ਕਾਉਂਕੇ ਕਲਾਂ, ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸੇਵਾਦਾਰ ਭੁਪਿੰਦਰ ਸਿੰਘ ਸਾਹੋਕੇ ਤੇ ਯੂਥ ਆਗੂ ਪਰਵਿੰਦਰ ਸਿੰਘ ਸਿੱਧੂ ਦੌਧਰ ਨੇ ਮੰਗ ਕੀਤੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ 20 ਮਾਰਚ ਤੋ ਬੰਦ ਪਏ ਕੋਚਿੰਗ ਸੈਂਟਰਾਂ ਤੇ ਕੰਪਿਉਟਰ ਸੈਂਟਰਾਂ ਵਾਲਿਆਂ ਦੇ ਪ੍ਰਬੰਧਕਾ ,ਅਧਿਾਪਕਾ , ਤੇ ਕਰਮਚਾਰੀਆਂ ਦੀ ਵੀ ਸਰਕਾਰ ਸਾਰ ਲਵੇ ਤੇ ਮੌਜੂਦਾ ਸਰਕਾਰੀ ਨਿਯਮਾਂ ਦੇ ਅਨੁਸਾਰ ਉਨਾ ਨੂੰ ਵੀ ਜਾਰੀ ਸਰਤਾਂ ਦੇ ਕੇ ਦੂਜੀਆਂ ਖੋਲੀਆਂ ਜਾ ਰਹੀਆਂ ਦੁਕਾਨਾਂ ਦੀ ਤਰਜਾਂ ਤੇ ਕੁਝ ਘੰਟੇ ਕੋਚੰਗ ਤੇ ਕੰਪਿਉਟਰ ਸੈਂਟਰ ਖੋਲਣ ਦੀ ਇਜਾਜਾਤ ਦੇਵੇ । ਦੋਵਾਂ ਆਗੂਆਂ ਨੇ ਅੱਗੇ ਕਿਹਾ ਕਿ ਕੋਚੰਗ ਸੈਂਟਰ ਤੇ ਕੰਪਿਉਟਰ ਸੈਟਰ ਨਾਲ ਜੁੜੇ 10 ਲੱਖ ਦੇ ਕਰੀਬ ਪਰਿਵਾਰ ਬੇਰੁਜਗਾਰ ਹੋ ਗਏ ਜਿੰਨਾ ਲਈ ਇਸ ਸੰਕਟ ਦੇ ਸਮੇ ਹੋਰ ਕਿਸੇ ਹੋਰ ਕਾਰੋਬਾਰ ਨਾਲ ਜੁੜਨਾ ਨਾਮੁਮਕਿਨ ਹੈ ਤੇ ਇੰਨਾ ਸੈਂਟਰਾਂ ਤੇ ਸਿੱਖਿਆਂ ਹਾਸਿਲ ਕਰਦੇ ਵਿਿਦਆਰਥੀ ਵਰਗ ਦਾ ਵੀ ਭਵਿੱਖ ਧੁੰਦਲਾ ਹੋ ਕੇ ਰਹਿ ਗਿਆ । ਉਨਾ ਕਿਹਾ ਕਿ ਦੋਵਾਂ ਸੈਂਟਰਾਂ ਨਾਲ ਜੁੜੇ ਅਧਿਆਪਕ ,ਪ੍ਰਬੰਧਕ ਤੇ ਕਰਮਚਾਰੀ ਦੋ ਢੰਗ ਦੀ ਰੋਟੀ ਤੋ ਮੁਥਾਜ ਹੋ ਕੇ ਰਹਿ ਗਏ ਹਨ ,ਜਿੰਨਾ ਲਈ ਸਰਕਾਰ ਨੇ ਕੋਈ ਠੋਸ ਰਣਨੀਤੀ ਨਹੀ ਬਣਾਈ । ਉਨਾ ਕਿਹਾ ਕਿ ਜੇਕਰ ਸਰਕਾਰੀ ਨਿਯਮਾਂ ਅਨੁਸਾਰ ਸਫਰ,ਵਿਆਹ ਜਾਂ ਕਿਸੇ ਗਮਗੀਨ ਥਾਂ ਤੇ ਸਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ਨਿਸਚਿਤ ਕੀਤੀ ਜਾ ਸਕਦੀ ਹੈ ਤਾਂ ਇੰਨਾ ਸੈਂਟਰਾਂ ਵਿੱਚ ਵੀ ਹਾਜਰੀਨ ਵਿਿਦਅਰਾਥੀਆਂ ਦੀ ਗਿਣਤੀ ਨਿਸਚਿਤ ਕੀਤੀ ਜਾਵੇ ਤਾਂ ਜੋ ਇੰਨਾਂ ਸੈਂਟਰਾਂ ਨਾਲ ਜੁੜੇ ਪ੍ਰਬੰਧਕ ,ਅਧਿਆਪਕ ਤੇ ਕਰਮਚਾਰੀ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।