ਪੰਜਾਬ ਸਰਕਾਰ ਵੱਲੋਂ ਅੰਗਹੀਣ ਲੜਕੀਆਂ/ਇਸਤਰੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਦਿੱਤੀ ਜਾਂਦੀ ਹੈ ਮੁਫਤ ਸਿਖਲਾਈ
ਸਿਖਲਾਈ ਦੌਰਾਨ ਸਿਖਿਆਰਥਣਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਵੀ ਦਿੱਤਾ ਜਾਵੇਗਾ
ਲੁਧਿਆਆਣਾ, 18 ਫਰਵਰੀ (ਸਤਪਾਲ ਦੇਹਡ਼ਕਾ/ ਮਨਜਿੰਦਰ ਗਿੱਲ ) - ਪੰਜਾਬ ਸਰਕਾਰ ਵਲੋਂ ਅੰਗਹੀਣ ਲੜਕੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿੱਚ ਸਹਿਯੋਗ ਕਰਨ ਹਿੱਤ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਬਰੇਲ ਭਵਨ, ਜਮਾਲਪੁਰ, ਲੁਧਿਆਣਾ ਵਿਖੇ 18 ਸਾਲ ਤੋਂ ਵੱਧ ਉਮਰ ਵਰਗ ਦੀਆਂ ਅੰਗਹੀਣ ਲੜਕੀਆਂ / ਇਸਤਰੀਆਂ ਨੂੰ ਪੰਜਾਬੀ ਸ਼ਾਰਟਹੈਂਡ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਸੁਪਰਡੈੇਂਟ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਸ੍ਰੀ ਤਰੁਨ ਅੱਗਰਵਾਲ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਲਈ ਇੰਟਰਵਿਊ 26 ਫਰਵਰੀ, 2021 ਨੂੰ ਸਵੇਰੇ 10 ਵਜੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਸਿਖਿਆਰਥਣਾਂ ਨੂੰ 1500/-ਰੁਪਏ ਪ੍ਰਤੀ ਮਹੀਨਾ ਵਜ਼ੀਫਾ ਵੀ ਦਿੱਤਾ ਜਾਂਦਾ ਹੈ। 21 ਮਾਰਚ, 2021 ਤੋਂ ਸੁਰੂ ਹੋਣ ਵਾਲੇ ਇਸ ਕੋਰਸ ਦੀ ਮਿਆਦ ਇੱਕ ਸਾਲ ਦੀ ਹੋਵੇਗੀ ਅਤੇ ਕੋਰਸ ਪੂਰਾ ਹੋਣ 'ਤੇ ਵਿਭਾਗ ਵਲੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ।
ਸ੍ਰੀ ਅਗਰਵਾਲ ਨੇ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਇਸ ਕੋਰਸ ਨੂੰ ਵੱਧ ਤੋਂ ਵੱਧ ਜੁਆਇੰਨ ਕਰਨ ਤਾਂ ਜ਼ੋ ਕੋਰਸ ਉਪਰੰਤ ਚੰਗੀ ਨੌਕਰੀ ਪ੍ਰਾਪਤ ਕਰਕੇ ਆਤਮ ਨਿਰਭਰ ਹੋ ਸਕਣ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਿਖਿਆਰਥਣਾਂ ਲਈ ਫਰੀ ਹੋਸਟਲ ਅਤੇ ਕੋਆਪਰੇਟਿਵ ਮੈੱਸ ਦਾ ਵੀ ਪ੍ਰਬੰਧ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਬੰਧੀ ਮੋਬਾਈਲ ਨੰ:83606-67179 ਅਤੇ 73474-48398 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।