇ ਪੰਥ ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਹਠੂਰ ਵਾਲੇ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇ ਸ਼੍ਰੋਮਣੀ ਕਮੇਟੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬਹੁਤ ਸਤਿਕਾਰ ਯੋਗ ਗ੍ਰੰਥੀ ਸਨ ਅਤੇ ਬਾਬਾ ਬੁੱਢਾ ਜੀ ਗੁਰੁ ਸਾਹਿਬ ਜੀ ਬਹੁਤ ਸੇਵਾ ਕਰਦੇ ਸਨ।ਬਾਬਾ ਜੀ ਗੁਰਮਤਿ ਸਮਾਗਮ ਕਰਵਾ ਕੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਵੀ ਪ੍ਰੇਰਦੇ ਸਨ।ਇਸ ਸਮੇ ਉਨ੍ਹਾ ਆਖਿਆ ਕਿ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਮਤਿ ਗੰ੍ਰਥੀ ਸਭਾ ਸਿੱਖੀ ਦਾ ਪ੍ਰਚਾਰ ਪਾਸਾਰ ਵਾਸਤੇ ਲਗਾਤਾਰ ਯਤਨਸ਼ੀਲ ਹੈ।ਇਸ ਸਮੇ ਗੁਰਮਤਿ ਗ੍ਰੰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਅਤੇ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਇਸ ਸਮੇ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਪ੍ਰਬੰਧਕ ਕਮੇਟੀ,ਵਿਸ਼ਵਕਰਮਾ ਵੇਲਫੇਅਰ ਸੁਸਇਟੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ।ਇਸ ਸਮੇ ਸੇਵਾ ਤੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇ ਪੱਤਰਕਾਰ ਜਸਮੇਲ ਗਾਲਿਬ ਅਤੇ “ਜ਼ਨ ਸ਼ਕਤੀ” ਚੈਨਲ ਦੇ ਮੇਨਜ਼ਰ ਮਨਜਿੰਦਰ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇ ਸਟੇਜ ਦੀ ਸੇਵਾ ਪ੍ਰਤਾਪ ਸਿੰਘ ਨੇ ਨਿਭਾਈ।ਇਸ ਸਮੇ ਗੁਰਦੁਆਰਾ ਦੇ ਮੱੁਖ ਸੇਵਦਾਰ ਗੁਰਪ੍ਰੀਤ ਸਿੰਘ,ਪ੍ਰਿਸੀਪਲ ਚਰਨਜੀਤ ਸਿੰਘ,ਪ੍ਰਧਾਨ ਪਿਰਤਪਾਲ ਸਿੰਘ ਮਣਕੂ,ਬਲਦੇਵ ਸਿੰਘ ਗਰੇਵਾਲ,ਕੁਲਬੀਰ ਸਿੰਘ ਸਰਨਾ,ਬਲਵਿੰਦਰ ਸਿੰਘ ਮੱਕੜ,ਬਾਬਾ ਮੋਹਨ ਸਿੰਘ ਸੱਗੂ,ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੰਗਸੀਪੁਰਾ,ਜਸਪ੍ਰਤਿ ਸਿੰਘ ਢੋਲਣ,ਕੁਲਦੀਪ ਸਿੰਘ ਰਣੀਆਂ,ਜਸਵੀਰ ਸਿੰਘ,ਅਵਤਾਰ ਸਿੰਘ ਮਿਗਲਾਨੀ,ਭਾਈ ਸਤਿਨਾਮ ਸਿੰਘ,ਪ੍ਰਿਥਵੀ ਪਾਲ ਸਿੰਘ ਚੱਢਾ,ਤ੍ਰਿਲੋਕ ਸਿੰਘ ਸਿਡਾਨਾ,ਪ੍ਰਧਾਨ ਸੁਖਵਿੰਦਰ ਸਿੰਘ,ਸਾਬਾਕਾ ਐਮ.ਸੀ ਦਵਿੰਦਰਜੀਤ ਸਿੰਘ ਸਿੱਧੂ,ਪਾਲ ਸਿੰਘ ਨਿਹੰਗ,ਆਦਿ ਸੰਗਤਾਂ ਹਾਜ਼ਰ ਸਨ।

ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਰਿਹਾ

ਹਠੂਰ ਜੁਲਾਈ 2020 (ਨਛੱਤਰ ਸੰਧੂ)ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਣੰੂਕੇ ਬਾਰਵੀ ਦੀ ਪੀ੍ਰੱਖਿਆ ਦਾ ਨਤੀਜਾ ਸਾਨਦਾਰ ਰਿਹਾ ।ਮਾਨ ਵਾਲੀ ਗੱਲ ਹੈ ਕਿ ਸਕੂਲ ਦੇ ਸਾਰੇ ਬੱਚੇ ਹੀ ਫਾਸਟ ਡਵੀਜਨ ਪਾਸ ਹੋਏ ਹਨ ।ਇਸ ਖੁਸੀ ਨੂੰ ਹੋਰ ਦੁੱਗਣਾ ਕਰਨ ਲਈ ਸਕੂਲ ਦੇ ਡਾਇਰੈਕਟਰ ਗੁਰਮੁੱਖ ਸਿੰਘ ਸੰਧੂ ਨੇ ਬੱਚਿਆ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਤੇ ਸਕੂਲ ਦੇ ਕੁੱਲ 194 ਵਿਿਦਆਰਥੀਆ ਨੇ ਬਾਰਵੀ ਦੀ ਪ੍ਰੀਖਿਆ ਦਿੱਤੀ ।ਸਾਇਸ ਅਤੇ ਆਰਟਸ ਗਰੁੱਪ ਦੇ 137 ਵਿਿਦਆਰਥੀਆ ਵਿੱਚੋ 90% ਤੋ ਉਪਰ 11 ਵਿਿਦਆਰਥੀ 80% ਤੋ ਉਪਰ 25 ਵਿਿਦਆਰਥੀ ਅਤੇ ਬਾਕੀ ਸਾਰੇ ਵਿਿਦਆਰਥੀ ਫਾਸਟ ਡਵੀਜਨ ਵਿੱਚ ਪਾਸ ਹੋਏ।ਸਾਇਸ ਗਰੁੱਪ ਵਿੱਚ ਜਸਪ੍ਰੀਤ ਕੌਰ ਸਿੱਧੂ ਦੇਹੜਕਾ 425-450 (94.4%),ਗਗਨਦੀਪ ਕੌਰ ਦੀਵਾਨੇ 423-450 (94%),ਜਸਨਦੀਪ ਕੌਰ ਭੰਮੀਪੁਰਾ 421-450(93.5%),ਜਸਰਾਜ ਸਿੰਘ ਦੇਹੜਕਾ 421-450(93.5%) ਅਤੇ ਆਰਟਸ ਗਰੁਪ ਵਿੱਚੋ ਰਮਨਦੀਪ ਕੌਰ ਨਵਾ ਡੱਲਾ ਨੇ 408-450 (90.6%), ਰਾਜਦੀਪ ਕੌਰ ਡੱਲਾ 390-450(88.6%),ਰਮਨਦੀਪ ਕੌਰ ਭੰਮੀਪੁਰਾ 388-450(86.2%) ਅੰਕ ਲੈ ਕੇ ਪਹਿਲੀਆ ਪੁਜੀਸਨਾ ਹਾਸਲ ਕੀਤੀਆ।ਤਕਨੀਕੀ ਕਾਰਨਾ ਕਰਕੇ ਕਾਮਰਸ ਗਰੁਪ ਦਾ ਨਤੀਜਾ ਨਹੀ ਪਾਇਆ ਗਿਆ ।ਇਹ ਸਕੂਲ ਨਕਲ,ਝੂਠ,ਚੋਰੀ ਅਤੇ ਫੈਸਨ ਦੇ ਸਖਤ ਖਿਲਾਫ ਹੈ ।ਬੱਚਿਆ ਦੀ ਸਖਤ ਮਿਹਨਤ ਅਤੇ ਸਮੂਹ ਸਟਾਫ ਦੀ ਲਗਨ ਸਦਕਾ ਇਹ ਸਕੂਲ ਬੁਲੰਦੀਆ ਹਾਸਲ ਕਰ ਰਿਹਾ ਹੈ ਸਕੂਲ ਦੇ ਡਾਇਰੈਕਟਰ ਗੁਰਮੁੱਖ ਸਿੰਘ ਸੰਧੂ ਨੇ ਇਸ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਰਿੰਦਰ ਕੌਰ ਅਤੇ ਸਮੂਹ ਸਟਾਫ ਤੇ ਬੱਚਿਆ ਦੀ ਮਿਹਨਤ ਨੂੰ ਦਿੱਤਾ ਹੈ ।ਇਸ ਮੋਕੇ ਸੁਖਦੇਵ ਸਿੰਘ ਖਾਲਸਾ,ਚਰਨ ਸਿੰਘ ,ਜਸਵੀਰ ਸਿੰਘ ,ਜਸਵਿੰਦਰ ਸਿੰਘ,ਦੀਪਕ ਕੁਮਾਰ,ਬਲਜੀਤ ਸਿੰਘ,ਸਨਦੀਪ ਸਿੰਘ ,ਸੁਰਿੰਦਰਪਾਲ ਕੌਰ ,ਰਮਨਦੀਪ ਕੌਰ,ਚਰਨਜੀਤ ਕੌਰ,ਹਰਪ੍ਰੀਤ ਕੌਰ,ਜਸਪਾਲ ਕੌਰ ,ਬਲਵੀਰ ਕੌਰ,ਸਿਮਰਨਦੀਪ ਕੌਰ,ਅਕਾਸਦੀਪ ਕੌਰ ,ਜੁਗਦੀਪ ਕੌਰ ,ਸੁਖਦੀਪ ਕੌਰ ਆਦਿ ਹਾਜਰ ਸਨ।

ਕੋਚਿੰਗ ਤੇ ਕੰਪਿਊਟਰ ਸੈਂਟਰ ਵਾਲਿਆਂ ਦੀ ਵੀ ਸਾਰ ਲਵੇ ਕੈਪਟਨ ਸਰਕਾਰ –ਸਾਹੋਕੇ ,ਦੌਧਰ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸੇਵਾਦਾਰ ਭੁਪਿੰਦਰ ਸਿੰਘ ਸਾਹੋਕੇ ਤੇ ਯੂਥ ਆਗੂ ਪਰਵਿੰਦਰ ਸਿੰਘ ਸਿੱਧੂ ਦੌਧਰ ਨੇ ਮੰਗ ਕੀਤੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ 20 ਮਾਰਚ ਤੋ ਬੰਦ ਪਏ ਕੋਚਿੰਗ ਸੈਂਟਰਾਂ ਤੇ ਕੰਪਿਉਟਰ ਸੈਂਟਰਾਂ ਵਾਲਿਆਂ ਦੇ ਪ੍ਰਬੰਧਕਾ ,ਅਧਿਾਪਕਾ , ਤੇ ਕਰਮਚਾਰੀਆਂ ਦੀ ਵੀ ਸਰਕਾਰ ਸਾਰ ਲਵੇ ਤੇ ਮੌਜੂਦਾ ਸਰਕਾਰੀ ਨਿਯਮਾਂ ਦੇ ਅਨੁਸਾਰ ਉਨਾ ਨੂੰ ਵੀ ਜਾਰੀ ਸਰਤਾਂ ਦੇ ਕੇ ਦੂਜੀਆਂ ਖੋਲੀਆਂ ਜਾ ਰਹੀਆਂ ਦੁਕਾਨਾਂ ਦੀ ਤਰਜਾਂ ਤੇ ਕੁਝ ਘੰਟੇ ਕੋਚੰਗ ਤੇ ਕੰਪਿਉਟਰ ਸੈਂਟਰ ਖੋਲਣ ਦੀ ਇਜਾਜਾਤ ਦੇਵੇ । ਦੋਵਾਂ ਆਗੂਆਂ ਨੇ ਅੱਗੇ ਕਿਹਾ ਕਿ ਕੋਚੰਗ ਸੈਂਟਰ ਤੇ ਕੰਪਿਉਟਰ ਸੈਟਰ ਨਾਲ ਜੁੜੇ 10 ਲੱਖ ਦੇ ਕਰੀਬ ਪਰਿਵਾਰ ਬੇਰੁਜਗਾਰ ਹੋ ਗਏ ਜਿੰਨਾ ਲਈ ਇਸ ਸੰਕਟ ਦੇ ਸਮੇ ਹੋਰ ਕਿਸੇ ਹੋਰ ਕਾਰੋਬਾਰ ਨਾਲ ਜੁੜਨਾ ਨਾਮੁਮਕਿਨ ਹੈ ਤੇ ਇੰਨਾ ਸੈਂਟਰਾਂ ਤੇ ਸਿੱਖਿਆਂ ਹਾਸਿਲ ਕਰਦੇ ਵਿਿਦਆਰਥੀ ਵਰਗ ਦਾ ਵੀ ਭਵਿੱਖ ਧੁੰਦਲਾ ਹੋ ਕੇ ਰਹਿ ਗਿਆ । ਉਨਾ ਕਿਹਾ ਕਿ ਦੋਵਾਂ ਸੈਂਟਰਾਂ ਨਾਲ ਜੁੜੇ ਅਧਿਆਪਕ ,ਪ੍ਰਬੰਧਕ ਤੇ ਕਰਮਚਾਰੀ ਦੋ ਢੰਗ ਦੀ ਰੋਟੀ ਤੋ ਮੁਥਾਜ ਹੋ ਕੇ ਰਹਿ ਗਏ ਹਨ ,ਜਿੰਨਾ ਲਈ ਸਰਕਾਰ ਨੇ ਕੋਈ ਠੋਸ ਰਣਨੀਤੀ ਨਹੀ ਬਣਾਈ । ਉਨਾ ਕਿਹਾ ਕਿ ਜੇਕਰ ਸਰਕਾਰੀ ਨਿਯਮਾਂ ਅਨੁਸਾਰ ਸਫਰ,ਵਿਆਹ ਜਾਂ ਕਿਸੇ ਗਮਗੀਨ ਥਾਂ ਤੇ ਸਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ਨਿਸਚਿਤ ਕੀਤੀ ਜਾ ਸਕਦੀ ਹੈ ਤਾਂ ਇੰਨਾ ਸੈਂਟਰਾਂ ਵਿੱਚ ਵੀ ਹਾਜਰੀਨ ਵਿਿਦਅਰਾਥੀਆਂ ਦੀ ਗਿਣਤੀ ਨਿਸਚਿਤ ਕੀਤੀ ਜਾਵੇ ਤਾਂ ਜੋ ਇੰਨਾਂ ਸੈਂਟਰਾਂ ਨਾਲ ਜੁੜੇ ਪ੍ਰਬੰਧਕ ,ਅਧਿਆਪਕ ਤੇ ਕਰਮਚਾਰੀ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।

ਬਾਦਲ ਪਰਿਵਾਰ ‘ਚ ਆ ਚੱੁਕਾ ਕੋਰੋਨਾ ਵਾਇਰਸ ,ਸਮਰਥਕ ਛੱਡ ਰਹੇ ਨੇ ਸਾਥ – ਆਗੂ

ਕਾਉਕੇ ਕਲਾਂ 2020 ਜੁਲਾਈ - (ਜਸਵੰਤ ਸਿੰਘ ਸੋਹਤਾ)-ਬੀਤੇ ਕੱਲ ਖੰਨਾ ਤੋ ਲੋਹਪੱੁਰਸ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੱੁਤਰ ਰਣਜੀਤ ਸਿੰਘ ਤਲਵੰਡੀ ਦੇ ਅਕਾਲੀ ਦਲ ਬਾਦਲ ਤੋ ਕੀਤੇ ਕਿਨਾਰੇ ਤੇ ਟਿੱਪਣੀ ਕਰਦਿਆਂ ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਕਾਗਰਸ ਦੇ ਸੀਨੀਅਰ ਯੂਥ ਆਗੂ ਜਸਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਇਸ ਸਮੇ ਬਾਦਲ ਪਰਿਵਾਰ ਵਿੱਚ ਕੋਰੋਨਾ ਵਾਇਰਸ ਆ ਚੱੁਕਾ ਹੈ ਜਿਸ ਕਾਰਨ ਕਈ ੳੱੁਚ ਕੋਟੀ ਦੇ ਵਰਕਰ ਉਨਾ ਦਾ ਸਾਥ ਛੱਡ ਰਹੇ ਹਨ।ਉਨਾ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਦਾ ਪੁੱਤਰ ਮੋਹ ਪਾਰਟੀ ਤੇ ਹੋਰ ਵਰਕਰਾਂ ਨੂੰ ਅੱਖੋ ਪਰਖੇ ਕਰ ਰਿਹਾ ਹੈ ਜਿਸ ਕਾਰਨ ਬਹੁਤੇ ਵਰਕਰ ਪਾਰਟੀ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਉਨਾ ਕਿਹਾ ਕਿ ਇਸ ਸਮੇ ਬਾਦਲ ਪਰਿਵਾਰ ਪਾਰਟੀ ਦੇ ਕੁਰਬਾਨੀ ਭਰੇ ਸਿਧਾਂਤ ਤੋ ਭਟਕ ਚੱੁਕਾ ਹੈ ਜਿੰਨਾ ਦਾ ਮਕਸਦ ਸੂਬੇ ,ਪੰਥ ਤੇ ਸ੍ਰੌਮਣੀ ਕਮੇਟੀ ਨੂੰ ਲੱੁਟਣਾ ਹੈ।ਉਨਾ ਕਿਹਾ ਕਿ ਦੱੁਖ ਦੀ ਗੱਲ ਹੈ ਕਿ ਅੱਜ ਵੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਪਾਰਟੀ ਵਿੱਚ ਲਿਫਾਫਾ ਕਲਚਰ ਭਾਰੂ ਹੈ ਜੋ ਸੁਖਬੀਰ ਬਾਦਲ ਦੇ ਲਿਫਾਫੇ ੱਿਵਚੋ ਨਿਕਲਦਾ ਹੈ। ਉਨਾ ਕਿਹਾ ਕਿ ਸੁਖਬੀਰ ਬਾਦਲ ਹੰਕਾਰੀ, ਲਾਲਚੀ ਤੇ ਕੁਰਸੀ ਦਾ ਭੁੱਖਾ ਨੇਤਾ ਹੈ ਜਿਸ ਨੇ ਆਪਣੇ ਸਵਾਰਥ ਦੀ ਖਾਤਿਰ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ ਜਿਸ ਤੋ ਸਮੱੁਚਾ ਪੰਥ ਤੇ ਪੰਜਾਬ ਜਾਣੂ ਹੈ।ਉਨਾ ਕਿਹਾ ਕਿ ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਹੀ ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਤੇ ਸਿਰਸਾ ਮੱੁਖੀ ਨੂੰ ਪੁਸਾਕ ਦੇਣ ਦੇ ਦੋਸ ਲੱਗ ਰਹੇ ਹਨ।ਉਨਾ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨ ਮਾਰੂ ਆਰਡੀਨੈਂਸ ਦਾ ਨੋਟੀਫਿਕੇਸਨ ਜਾਰੀ ਕੀਤਾ ਹੈ ਉਸ ਦੇ ਹੱਕ ਵਿੱਚ ਬਾਦਲ ਲਾਣਾ ਵੀ ਭੁਗਤ ਕੇ ਆਇਆ ਹੈ ਤੇ ਹੁਣ ਆਪਣੇ ਆਪ ਨੂੰ ਕਿਸਾਨ ਹਿਤੈਸੀ ਹੋਣ ਦਾ ਢੰਡੋਰਾ ਵੀ ਪਿੱਟ ਰਿਹਾ ਹੈ।

ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉ ਵਿਖੇ ਸਮਾਗਮ ਅੱਜ ਤੋ ਸੁਰੂ 26 ਜੁਲਾਈ ਨੰੁ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੋ੍ਰਮਣੀ ਗੁਰਮਤਿ ਗੰ੍ਰਥੀ ਸਭਾ ਪੰਜਾਬ ਵੱਲੋ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਮੀਰੀ ਪੀਰੀ ਦਿਵਸ ਨੰੁ ਸਮਰਪਿਤ ਸਲਾਨਾ ਸਮਾਗਮ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉ ਵਿਕੇ ਅੱਜ ਤੋ ਸੁਰੂ ਹੋ ਰਹੇ ਹਨ।ਇਸਸਮੇ ਜਾਣਕਾਰੀ ਦਿੰਦਿਆਂ ਗੰ੍ਰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਕਿ ਅੱਜ ਸਵੇਰੇ 10ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇਗੇ ਜਿੰਨ੍ਹਾਂ ਦੇ ਭੋਗ 26 ਜੁਲਾਈ ਨੂੰ ਸਵੇਰੇ 9 ਵਜੇ ਪੈਣਗੇ ਉਪਰੰਤ ਪੰਥ ਪ੍ਰਸਿੱਧ ਰਾਗੀ ਮਨਜਿੰਦਰ ਸਿੰਘ ਹਠੂਰ ਵਾਲੇ ਅਤੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਕੁਲਜੀਤ ਸਿੰਘ ਸੰਗਤਾਂ ਨੂੰ ਗੁਰੁ ਦਾ ਜਸ ਨਾਲ ਨਿਹਾਲ ਕਰਨਗੇ।ਇਸ ਗੁਰਦੁਆਰਾ ਸਾਹਿਬ ਨੂੰ ਸੈਨੀਟੇਜਰ,ਮਾਸਕ ਆਦਿ ਦਾ ਪ੍ਰਬੰਧ ਕੀਤਾ ਗਿਆ।ਇਨ ਸਾਰੇ ਸਮਾਗਮਾਂ ਦਾ ਮੀਡੀਆ ਚੈਨਲਾਂ ਰਾਹੀ ਲਾਈਵ ਦਿਖਾਇਆ ਜਾਵੇਗਾ।ਇਸ ਸਾਰੇ ਸਮਾਗਮ ਦਾ ਸੰਗਤਾਂ ਘਰ ਵਿੱਚ ਬੈਠ ਕੇ ਅਨੰਦ ਪ੍ਰਾਪਤ ਕਰ ਸਕਦੀਆ ਹਨ।ਇਸ ਸਮੇ ਗ੍ਰੰਥੀ ਸਭਾ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ, ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ,ਪ੍ਰਚਾਰ ਸਕੱਤਰ ਬਾਬਾ ਹੰਸ ਰਾਜ ਸਿੰਘ ਜਗਰਾਉ,ਭਾਈ ਇੰਦਰਜੀਤ ਸਿੰਘ ਲੱਖਾ,ਭਾਈ ਹਰਨੇਕ ਸਿੰਘ ਰਾਮਗੜ੍ਹ ਭੁੱਲਰ,ਭਾਈ ਕੁਲਜੀਤ ਸਿੰਘ ਭਜਨਗੜ੍ਹ,ਸੇਵਦਾਰ ਮੇਜਰ ਸਿੰਘ,ਜਸਕਰਨ ਸਿੰਘ ਚੱਕਰ ਆਦਿ ਹਾਜ਼ਰ ਸਨ।

ਠੇਕੇਦਾਰ ਸੁਰਿੰਦਰ ਸਿੰਘ ਟੀਟੂ ਮਾਰਕੀਟ ਕਮੇਟੀ ਦੇ ਬਣੇ ਚੇਅਰਮੈਨ

ਸਿੱਧਵਾਂ ਬੇਟ/ਲੁਧਿਆਣਾ,ਜੁਲਾਈ 2020- (ਜਸਮੇਲ ਗਾਲਿਬ/ਮਨਜਿੰਦਰ ਗਿੱਲ)- ਜੁਲਾਈ  ਸਥਾਨਕ ਕਸਬੇ ਦੇ ਸਰਪੰਚ ਪਰਮਜੀਤ ਸਿੰਘ ਦੇ ਭਰਾ ਠੇਕੇਦਾਰ ਸੁਰਿੰਦਰ ਸਿੰਘ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਅਤੇ ਸਰਪੰਚ ਗੁਲਵੰਤ ਸਿੰਘ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਮੌਕੇ 'ਤੇ ਠੇਕੇਦਾਰ ਸੁਰਿੰਦਰ ਸਿੰਘ ਨੇ ਹਾਈ ਕਮਾਂਡ ਦਾ ਧਨਵਾਦ ਕੀਤਾ ਹੈ ।