ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 128ਵਾਂ ਦਿਨ 

ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ : ਦੇਵ ਸਰਾਭਾ   

ਮੁੱਲਾਂਪੁਰ ਦਾਖਾ, ਜੂਨ 28 (ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 128ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਢਾਡੀ ਮਨਜੀਤ ਕੌਰ ਦਾਖਾ,ਪ੍ਰਧਾਨ ਕੇਵਲ ਸਿੰਘ ਮੁੱਲਾਂਪੁਰ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੇ ਲੋਕ ਹਰ ਇੱਕ ਰਾਜਨੀਤਕ ਪਾਰਟੀ ਨੂੰ ਅਜਮਾਉਂਦੇ ਨੇ ਅਤੇ ਉਸ ਤੇ ਵਿਸਵਾਸ ਕਰਦੇ ਨੇ ਕੀ ਕੋਈ ਰਾਤੋ ਰਾਤ ਜਾਦੂ ਦੀ ਛੜੀ ਘੁਮਾ ਕੇ ਪੰਜਾਬ ਨੂੰ ਰੰਗਲਾ ਬਣਾ ਦਿਓ ਜਾਂ ਕੋਈ ਸਰਕਾਰਾਂ ਵੱਡਾ ਬਦਲਾਅ ਕਰ ਦੇਣਗੀਆਂ ਇਹ ਸਭ  ਲੋਕਾਂ ਦਾ ਵਹਿਮ ਹੈ ।  ਜਦ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਮਹਾਂਪੁਰਸ਼ ,ਰਹਿਬਰਾਂ,ਗੁਰੂਆਂ ਭਗਤਾਂ ਦੀ ਬਾਣੀ ਦਰਜ ਕੀਤੀ ।ਜਿਸ ਬਾਣੀ ਨੂੰ ਪਡ਼੍ਹ ਕੇ ਅਸੀਂ ਹੱਕ ਹਲਾਲ ਦੀ ਕਮਾਈ ਕਰਨ ਨੂੰ ਪਹਿਲ ਦੇਵਾਂਗੇ ਅਤੇ ਹਰ ਇੱਕ ਇਨਸਾਨ ਇਨਸਾਨ ਨੂੰ ਪਿਆਰ ਕਰੇਗਾ।ਜਿਹੜੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪਣਾ ਅਟੱਲ ਵਿਸ਼ਵਾਸ ਰੱਖਦੇ ਨੇ ਪ੍ਰਮਾਤਮਾ ਵੀ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਬਾਕੀ ਪੰਜਾਬ ਦੀ ਧਰਤੀ ਤੇ ਜੋ ਪਾਖੰਡੀ ਸਾਧਾਂ ਨੇ ਜਾਂ ਨਿਕੰਮੇ ਲੀਡਰਾਂ ਨੇ ਆਪਣੀ ਗੰਦੀ ਰਾਜਨੀਤੀ ਦੀ ਖੇਡ ਖੇਡਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਅੱਜ ਉਨ੍ਹਾਂ ਦੀ ਦੁਰਦਸ਼ਾ ਕਿਸੇ ਤੋਂ ਲੁਕੀ ਛੁਪੀ ਨਹੀਂ । ਅੱਜ ਉਨ੍ਹਾਂ ਬਾਣੀ ਵਿਰੋਧੀ ਪਾਪੀਆਂ ਦੇ ਹਾਲਾਤ ਸਭ ਦੇ ਸਾਹਮਣੇ ਹਨ। ਬਾਕੀ ਸਾਡਾ ਵੱਲੋਂ ਇਹ ਸਰਾਭਾ ਵਿਖੇ   ਪੰਥਕ ਮੋਰਚਾ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਲਗਾਇਆ ਹੈ। ਜਿਸ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਾਂ।ਜਿੱਥੇ ਹਰ ਰੋਜ਼ ਪੰਜ ਸਿੰਘ ਭੁੱਖ ਹੜਤਾਲ ਤੇ ਬੈਠ ਕੇ ਸਮੁੱਚੀ ਕੌਮ ਦੀਆਂ ਮੰਗਾਂ ਲਈ ਹੱਕ ਮੰਗਦੇ ਹਨ। ਉੱਥੇ ਹੀ ਪੰਜਾਬ ਦੇ ਨਵੇਂ ਬਣੇ  ਲੀਡਰਾਂ ਨੂੰ ਜਗਾਉਣ ਲਈ ਯਤਨ ਕਰਦੇ ਹਾਂ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਉਹ ਕੋਈ ਜਲਦ ਉਪਰਾਲਾ ਕਰਨ ਤਾਂ ਜੋ ਬੰਦੀ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰਾਂ ਵਿਚ ਪਹੁੰਚ ਸਕਣ  । ਉਨ੍ਹਾਂ ਅੱਗੇ ਆਖਿਆ ਕਿ ਅਸੀਂ ਤਾਂ ਸਿਰਫ ਸੰਗਤਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਕਿ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਤਾਂ ਜੋ ਜਿੱਤਾਂ ਸਾਨੂੰ  ਜ਼ਰੂਰ ਨਸੀਬ ਹੋਣਗੀਆਂ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ ।ਸੋ ਸਾਨੂੰ ਜਲਦ ਇਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਬਣਦਾ ਹੈ ਤਾਂ ਜੋ ਅਸੀਂ ਆਪਣੀਆਂ ਜਿੱਤਾਂ ਜਲਦ ਫ਼ਤਹਿ ਕਰ ਸਕੀਏ । ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸਿਕੰਦਰ ਸਿੰਘ ਰੱਤੋਵਾਲ,ਬਾਬਾ ਬੰਤਾ ਸਿੰਘ ਮਹੋਲੀ ਖੁਰਦ,ਅਮਰਜੀਤ ਸਿੰਘ ਸਰਾਭਾ ,ਰਣਜੀਤ ਸਿੰਘ ਰੱਤੋਵਾਲ,ਰਾਜਵੀਰ ਸਿੰਘ ਲੋਹਟਬੱਦੀ, ਸੁਮਨਜੀਤ ਸਿੰਘ ਸਰਾਭਾ,   ਗੁਲਜ਼ਾਰ ਸਿੰਘ ਮੋਹੀ, ਹਰਬੰਸ ਸਿੰਘ ਹਿੱਸੋਵਾਲ,ਅੱਛਰਾ ਸਿੰਘ ਸਰਾਭਾ  ਆਦਿ ਹਾਜ਼ਰੀ ਭਰੀ ।