You are here

ਮਾਮਲਾ.. ਰਸੋਈ ਗੈਸ ਸਿਲੰਡਰ ਤੇ 150 ਰੁਪਏ ਦੇ ਵਾਧੇ ਦਾ ..

ਦਿੱਲ਼ੀ ਦੀ ਹਾਰ ਦਾ ਬਦਲਾ ਜਨਤਾ ਤੋ ਲੈ ਰਹੀ ਹੈ ਮੋਦੀ ਸਰਕਾਰ - ਭੰਮੀਪੁਰਾ

ਕਾਉਕੇ ਕਲਾਂ, 15 ਫਰਵਰੀ (ਜਸਵੰਤ ਸਿੰਘ ਸਹੋਤਾ)- ਉਘੇ ਸਮਾਜ ਸੇਵੀ ਤੇ ਸੀਨੀਅਰ ਕਾਗਰਸੀ ਆਗੂ ਗੁਰਮੇਲ ਸਿੰਘ ਭੰਮੀਪੁਰਾ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਜਨਤਾ ਤੋ ਆਪਣੀ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਹੋਈ ਕਰਾਰੀ ਹਾਰ ਦਾ ਬਦਲਾ ਲੈ ਰਹੀ ਹੈ ਜਿਸ ਕਾਰਨ ਬੁਖਲਾਹਟ ਵਜੋ ਉਨਾ ਨੇ ਰਸੋਈ ਗੈਸ ਸਿਲੰਡਰ ਵਿੱਚ 150 ਰੁਪਏ ਦਾ ਬੇਤਹਾਸਾ ਵਾਧਾ ਕੀਤਾ ਹੈ।ਉਨਾ ਕਿਹਾ ਕਿ ਸਰਕਾਰ ਦਾ ਇਹ ਕਦਮ ਆਮ ਜਨਤਾ ਲਈ ਲੋਕ ਮਾਰੂ ਤੇ ਜੇਬ ਤੇ ਡਾਕਾ ਹੈ।ਉਨਾ ਕਿਹਾ ਕਿ ਮਹਿੰਗਾਈ ਪਹਿਲਾ ਹੀ ਅਸਮਾਨ ਨੂੰ ਛੁੂਹ ਰਹੀ ਹੈ ਤੇ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਜਨਤਾ ਤੇ ਬੇਲੋੜਾ ਬੋਝ ਪਿਆਂ ਹੈ।ਉਨਾ ਕਿਹਾ ਕਿ ਕੇਂਦਰ ਸਰਕਾਰ ਦਾ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਇਹ ਦੂਜੀ ਵਾਰ ਦਾ ਵਾਧਾ ਹੈ ਜੋ ਕੇਂਦਰ ਸਰਕਾਰ ਦੀ ਨਿਕੰਮੇਪਣ ਦੀ ਨਿਸਾਨੀ ਹੈ।