You are here

ਲੁਧਿਆਣਾ

ਡੀ ਏ ਵੀ ਸਕੂਲ ਦਾ ਸੀ ਬੀ ਐਸ ਈ ਦਾ ਨਤੀਜਾ ਰਿਹਾ ਸਾਨਦਾਰ

ਡੀ ਏ ਵੀ ਸਕੂਲ ਦਾ ਸੀ ਬੀ ਐਸ ਈ ਦਾ ਨਤੀਜਾ ਰਿਹਾ ਸਾਨਦਾਰ

ਜਗਰਾਉ/ਹਠੂਰ 16ਜੁਲਾਈ-(ਨਛੱਤਰ ਸੰਧੂ)-ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉ ਦਾ ਸੀ ਬੀ ਐਸ ਈ ਵੱਲੋ ਆਯੋਜਿਤ ਦਸਵੀ ਜਮਾਤ ਦੇ ਇਮਤਿਹਾਨ ਦਾ ਨਤੀਜਾ ਬੜਾ ਹੀ ਸਾਨਦਾਰ ਰਿਹਾ।ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਜੀ ਨੇ ਦੱਸਿਆ ਕਿ 2019-2020 ਦੇ ਇਸ ਇਮਤਿਹਾਨ ਵਿੱਚ 87ਬੱਚਿਆ ਨੇ ਭਾਗ ਲਿਆ,ਜਿੰਨਾਂ੍ਹ ਵਿੱਚੋ ਸਾਰੇ ਬੱਚਿਆ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਮ ਰੌਸਨ ਕੀਤਾ ਹੈ।ਇਸ ਮੌਕੇ ਪ੍ਰਿੰਸੀਪਲ ਨੇ ਦਸਵੀ ਜਮਾਤ ਵਿੱਚ ਪਾਸ ਹੋਏ ਸਾਰੇ ਹੀ ਵਿਿਦਆਰਥੀਆਂ ਅਤੇ ਉਨਾਂ੍ਹ ਦੇ ਮਾਪਿਆ ਨੂੰ ਵਧਾਈ ਦਿੰਦਿਆ ਉਨਾਂ੍ਹ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਵੀ ਦਿੱਤੀਆਂ।ਬੱਚਿਆ ਦੀ ਵਧੀਆ ਕਾਰਗੁਜਾਰੀ ਨੂੰ ਮੁੱਖ ਰੱਖਦਿਆ ਉਨਾਂ੍ਹ ਅਧਿਆਪਕ ਵਰਗ ਦੀ ਮਿਹਨਤ ਦੀ ਵੀ ਸਲਾਘਾਂ ਕੀਤੀ ਅਤੇ ਉਨਾਂ੍ਹ ਦਾ ਦਿਲੋ ਧੰਨਵਾਦ ਵੀ ਕੀਤਾ।ਸਕੂਲ ਦੇ ਵਿਿਦਆਰਥੀ ਦੀਸਾ,ਆਂਚਲ ਗਰਗ,ਦਿਪਾਸੂ,ਇਸਪ੍ਰੀਤ ਕੌਰ ਅਤੇ ਰੀਆ ਬਾਂਸਲ ਨੇ 90% ਤੋ ਵਧੇਰੇ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।25 ਬੱਚਿਆ ਨੇ 80% ਤੋ ਵਧੇਰੇ ਅੰਕ ਹਾਸਲ ਕੀਤੇ।ਦੀਸਾ ਨੇ 92[6%,ਆਂਚਲ ਗਰਗ ਨੇ 92[4%,ਦਿਪਾਂਸੂ ਗੋਇਲ ਨੇ 90[4%,ਇਸਪ੍ਰੀਤ ਕੌਰ ਅਤੇ ਰੀਆ ਬਾਂਸਲ ਨੇ 90%ਅੰਕ ਪ੍ਰਾਪਤ ਕੀਤੇ।ਸਕੂਲ ਵਿੱਚ ਸਮਾਜਿਕ ਸਿੱਖਿਆ ਵਿਸੇ ਵਿੱਚ 95 ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀ ਆਂਚਲ,ਰੀਆ ਜਿੰਦਲ,ਇਸਪ੍ਰੀਤ ਕੌਰ,ਰਾਧਿਕਾ,ਰਮਨਪ੍ਰੀਤ ਕੌਰ ਅਤੇ ਰੀਆ ਬਾਂਸਲ ਹਨ।ਪੰਜਾਬੀ ਵਿਸੇ ਵਿੱਚ ਚਾਹਤ ਕਾਂਸਲ ਨੇ 99ਅੰਕ ਪ੍ਰਾਪਤ ਕੀਤੇ।ਹਿੰਦੀ ਵਿਸੇ ਵਿੱਚ ਦੀਸਾ ਅਤੇ ਰੀਤਿਕਾ ਨੇ 97ਅੰਕ ਹਾਸਲ ਕੀਤੇ।ਸਾਇੰਸ ਵਿਸੇ ਵਿੱਚ ਚਾਹਤ ਨੇ 93ਅੰਕ ਪ੍ਰਾਪਤ ਕੀਤੇ।ਗਣਿਤ ਵਿਸੇ ਵਿੱਚ ਰੀਤਿਕਾ ਨੇ 96ਅੰਕ ਹਾਸਲ ਕੀਤੇ।ਅੰਗਰੇਜੀ ਵਿਸੇ ਵਿੱਚ ਆਂਚਲ ਨੇ 95ਅੰਕ ਹਾਸਲ ਕੀਤੇ।ਪ੍ਰਿੰਸੀ:ਬ੍ਰਿਜ ਮੋਹਨ ਬੱਬਰ ਜੀ ਨੇ ਸਾਰੇ ਵਿਿਦਆਰਥੀਆਂ ਦੇ ਰੌਸਨ ਭਵਿੱਖ ਦੀ ਕਾਮਨਾ ਕਰਦਿਆ ਉਨਾਂ੍ਹ ਨੂੰ ਅਸੀਸਾਂ ਦਿੱਤੀਆਂ ਅਤੇ ਹਮੇਸਾ ਮਿਹਨਤ ਦੇ ਰਸਤੇ ਤੇ ਚੱਲਦਿਆ ਸਫਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ।

ਲੋਕ ਧਿਆਨ ਹਿੱਤ- ਮਹਿੰਦਰ ਸਿੰਘ ਬੀ ਏ ਜਗਰਾਉਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਚੁੱਕੇ

ਜਗਰਾਓ, ਜੁਲਾਈ 2020- ਪਿਆਰੇ ਪੰਜਾਬ ਵਾਸੀਓ ਆਪਣਾ ਪੁਰਾਣਾ ਵਿਰਸਾ ਹਰ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਕੌਮ ਨੂੰ ਵਾਰ ਵਾਰ ਯਾਦ ਕਰਵਾਉਂਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਪੰਜਾਬ ਦੀਆਂ ਸਰਹੱਦਾਂ ਕਾਬਲ ਕੰਧਾਰ ਜੰਮੂ ਕਸ਼ਮੀਰ ਲੇਹ ਲੱਦਾਖ ਤੇ ਕਾਂਗੜਾ ਤੱਕ ਫੈਲੀਆਂ ਸੀ ਅਤੇ ਖਾਲਸਾ ਰਾਜ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜਿਸ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜ ਡਿਵੀਜ਼ਨਾਂ ਅਤੇ 29 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ ਪਰ ਅੱਜ ਦੇ ਸਿੱਖ ਵਿਦਵਾਨਾਂ ਸਿੱਖ ਬੁੱਧੀਜੀਵੀਆਂ ਅਤੇ ਸਿੱਖ ਕੌਮ ਦੇ ਗਦਾਰ ਲੀਡਰਾਂ ਤੇ ਭ੍ਰਿਸ਼ਟ ਸੇਵਾਦਾਰਾਂ ਨੇ SGPC ਅਤੇ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਕੱਠਪੁਤਲੀ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ ਬਾਹਰੀ ਤਾਕਤਾਂ ਨੇ ਸਿੱਖ ਲੀਡਰਾਂ ਨੇ ਆਪਣੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ ਜਿਨ੍ਹਾਂ ਨੇ ਸਿੱਖ ਕੌਮ ਨੂੰ ਗ਼ਲਤ ਰਸਤੇ ਤੇ ਭਟਕਾ ਦਿੱਤਾ ਹੈ ਲੰਬੇ ਸਮੇਂ ਤੋਂ ਸਿੱਖ ਕੌਮ ਆਪਣੀ ਅਜ਼ਾਦੀ ਦੀ ਲੜਾਈ ਖਾਲਿਸਤਾਨ ਦੇ ਨਾਮ ਤੇ ਲੜ ਰਹੀ ਹੈ ਜ਼ੋ ਸਰਾਸਰ ਗ਼ਲਤ ਹੈ ਕਿਉਂਕਿ ਵਿਦੇਸ਼ੀ ਤਾਕਤਾਂ ਨੇ ਬੜੀ ਗੰਭੀਰਤਾ ਨਾਲ ਸਾਡੀ ਕੌਮ ਵਿੱਚ ਉਹ ਚੰਗਿਆੜੀ ਸੁੱਟੀ ਹੈ ਜਿਸ ਦਾ ਨਤੀਜਾ ਨਿਕਲਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਹੈ ਕਿਉਂਕਿ ਖਾਲਸਾ ਰਾਜ ਪੰਜਾਬ ਦੀਆਂ ਸਰਹੱਦਾਂ ਠੋਸ ਅਤੇ ਮਜ਼ਬੂਤ ਹਨ ਇਨ੍ਹਾਂ ਨੂੰ ਛੱਡ ਕੇ ਵਿਦੇਸ਼ੀ ਤਾਕਤਾਂ ਗਦਾਰ ਲੀਡਰਾਂ ਤੇ ਭ੍ਰਿਸ਼ਟ ਜੱਥੇਦਾਰਾਂ ਸੇਵਾਦਾਰਾਂ ਨੇ ਸਿੱਖ ਕੌਮ ਨੂੰ ਆਪਣੇ ਰਸਤੇ ਤੋਂ ਭਟਕਾ ਕੇ ਖਾਲਿਸਤਾਨ ਦੇ ਨਾਮ ਤੇ ਸਾਡੇ ਪੁਰਾਣੇ ਵਿਰਸੇ ਨੂੰ ਖ਼ਤਮ ਕਰ ਕੇ ਸਿੱਖ ਕੌਮ ਦਾ ਖਾਤਮਾ ਕਰਨਾ ਚਾਹੁੰਦੇ ਹਨ ਕਿਉਂਕਿ ਸਾਡੇ ਦਸ਼ਾ ਗੁਰੂਆਂ ਨੇ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਦੇ ਵੀ ਖਾਲਿਸਤਾਨ ਦਾ ਸੁਪਨਾ ਨਹੀਂ ਸੀ ਵੇਖਿਆ ਉਨ੍ਹਾਂ ਨੇ ਤਾਂ ਸਾਰੇ  ਭੇਦਭਾਵ ਖ਼ਤਮ ਕਰ ਕੇ ਹਰ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਕੌਮ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਖਾਲਸਾ ਰਾਜ ਪੰਜਾਬ ਬਣਾ ਕੇ ਆਪਣੇ ਵਿਰਸੇ ਨੂੰ ਅੱਗੇ ਤੋਰਿਆ ਸੀ ਇਸ ਲਈ ਸਾਰੇ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਕੌਮ ਨੂੰ ਆਪਣਾਂ ਖਾਲਸਾ ਰਾਜ ਪੰਜਾਬ ਹਾਸਿਲ ਕਰਨ ਲਈ ਇਕ ਹੋ ਕੇ ਸੰਘਰਸ਼ ਸ਼ੁਰੂ ਕਰਨ ਦੀ ਲੋੜ ਹੈ ਕਿਉਂਕਿ ਅੱਜ ਦੀਆਂ ਸਾਰੀਆਂ ਸਿਆਸੀ ਫਿਰਕੂ ਪਾਰਟੀਆਂ ਨੇ ਪੰਜਾਬ ਨੂੰ ਸਿਆਸੀ ਅਖਾੜਾ ਬਣਾਇਆ ਹੋਇਆ ਹੈ ਸਿਰਫ ਕੁਰਸੀ  ਦੀ ਖਾਤਰ ਪੰਜਾਬ ਦੇ ਭਲੇ ਲਈ ਕੀ ਪੰਜਾਬ ਵਾਸੀ ਇਨ੍ਹਾਂ ਦਾ ਵਿਰੋਧ ਨਹੀਂ ਕਰ ਸਕਦੇ। ਇਸ ਲਈ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕੂਮੈਂਟ ਰਾਹੀਂ ਆਪਣੇ ਵਿਚਾਰ ਜਰੂਰ ਲਿਖੋ। 

ਦੁਕਾਨਦਾਰਾਂ ਵੱਲੋਂ ਖਾਸ ਕਰਕੇ ਸ਼ੋਸ਼ਲ ਡਿਸਟੈਂਨਸਿਗ ਅਤੇ ਸੈਨੀਟਾਇਜਰ ਦਾ ਵਰਤੋਂ ਕਰਨ ਲਈ ਕਿਹਾ ਗਿਆ

ਜਗਰਾਓ, ਜੁਲਾਈ 2020 -(ਮੋਹਿਤ ਗੋਇਲ / ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ)  ਜਗਰਾਓ ਸ਼ਹਿਰ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹੀ ਖੁੱਲ੍ਹਣਗੀਆਂ । ਜਗਰਾਓ ਸ਼ਹਿਰ ਦੇ ਦੁਕਾਨਦਾਰ ਯੂਨੀਅਨ ਵੱਲੋਂ ਇਹ ਫੈਸਲਾ ਲੈਂਦੇ ਹੋਏ ਸਾਰੀਆਂ ਯੂਨੀਅਨ ਜਿਵੇਂ ਕਪੜਾ ਯੂਨੀਅਨ, ਰੇਡੀ ਮੇਡ ਯੂਨੀਅਨ,ਮੋਬਾਈਲ ਯੂਨੀਅਨ, ਸੂ ਯੂਨੀਅਨ, ਸੀਮਿੰਟ ਯੂਨੀਅਨ, ਕਰਿਆਨ ਯੂਨੀਅਨ ਨੇ ਼ਫ਼ੈਸਲਾ ਕੀਤਾ ਕਿ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਦੁਕਾਨਾਂ ਖੁੱਲ੍ਹਣਗੀਆਂ। 

ਸਰਕਾਰੀ ਹਦਾਇਤਾਂ ਦੀ ਉਲੰਘਣਾ ਲਈ 27700 ਲੋਕਾਂ ਦੇ 1.14 ਕਰੋੜ ਰੁਪਏ ਦੇ ਹੋਏ ਚਾਲਾਨ

ਬਿਨ੍ਹਾਂ ਮਾਸਕ ਤੋਂ ਬਾਹਰ ਆਉਣ, ਸਮਾਜਿਕ ਦੂਰੀ ਨਾ ਬਨਾਉਣ, ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਦੇ ਕੱਟੇ ਜਾ ਰਹੇ ਚਲਾਨ

ਲੁਧਿਆਣਾ, ਜੁਲਾਈ ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਅਜਿਹੀਆਂ ਉਲੰਘਣਾਵਾਂ ਕਰਨ 'ਤੇ ਹੁਣ ਤੱਕ ਇੱਕ ਕਰੋੜ ਤੋਂ ਵਧੇਰੀ ਜ਼ੁਰਮਾਨਾ ਰਾਸ਼ੀ ਦੇ ਚਾਲਾਨ ਕੱਟੇ ਜਾ ਚੁੱਕੇ ਹਨ। ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾਂ ਲਈ 27 ਹਜ਼ਾਰ 700 ਲੋਕਾਂ ਦੇ 1.14 ਕਰੋੜ ਰੁਪਏ ਦੇ ਚਾਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਮਾਸਕ ਨਾ ਪਹਿਨਣ 'ਤੇ 25419 ਚਾਲਾਨ ਕਰਕੇ 1 ਕਰੋੜ 11 ਲੱਖ 96 ਸੋਂ ਰੁਪਏ ਦੇ ਜੁਰਮਾਨੇ ਕੀਤੇ ਗਏ। ਇਸੇ ਤਰ੍ਹਾਂ 8 ਵਿਅਕਤੀ ਇਕਾਂਤਵਾਸ ਦੀ ਉਲੰਘਣਾਂ ਕਰਨ ਦੇ ਦੋਸ਼ੀ ਪਾਏ ਗਏ, ਜਿਨ੍ਹਾਂ ਨੂੰ 11 ਹਜ਼ਾਰ 500 ਰੁਪਏ ਦੇ ਜੁ਼ਰਮਾਨੇ ਕੀਤੇ ਗਏ। ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ਥੁੱਕਣ ਦੇ ਦੋਸ਼ ਵਿੱਚ 2195 ਚਾਲਾਨ ਕਰਕੇ 2 ਲੱਖ 25 ਹਜ਼ਾਰ 700 ਰੁਪਏ ਦੇ ਜ਼ੁਰਮਾਨੇ ਕੀਤੇ ਗਏ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ 78 ਵਿਅਕਤੀਆਂ ਦੇ ਚਾਲਾਨ ਕਰਕੇ 1 ਲੱਖ 37 ਹਜ਼ਾਰ ਰੁਪਏ ਦੇ ਜੁ਼ਰਮਾਨੇ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਵੱਧ ਰਹੇ ਪੋਜ਼ਟਿਵ ਮਾਮਲਿਆਂ ਸਬੰਧੀ ਇਹ ਸਖ਼ਤ ਹਿਦਾਇਤ ਕੀਤੀ ਕਿ ਜਰੂਰੀ ਵਸਤਾਂ ਲੈਣ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਿਨਾਂ ਮਾਸਕ ਪਹਿਨੇ ਬਾਹਰ ਨਿਕਲਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ  ਨੂੰ ਕੋਵਿਡ-19 ਸਬੰਧੀ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕਰਨ ਦੀਆਂ ਸਖ਼ਤ ਹਦਾਇਤਾ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਰਾਹਤ ਮੁਹੱਈਆ ਕਰਵਾਈ ਗਈ ਅਤੇ ਬਿਨਾਂ ਵਜ੍ਹਾ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਚਾਲਾਨ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ-ਰਜਿਸਟਰਾਰ, ਪੁਲਿਸ ਅਧਿਕਾਰੀ ਜਾਂ ਗਜ਼ਟਿਡ ਅਧਿਕਾਰੀਆਂ ਵੱਲੋਂ ਕੱਟੇ ਜਾ ਸਕਦੇ ਹਨ। ਚਾਲਾਨ ਦੌਰਾਨ ਜੋ ਜੁਰਮਾਨਾ ਰਾਸ਼ੀ ਇਕੱਤਰ ਹੁੰਦੀ ਹੈ, ਉਹ ਸਿਵਲ ਸਰਜਨ ਦਫ਼ਤਰ ਲੁਧਿਆਣਾ ਵਿਖੇ ਜਮ੍ਹਾਂ ਕਰਵਾਈ ਜਾਂਦੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਧਾਰਾ 144 ਲਾਗੂ ਹੋਣ ਕਰਕੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਕੈਪਟਨ ਸੰਦੀਪ ਸਿੰਘ ਸੰਧੂ ਦੇ ਯਤਨਾਂ ਨਾਲ ਰੁੜਕਾ, ਖੰਡੂਰ , ਢੈਪਈ ਲਿੰਕ ਰੋਡ ਨੂੰ ਚੌੜਾ ਕਰਨ ਲਈ 3 ਕਰੋੜ 88.89 ਲੱਖ ਦੀ ਰਾਸ਼ੀ ਜਾਰੀ

ਕੈਪਟਨ ਸੰਦੀਪ ਸਿੰਘ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚੇਅਰਮੈਨ ਲਾਲ ਸਿੰਘ ਦਾ ਕੀਤਾ ਧੰਨਵਾਦ

ਮੁੱਲਾਪੁਰ/ ਲੁਧਿਆਣਾ , ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਦੇ ਹੋਏ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੰਖ ਮੰਤਰੀ ਪੰਜਾਬ ਨੇ ਐਨ ਐਚ 95 ਤੋ ਲੁਧਿਆਣਾ ਪੱਖੋਵਾਲ ਰੋਡ ਵਾਇਆ ਰੁੜਕਾ, ਖੰਡੂਰ , ਢੈਪਈ ਲਿੰਕ ਰੋਡ ਨੂੰ 10 ਫੁੱਟ ਤੋ 18 ਫੁੱਟ ਚੌੜਾ ਕਰਨ ਲਈ 3 ਕਰੋੜ 88.89 ਲੱਖ ਦੀ ਰਾਸ਼ੀ ਜਾਰੀ ਪੰਜਾਬ ਮੰਡੀ ਬੋਰਡ ਤੋ ਜਾਰੀ ਕਰਵਾਏ ਹਨ। ਇਸ ਸੜਕ ਦੀ ਕੁੱਲ ਲੰਬਾਈ 10.58 ਕਿਲੋਮੀਟਰ ਹੈ। ਹਲਕੇ ਦਾਖੇ ਦੀਆਂ ਲਿੰਕ ਸੜਕਾਂ ਲਈ ਕਰੋੜਾਂ ਦੇ ਫੰਡ ਮਿਲਣ ਤੇ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਇੰਚਾਰਜ ਦਾਖਾ ਨੇ ਜਿੱਥੇ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ ਦਾ ਧੰਨਵਾਦ ਕੀਤਾ ਉਥੇ ਹਲਕਾ ਦਾਖਾ ਵਾਸੀਆਂ ਨੂੰ ਵਿਸਵਾਸ ਦਿਵਾਇਆ ਕਿ ਹਲਕੇ ਨੂੰ ਵਿਕਾਸ ਪੱਖੋ ਪੂਰੇ ਸੂਬੇ ਵਿੱਚੋ ਮੋਹਰੀ ਸੂਬਾ ਬਣਾਇਆ ਜਾਵੇਗਾ।

ਗਰਾਮ ਪੰਚਾਇਤ ਲੱਖਾ ਦੀ ਮਲਕੀਅਤ ਦੀ ਜ਼ਮੀਨ ਰਕਬਾ 162.5 ਏਕੜ ਸ਼ਨਾਖਤ ਕੀਤੀ ਗਈ-Video

ਇਹ ਜ਼ਮੀਨ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਹੈ -ਬੀ.ਡੀ.ਪੀ.ਓ. ਜਗਰਾਂਓ

ਜਗਰਾਓ/ਲੁਧਿਆਣਾ, ਜੁਲਾਈ 2020  ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) - ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਜਗਰਾਂਓ ਸ੍ਰੀ ਅਮਰਿੰਦਰ ਪਾਲ ਸਿੰਘ ਚੌਹਾਨ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਡੀ.ਡੀ.ਪੀ.ਓ. ਲੁਧਿਆਣਾ ਸ੍ਰੀ ਪੀਯੂਸ਼ ਚੰਦਰ ਦੀ ਯੋਗ ਅਗੁਵਾਈ ਵਿੱਚ ਗਰਾਮ ਪੰਚਾਇਤ ਲੱਖਾ ਦੀ ਮਲਕੀਅਤ ਦੀ ਵਾਹੀਯੋਗ ਜਮੀਨ ਰਕਬਾ 1300 ਕਨਾਲ 13 ਮਰਲਾ (162.5 ਏਕੜ) ਦੀ ਸ਼ਨਾਖਤ ਕੀਤੀ ਗਈ।ਬੀ.ਡੀ.ਪੀ.ਓ. ਜਗਰਾਓ ਅਮਰਿੰਦਰ ਪਾਲ ਸਿੰਘ ਚੌਹਾਨ ਨੇ ਦੱਸਿਆ ਹੈ ਕਿ ਗਰਾਮ ਪੰਚਾਇਤ ਲੱਖਾ ਵੱਲੋਂ ਹਰ ਸਾਲ ਕੇਵਲ 12 ਏਕੜ ਵਾਹੀਯੋਗ ਜਮੀਨ ਨੂੰ ਨਿਯਮਾ ਅਨੂਸਾਰ ਸਲਾਨਾ ਚਕੋਤੇ ਦੇ ਕੇ ਆਮਦਨ ਪ੍ਰਾਪਤ ਕੀਤੀ ਜਾਂਦੀ ਸੀ। ਬਲਾਕ ਦਫਤਰ ਦੇ ਰਿਕਾਰਡ ਅਤੇ ਗਰਾਮ ਪੰਚਾਇਤ ਲੱਖਾ ਦੇ ਰਿਕਾਰਡ ਵਿੱਚ ਪੰਚਾਇਤ ਦੀ ਵਾਹੀਯੋਗ ਜਮੀਨ ਦਾ ਰਕਬਾ ਕੇਵਲ 12 ਏਕੜ ਹੀ ਲੰਬੇ ਸਮੇਂ ਤੋਂ ਦਰਜ ਕੀਤਾ ਆ ਰਿਹਾ ਸੀ।ਪਿੰਡ ਲੱਖਾ ਦੇ ਮਾਲ ਰਿਕਾਰਡ ਦੀ ਚੈਕਿੰਗ ਦੌਰਾਨ ਬੀ.ਡੀ.ਪੀ.ਓ ਜਗਰਾਂਓ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਉਪਰੋਕਤ 12 ਏਕੜ ਦੇ ਰਕਬੇ ਤੋਂ ਇਲਾਵਾ ਮਾਲ ਰਿਕਾਰਡ ਵਿੱਚ 1300 ਕਨਾਲ 13 ਮਰਲਾ (162.5 ਏਕੜ) ਜਮੀਨ ਸ਼ਾਮਲਾਤ ਦੇਹ ਹਸਦ ਰਸਦ ਕਰ ਖੇਵਟ ਵਜੋਂ ਦਰਜ ਹੈ। ਇਹ ਜਮੀਨ ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗੂਲੇਸ਼ਨ) ਐਕਟ 1961 ਮੁਤਾਬਕ ਗਰਾਮ ਪੰਚਾਇਤ ਦੀ ਮਲਕੀਅਤ ਅਧੀਨ ਆਉਂਦੀ ਹੈ। ਲਿਹਾਜ਼ਾ ਇਹ ਜਮੀਨ ਪ੍ਰਾਈਵੇਟ ਵਿਅਕਤੀਆਂ ਦੀ ਮਲਕੀਅਤ ਨਹੀਂ ਬਲਕਿ ਪਿੰਡ ਦੇ ਸਾਂਝੇ ਕੰਮਾਂ ਦੇ ਲਈ ਵਰਤੀ ਜਾਣ ਵਾਲੀ ਜਮੀਨ ਹੈ। ਪਰ ਇਸ ਕੇਸ ਵਿੱਚ ਬਹੁਤ ਸਾਲਾਂ ਤੋਂ ਇਹ ਜਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਜਾਇਜ਼ ਕਬਜੇ ਅਧੀਨ ਹੈ। ਜਿਸ ਕਾਰਨ ਗਰਾਮ ਪੰਚਾਇਤ ਜਾਂ ਪਿੰਡ ਨੂੰ ਇਸ ਜਮੀਨ ਤੋਂ ਕੋਈ ਲਾਭ ਨਾ ਹੋ ਸਕਿਆ। ਜਮ੍ਹਾਂਬੰਦੀ ਮੁਤਾਬਿਕ ਇਹ ਸ਼ਨਾਖਤ ਕੀਤੀ ਪੰਚਾਇਤ ਦੀ 1300 ਕਨਾਲ 13 ਮਰਲਾ (162.5 ਏਕੜ) ਜਮੀਨ ਸ਼ਾਮਲਾਤ ਦੇਹ ਹਸਦ ਰਸਦ ਕਰ ਖੇਵਟ ਦੇ ਵਿੱਚ 350 ਤੋਂ ਵੱਧ ਵਿਅਕਤੀਆਂ ਦਾ ਕਬਜਾ ਹੈ।ਇਸ ਜਮੀਨ 'ਤੇ ਨਜਾਇਜ ਕਬਜੇ ਨੂੰ ਹੱਟਾਉਣ  ਲਈ ਸਰਪੰਚ ਗਰਾਮ ਪੰਚਾਇਤ ਲੱਖਾ ਸ਼੍ਰੀ ਜਸਵੀਰ ਸਿੰਘ ਨੂੰ ਇਸ ਦਫਤਰ ਵਲੋਂ ਹੱਦਾਇਤ ਕੀਤੀ ਗਈ ਕਿ ਨਜਾਇਜ ਕਬਜੇ ਨੂੰ ਦੂਰ ਕਰਵਾਉਣ ਲਈ ਕਾਨੂੰਨ ਮੁਤਾਬਿਕ ਕਾਰਵਾਈ ਆਰੰਭ ਲਈ ਜਾਵੇ। ਗਰਾਮ ਪੰਚਾਇਤ ਦੇ ਹਿੱਤਾਂ ਦੀ ਰਾਖੀ ਕਰਦਿਆਂ ਸਰਪੰਚ ਵੱਲੋਂ ਪੰਜਾਬ ਵਿਲੇਜ਼ ਕਾਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਧਾਰਾ 7 ਅਧੀਨ ਮਾਨਯੋਗ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਕੁਲੈਕਟਰ  ਦੀ ਅਦਾਲਤ ਵਿੱਚ ਕੇਸ ਫਾਈਲ ਕਰ ਦਿੱਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 57 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ  ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 488 ਮਰੀਜ਼ਾਂ ਦਾ ਇਲਾਜ਼ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 57 ਨਵੇਂ ਮਾਮਲੇ ਸਾਹਮਣੇ ਆਏ ਹਨ।ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 47149 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 45768 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 43852 ਨਤੀਜੇ ਨੈਗੇਟਿਵ ਆਏ ਹਨ, ਜਦਕਿ 1381 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 1626 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 290 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 40 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 33 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ 17138 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2641 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 194 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1100 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਪੰਾਜਬ ਦੇ ਲੋਕ ਦਿੱਲੀ ਦੇ ਮੱੁਖ ਮੰਤਰੀ ਕੇਜਰੀਵਾਲ ਵਾਂਗ ਪੰਜਾਬ ਵਿੱਚ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੁੰਦੇ ਹਨ:ਕੰਬੋਜ,ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਧਰਮਕੋਟ ਦੇ ਹਲਕੇ ‘ਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਕਲ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਅਤੇ ਜਿਲ੍ਹਾ ਮੋਗਾ ਕਿਸਾਨ ਵਿੰਗ ਅਤੇ ਆਪ ਵਰਕਰ ਮਨਜਿੰਦਰ ਸਿੰਘ ਔਲਖ ਨੇ ਸਾਂਝੇ ਬਿਆਨ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਪੰਜਾਬ ਵਿੱਚ ਵੀ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੰੁਦੇ ਹਨ।ਪੰਜਾਬ ਦੇ ਲੋਕਾਂ ਨੂੰ ਅੱਜ ਤੀਸਰੇ ਬਦਲ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਬੇੜਾ ਗਰਕ ਕਰ ਦਿੱਤਾ ਹੈ।ਉਨ੍ਹਾਂ ਕਿਹਾ ਲੋਕਡਾਊਨ ਨੂੰ 3 ਮਹੀਨੇ ਹੋ ਗਏ ਹਨ ਕੈਪਟਨ ਸਰਕਾਰ ਨੇ ਲੋਕਾਂ ਲਈ ਕੋਈ ਠੋਸ ਕਦਮ ਨਹੀ ਚੱੁਕੇ ਅਤੇ ਸਰਕਾਰ ਨੇ ਕੋਈ ਵੀ ਰਾਹਤ ਪੈਕੇਜ ਨਹੀ ਦਿੱਤਾ ਅਤੇ ਉਲਟਾ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਤੇ ਨਵਾਂ ਬੋਝ ਪਾ ਦਿੱਤਾ ਹੈ।ਪਹਿਲਾਂ ਲੋਕਾਂ ਨੂੰ ਆਕਲੀ-ਭਾਜਪਾ ਨੇ ਤੇ ਹੁਣ ਕਾਂਗਰਸ ਸਰਕਾਰ ਲੱੁਟ ਰਹੀ ਹੈ।ਇਸ ਸਮੇ ਉਨ੍ਹਾਂ ਆਖਿਆ ਕਿ ਇੰਤਕਾਲ ਦੀ ਫੀਸ ਵਿੱਚ ਵਾਧਾ ਅਤੇ ਬੱਸਾਂ ਦੇ ਕਿਰਾਇਆ ਵਿੱਚ ਵਾਧਾ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਜਿੰਨੇ ਵੀ ਸਰਕਾਰ ਨੇ ਆਰਡੀਨੈਸ ਜਾਰੀ ਕੀਤੇ ਹਨ ਉਹ ਤੁਰੰਤ ਵਾਪਸ ਲੈਏ ਜਾਣ। ਕਿਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੰਨਾਂ ਪਾਰਟੀਆਂ ਦੇ ਚੁੁੰਗਲ ਵਿੱਚੋ ਨਿਕਲ ਕੇ ਆਮ ਆਦਮੀ ਪਾਰਟੀ ਨਾਲ ਜੁੜਨ ਅਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ੍ ਵਿੱਚ ਵੱਡੀ ਬਹੁਮਤ ਨਾਲ ਜਿੱਤ ਕੇ ਆਪ ਦੀ ਸਰਕਾਰ ਬਾਣਈ ਜਾਵੇਗੀ।ਇਸ ਸਮੇ ਸੁਰਜੀਤ ਸਿੰਘ ਲੋਹਾਰਾ ਐਸ ਸੀ ਵਿੰਗ ਜਿਲ੍ਹਾ ਦੇ ਮੀਤ ਪ੍ਰਾਧਨ,ਸੁਖਵੀਰ ਸਿੰਘ ਮੰਦਰ ਕਲਾਂ ਸਰਕਲ ਪ੍ਰਾਧਨ,ਸੁਬੇਗ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ,ਸਰਕਲ ਪ੍ਰਧਾਨ ਫਹਿਤਗੜ੍ਹ ਪੰਜਤੁਰ,ਨਿਰਮਲ ਸਿੰਘ,ਦਵਿੰਦਰ ਸਿੰਘ,ਧਰਮਜੀਤ ਸਿੰਘ ਆਦਿ ਹਾਜ਼ਰ ਸਨ।

ਪੱਤਰਕਾਰ ਹਰਿੰਦਰ ਚਾਹਲ ਦੀ ਪੱੁਤਰੀ ਗੁਰਵੀਨ ਕੌਰ ਨੇ ਸੀ.ਬੀ.ਐਸ.ਈ 10ਵੀ ਕਾਲਸ ‘ਚੋ 96 ਫੀਸਦੀ ਅੰਕ ਲੈ ਕੇ ਸਕੂਲ ਚੋ ਮਾਰੀ ਬਾਜੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਦੇ ਪੱਤਰਕਾਰ ਹਰਿੰਦਰ ਸਿੰਘ ਚਾਹਲ ਦੀ ਪੱੁਤਰੀ ਗੁਰਵੀਨ ਕੋਰ ਨੇ ਸੀ.ਬੀ.ਐਸ.ਈ 10ਵੀ ਕਲਾਸ ਦੇ ਨਤੀਜੇ ‘ਚੋ ਸੈਕਰਡ ਹਾਰਟ ਕਾਨਵੈਟ ਸਕੂਲ ਜਗਰਾਉ ਵਿੱਚੌ 96 ਫੀਸਦੀ ਅੰਕ ਲੈ ਕੇ ਸਕੂਲ ‘ਚੋ ਟਾਪ ਕੀਤਾ।ਗੁਰਵੀਨ ਕੋਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੈ।ਇਸ ਸਮੇ ਗੁਰਵੀਨ ਕੋਰ ਦੇ ਚਾਚਾ ਅਤੇ ਪੰਜਾਬ ਨੰਬਰਦਾਰਾ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਸਾਡੀ ਭਤੀਜੀ ਦੇ ਵਧੀਆ ਨੰਬਰ ਲੈਣ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਤੇ ਮਾਪਿਆਂ ਨੂੰ ਜਾਦਾ ਹੈ ਜਿੰਨ੍ਹਾਂ ਨੇ ਸਮੇ ਸਿਰ ਪੜਾਈ ਵਿਚ ਉਸ ਦੀ ਮਦਦ ਕੀਤੀ ।ਇਸ ਸਮੇ ਗੁਰਵੀਨ ਨੇ ਦਸਿਆ ਕਿ ਪੜ੍ਹਾਈ ਕਰਕੇ ਆਈ.ਏ.ਐਸ.ਬਣਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਸਕੇ।ਗੁਰਵੀਨ ਨੇ 96 ਫੀਸਦੀ ਅੰਕ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ,ਸਕੂਲ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸਮੇ ਸਕੂਲ ਦੇ ਅਧਿਆਪਕਾਂ ਨੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾਂ ਕੀਤੀ।ਇਸ ਦੇ ਨਾਲ ਹੀ ਭਵਿਖ ‘ਚ ਹਰ ਖੇਤਰ ‘ਚ ਬੁਲੰਦੀਆਂ ਹਾਸਲ ਕਰਨ ਲਈ ਆਸ਼ੀਰਵਾਦ ਦਿੱਤਾ।

 ਜਗਰਾਉਂ ਵਿੱਚ ਸੋਚੀਂ ਸਮਝੀ ਸਾਜਿਸ਼ ਨਾਲ ਇੱਕ ਵਿਅਕਤੀ ਦਾ ਕਤਲ

ਜਗਰਾਉਂ , ਜੁਲਾਈ 2020 ( ਰਾਣਾ ਸ਼ੇਖਦੌਲਤ) ਜਗਰਾਉਂ ਵਿੱਚ ਇੱਕ ਸੋਚੀ ਸਮਝੀ ਸਾਜਿਸ਼ ਨਾਲ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਐਸ. ਐਚ.ਓ ਨਿਸ਼ਾਨ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਸਨੀ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਿਲਾਸਪੁਰ ਨੇ ਬਿਆਨ ਦਰਜ ਕਰਵਾਇਆ ਕਿ ਮੇਰੇ ਪਿਤਾ ਗੁਰਮੇਲ ਸਿੰਘ ਰਾਤ 11 ਵਜੇ ਸਿੱਧਵਾਂ ਬੇਟ ਰੋਡ ਪੈਟਰੋਲ ਪੰਪ ਕੋਲ ਟਰੱਕ ਦੇ ਟਾਇਰ ਦੀ ਹਵਾ ਚੈੱਕ ਕਰਨ ਲਈ ਉੱਤਰੇ ਸਨ ਤਾਂ ਇੱਕ ਬੁਲਟ ਮੋਟਰਸਾਈਕਲ ਤੇਜ਼ ਰਫਤਾਰ ਨਾਲ ਆ ਰਿਹਾ ਸੀ ਅਤੇ ਉਸਦੇ ਮਗਰ ਪਿੱਛਾ ਕਰਦੀ ਗੱਡੀ ਐਕਸ.ਯੂ.ਵੀ ਆ ਰਹੀ ਉਨ੍ਹਾਂ ਨੇ ਸਾਡੇ ਕੋਲ ਆ ਕੇ ਬੁਲਟ ਮੋਟਰਸਾਈਕਲ ਨੂੰ ਫੇਟ ਮਾਰੀ ਤਾਂ ਉਹ ਡਿੱਗ ਪਏ ਅਤੇ ਭੱਜ ਗਏ ਬਾਅਦ ਵਿੱਚ ਗੱਡੀ ਚਲਾਉਣ ਵਾਲੇ ਮਨੀਜਾ ਪੁੱਤਰ ਅਸ਼ੋਕ ਕੁਮਾਰ ਵਾਸੀ ਜਗਰਾਉਂ, ਗਗਨਾ ਵਾਸੀ ਕੋਠੇ ਰਾਹਲਾਂ ਜਗਰਾਉਂ, ਗਗਨ ਉਰਫ ਕਾਕਾ ਵਾਸੀ ਸ਼ਾਸ਼ਤਰੀ ਨਗਰ ਜਗਰਾਉਂ,ਕੀਨੀਆ ਵਾਸੀ ਲਹਿੰਦੀ ਭੈਣੀ ਜਗਰਾਉਂ ਚਾਰਾਂ ਵਿਅਕਤੀ ਨੇ ਬੁਲਟ ਨੂੰ ਤੋੜਨਾ ਸੁਰੂ ਕਰ ਦਿੱਤਾ ਜਦੋਂ ਮੇਰੇ ਪਿਤਾ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਮੇਰੇ ਪਿਤਾ ਗੁਰਮੇਲ ਸਿੰਘ ਉੱਪਰ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਮੇਰੇ ਪਿਤਾ ਦੀ ਮੌਕੇ ਪਰ ਮੌਤ ਹੋ ਗਈ ਤਫਤੀਸ਼ ਕਰਕੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਕਰਕੇ ਭਾਲ ਸੁਰੂ ਕਰ ਦਿੱਤੀ।