ਡੀ ਏ ਵੀ ਸਕੂਲ ਦਾ ਸੀ ਬੀ ਐਸ ਈ ਦਾ ਨਤੀਜਾ ਰਿਹਾ ਸਾਨਦਾਰ

ਡੀ ਏ ਵੀ ਸਕੂਲ ਦਾ ਸੀ ਬੀ ਐਸ ਈ ਦਾ ਨਤੀਜਾ ਰਿਹਾ ਸਾਨਦਾਰ

ਜਗਰਾਉ/ਹਠੂਰ 16ਜੁਲਾਈ-(ਨਛੱਤਰ ਸੰਧੂ)-ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉ ਦਾ ਸੀ ਬੀ ਐਸ ਈ ਵੱਲੋ ਆਯੋਜਿਤ ਦਸਵੀ ਜਮਾਤ ਦੇ ਇਮਤਿਹਾਨ ਦਾ ਨਤੀਜਾ ਬੜਾ ਹੀ ਸਾਨਦਾਰ ਰਿਹਾ।ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਜੀ ਨੇ ਦੱਸਿਆ ਕਿ 2019-2020 ਦੇ ਇਸ ਇਮਤਿਹਾਨ ਵਿੱਚ 87ਬੱਚਿਆ ਨੇ ਭਾਗ ਲਿਆ,ਜਿੰਨਾਂ੍ਹ ਵਿੱਚੋ ਸਾਰੇ ਬੱਚਿਆ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਮ ਰੌਸਨ ਕੀਤਾ ਹੈ।ਇਸ ਮੌਕੇ ਪ੍ਰਿੰਸੀਪਲ ਨੇ ਦਸਵੀ ਜਮਾਤ ਵਿੱਚ ਪਾਸ ਹੋਏ ਸਾਰੇ ਹੀ ਵਿਿਦਆਰਥੀਆਂ ਅਤੇ ਉਨਾਂ੍ਹ ਦੇ ਮਾਪਿਆ ਨੂੰ ਵਧਾਈ ਦਿੰਦਿਆ ਉਨਾਂ੍ਹ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਵੀ ਦਿੱਤੀਆਂ।ਬੱਚਿਆ ਦੀ ਵਧੀਆ ਕਾਰਗੁਜਾਰੀ ਨੂੰ ਮੁੱਖ ਰੱਖਦਿਆ ਉਨਾਂ੍ਹ ਅਧਿਆਪਕ ਵਰਗ ਦੀ ਮਿਹਨਤ ਦੀ ਵੀ ਸਲਾਘਾਂ ਕੀਤੀ ਅਤੇ ਉਨਾਂ੍ਹ ਦਾ ਦਿਲੋ ਧੰਨਵਾਦ ਵੀ ਕੀਤਾ।ਸਕੂਲ ਦੇ ਵਿਿਦਆਰਥੀ ਦੀਸਾ,ਆਂਚਲ ਗਰਗ,ਦਿਪਾਸੂ,ਇਸਪ੍ਰੀਤ ਕੌਰ ਅਤੇ ਰੀਆ ਬਾਂਸਲ ਨੇ 90% ਤੋ ਵਧੇਰੇ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।25 ਬੱਚਿਆ ਨੇ 80% ਤੋ ਵਧੇਰੇ ਅੰਕ ਹਾਸਲ ਕੀਤੇ।ਦੀਸਾ ਨੇ 92[6%,ਆਂਚਲ ਗਰਗ ਨੇ 92[4%,ਦਿਪਾਂਸੂ ਗੋਇਲ ਨੇ 90[4%,ਇਸਪ੍ਰੀਤ ਕੌਰ ਅਤੇ ਰੀਆ ਬਾਂਸਲ ਨੇ 90%ਅੰਕ ਪ੍ਰਾਪਤ ਕੀਤੇ।ਸਕੂਲ ਵਿੱਚ ਸਮਾਜਿਕ ਸਿੱਖਿਆ ਵਿਸੇ ਵਿੱਚ 95 ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀ ਆਂਚਲ,ਰੀਆ ਜਿੰਦਲ,ਇਸਪ੍ਰੀਤ ਕੌਰ,ਰਾਧਿਕਾ,ਰਮਨਪ੍ਰੀਤ ਕੌਰ ਅਤੇ ਰੀਆ ਬਾਂਸਲ ਹਨ।ਪੰਜਾਬੀ ਵਿਸੇ ਵਿੱਚ ਚਾਹਤ ਕਾਂਸਲ ਨੇ 99ਅੰਕ ਪ੍ਰਾਪਤ ਕੀਤੇ।ਹਿੰਦੀ ਵਿਸੇ ਵਿੱਚ ਦੀਸਾ ਅਤੇ ਰੀਤਿਕਾ ਨੇ 97ਅੰਕ ਹਾਸਲ ਕੀਤੇ।ਸਾਇੰਸ ਵਿਸੇ ਵਿੱਚ ਚਾਹਤ ਨੇ 93ਅੰਕ ਪ੍ਰਾਪਤ ਕੀਤੇ।ਗਣਿਤ ਵਿਸੇ ਵਿੱਚ ਰੀਤਿਕਾ ਨੇ 96ਅੰਕ ਹਾਸਲ ਕੀਤੇ।ਅੰਗਰੇਜੀ ਵਿਸੇ ਵਿੱਚ ਆਂਚਲ ਨੇ 95ਅੰਕ ਹਾਸਲ ਕੀਤੇ।ਪ੍ਰਿੰਸੀ:ਬ੍ਰਿਜ ਮੋਹਨ ਬੱਬਰ ਜੀ ਨੇ ਸਾਰੇ ਵਿਿਦਆਰਥੀਆਂ ਦੇ ਰੌਸਨ ਭਵਿੱਖ ਦੀ ਕਾਮਨਾ ਕਰਦਿਆ ਉਨਾਂ੍ਹ ਨੂੰ ਅਸੀਸਾਂ ਦਿੱਤੀਆਂ ਅਤੇ ਹਮੇਸਾ ਮਿਹਨਤ ਦੇ ਰਸਤੇ ਤੇ ਚੱਲਦਿਆ ਸਫਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ।