You are here

ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉ ਵਿਖੇ ਸਮਾਗਮ ਅੱਜ ਤੋ ਸੁਰੂ 26 ਜੁਲਾਈ ਨੰੁ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੋ੍ਰਮਣੀ ਗੁਰਮਤਿ ਗੰ੍ਰਥੀ ਸਭਾ ਪੰਜਾਬ ਵੱਲੋ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਮੀਰੀ ਪੀਰੀ ਦਿਵਸ ਨੰੁ ਸਮਰਪਿਤ ਸਲਾਨਾ ਸਮਾਗਮ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉ ਵਿਕੇ ਅੱਜ ਤੋ ਸੁਰੂ ਹੋ ਰਹੇ ਹਨ।ਇਸਸਮੇ ਜਾਣਕਾਰੀ ਦਿੰਦਿਆਂ ਗੰ੍ਰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਕਿ ਅੱਜ ਸਵੇਰੇ 10ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇਗੇ ਜਿੰਨ੍ਹਾਂ ਦੇ ਭੋਗ 26 ਜੁਲਾਈ ਨੂੰ ਸਵੇਰੇ 9 ਵਜੇ ਪੈਣਗੇ ਉਪਰੰਤ ਪੰਥ ਪ੍ਰਸਿੱਧ ਰਾਗੀ ਮਨਜਿੰਦਰ ਸਿੰਘ ਹਠੂਰ ਵਾਲੇ ਅਤੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਕੁਲਜੀਤ ਸਿੰਘ ਸੰਗਤਾਂ ਨੂੰ ਗੁਰੁ ਦਾ ਜਸ ਨਾਲ ਨਿਹਾਲ ਕਰਨਗੇ।ਇਸ ਗੁਰਦੁਆਰਾ ਸਾਹਿਬ ਨੂੰ ਸੈਨੀਟੇਜਰ,ਮਾਸਕ ਆਦਿ ਦਾ ਪ੍ਰਬੰਧ ਕੀਤਾ ਗਿਆ।ਇਨ ਸਾਰੇ ਸਮਾਗਮਾਂ ਦਾ ਮੀਡੀਆ ਚੈਨਲਾਂ ਰਾਹੀ ਲਾਈਵ ਦਿਖਾਇਆ ਜਾਵੇਗਾ।ਇਸ ਸਾਰੇ ਸਮਾਗਮ ਦਾ ਸੰਗਤਾਂ ਘਰ ਵਿੱਚ ਬੈਠ ਕੇ ਅਨੰਦ ਪ੍ਰਾਪਤ ਕਰ ਸਕਦੀਆ ਹਨ।ਇਸ ਸਮੇ ਗ੍ਰੰਥੀ ਸਭਾ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ, ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ,ਪ੍ਰਚਾਰ ਸਕੱਤਰ ਬਾਬਾ ਹੰਸ ਰਾਜ ਸਿੰਘ ਜਗਰਾਉ,ਭਾਈ ਇੰਦਰਜੀਤ ਸਿੰਘ ਲੱਖਾ,ਭਾਈ ਹਰਨੇਕ ਸਿੰਘ ਰਾਮਗੜ੍ਹ ਭੁੱਲਰ,ਭਾਈ ਕੁਲਜੀਤ ਸਿੰਘ ਭਜਨਗੜ੍ਹ,ਸੇਵਦਾਰ ਮੇਜਰ ਸਿੰਘ,ਜਸਕਰਨ ਸਿੰਘ ਚੱਕਰ ਆਦਿ ਹਾਜ਼ਰ ਸਨ।