ਲੋਕ ਧਿਆਨ ਹਿੱਤ- ਮਹਿੰਦਰ ਸਿੰਘ ਬੀ ਏ ਜਗਰਾਉਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਚੁੱਕੇ

ਜਗਰਾਓ, ਜੁਲਾਈ 2020- ਪਿਆਰੇ ਪੰਜਾਬ ਵਾਸੀਓ ਆਪਣਾ ਪੁਰਾਣਾ ਵਿਰਸਾ ਹਰ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਕੌਮ ਨੂੰ ਵਾਰ ਵਾਰ ਯਾਦ ਕਰਵਾਉਂਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਪੰਜਾਬ ਦੀਆਂ ਸਰਹੱਦਾਂ ਕਾਬਲ ਕੰਧਾਰ ਜੰਮੂ ਕਸ਼ਮੀਰ ਲੇਹ ਲੱਦਾਖ ਤੇ ਕਾਂਗੜਾ ਤੱਕ ਫੈਲੀਆਂ ਸੀ ਅਤੇ ਖਾਲਸਾ ਰਾਜ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜਿਸ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜ ਡਿਵੀਜ਼ਨਾਂ ਅਤੇ 29 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ ਪਰ ਅੱਜ ਦੇ ਸਿੱਖ ਵਿਦਵਾਨਾਂ ਸਿੱਖ ਬੁੱਧੀਜੀਵੀਆਂ ਅਤੇ ਸਿੱਖ ਕੌਮ ਦੇ ਗਦਾਰ ਲੀਡਰਾਂ ਤੇ ਭ੍ਰਿਸ਼ਟ ਸੇਵਾਦਾਰਾਂ ਨੇ SGPC ਅਤੇ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਕੱਠਪੁਤਲੀ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ ਬਾਹਰੀ ਤਾਕਤਾਂ ਨੇ ਸਿੱਖ ਲੀਡਰਾਂ ਨੇ ਆਪਣੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ ਜਿਨ੍ਹਾਂ ਨੇ ਸਿੱਖ ਕੌਮ ਨੂੰ ਗ਼ਲਤ ਰਸਤੇ ਤੇ ਭਟਕਾ ਦਿੱਤਾ ਹੈ ਲੰਬੇ ਸਮੇਂ ਤੋਂ ਸਿੱਖ ਕੌਮ ਆਪਣੀ ਅਜ਼ਾਦੀ ਦੀ ਲੜਾਈ ਖਾਲਿਸਤਾਨ ਦੇ ਨਾਮ ਤੇ ਲੜ ਰਹੀ ਹੈ ਜ਼ੋ ਸਰਾਸਰ ਗ਼ਲਤ ਹੈ ਕਿਉਂਕਿ ਵਿਦੇਸ਼ੀ ਤਾਕਤਾਂ ਨੇ ਬੜੀ ਗੰਭੀਰਤਾ ਨਾਲ ਸਾਡੀ ਕੌਮ ਵਿੱਚ ਉਹ ਚੰਗਿਆੜੀ ਸੁੱਟੀ ਹੈ ਜਿਸ ਦਾ ਨਤੀਜਾ ਨਿਕਲਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਹੈ ਕਿਉਂਕਿ ਖਾਲਸਾ ਰਾਜ ਪੰਜਾਬ ਦੀਆਂ ਸਰਹੱਦਾਂ ਠੋਸ ਅਤੇ ਮਜ਼ਬੂਤ ਹਨ ਇਨ੍ਹਾਂ ਨੂੰ ਛੱਡ ਕੇ ਵਿਦੇਸ਼ੀ ਤਾਕਤਾਂ ਗਦਾਰ ਲੀਡਰਾਂ ਤੇ ਭ੍ਰਿਸ਼ਟ ਜੱਥੇਦਾਰਾਂ ਸੇਵਾਦਾਰਾਂ ਨੇ ਸਿੱਖ ਕੌਮ ਨੂੰ ਆਪਣੇ ਰਸਤੇ ਤੋਂ ਭਟਕਾ ਕੇ ਖਾਲਿਸਤਾਨ ਦੇ ਨਾਮ ਤੇ ਸਾਡੇ ਪੁਰਾਣੇ ਵਿਰਸੇ ਨੂੰ ਖ਼ਤਮ ਕਰ ਕੇ ਸਿੱਖ ਕੌਮ ਦਾ ਖਾਤਮਾ ਕਰਨਾ ਚਾਹੁੰਦੇ ਹਨ ਕਿਉਂਕਿ ਸਾਡੇ ਦਸ਼ਾ ਗੁਰੂਆਂ ਨੇ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਦੇ ਵੀ ਖਾਲਿਸਤਾਨ ਦਾ ਸੁਪਨਾ ਨਹੀਂ ਸੀ ਵੇਖਿਆ ਉਨ੍ਹਾਂ ਨੇ ਤਾਂ ਸਾਰੇ  ਭੇਦਭਾਵ ਖ਼ਤਮ ਕਰ ਕੇ ਹਰ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਕੌਮ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਖਾਲਸਾ ਰਾਜ ਪੰਜਾਬ ਬਣਾ ਕੇ ਆਪਣੇ ਵਿਰਸੇ ਨੂੰ ਅੱਗੇ ਤੋਰਿਆ ਸੀ ਇਸ ਲਈ ਸਾਰੇ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਕੌਮ ਨੂੰ ਆਪਣਾਂ ਖਾਲਸਾ ਰਾਜ ਪੰਜਾਬ ਹਾਸਿਲ ਕਰਨ ਲਈ ਇਕ ਹੋ ਕੇ ਸੰਘਰਸ਼ ਸ਼ੁਰੂ ਕਰਨ ਦੀ ਲੋੜ ਹੈ ਕਿਉਂਕਿ ਅੱਜ ਦੀਆਂ ਸਾਰੀਆਂ ਸਿਆਸੀ ਫਿਰਕੂ ਪਾਰਟੀਆਂ ਨੇ ਪੰਜਾਬ ਨੂੰ ਸਿਆਸੀ ਅਖਾੜਾ ਬਣਾਇਆ ਹੋਇਆ ਹੈ ਸਿਰਫ ਕੁਰਸੀ  ਦੀ ਖਾਤਰ ਪੰਜਾਬ ਦੇ ਭਲੇ ਲਈ ਕੀ ਪੰਜਾਬ ਵਾਸੀ ਇਨ੍ਹਾਂ ਦਾ ਵਿਰੋਧ ਨਹੀਂ ਕਰ ਸਕਦੇ। ਇਸ ਲਈ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕੂਮੈਂਟ ਰਾਹੀਂ ਆਪਣੇ ਵਿਚਾਰ ਜਰੂਰ ਲਿਖੋ।