ਕਾਉਕੇ ਕਲਾਂ 2020 ਜੁਲਾਈ - (ਜਸਵੰਤ ਸਿੰਘ ਸੋਹਤਾ)-ਬੀਤੇ ਕੱਲ ਖੰਨਾ ਤੋ ਲੋਹਪੱੁਰਸ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੱੁਤਰ ਰਣਜੀਤ ਸਿੰਘ ਤਲਵੰਡੀ ਦੇ ਅਕਾਲੀ ਦਲ ਬਾਦਲ ਤੋ ਕੀਤੇ ਕਿਨਾਰੇ ਤੇ ਟਿੱਪਣੀ ਕਰਦਿਆਂ ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਕਾਗਰਸ ਦੇ ਸੀਨੀਅਰ ਯੂਥ ਆਗੂ ਜਸਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਇਸ ਸਮੇ ਬਾਦਲ ਪਰਿਵਾਰ ਵਿੱਚ ਕੋਰੋਨਾ ਵਾਇਰਸ ਆ ਚੱੁਕਾ ਹੈ ਜਿਸ ਕਾਰਨ ਕਈ ੳੱੁਚ ਕੋਟੀ ਦੇ ਵਰਕਰ ਉਨਾ ਦਾ ਸਾਥ ਛੱਡ ਰਹੇ ਹਨ।ਉਨਾ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਦਾ ਪੁੱਤਰ ਮੋਹ ਪਾਰਟੀ ਤੇ ਹੋਰ ਵਰਕਰਾਂ ਨੂੰ ਅੱਖੋ ਪਰਖੇ ਕਰ ਰਿਹਾ ਹੈ ਜਿਸ ਕਾਰਨ ਬਹੁਤੇ ਵਰਕਰ ਪਾਰਟੀ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਉਨਾ ਕਿਹਾ ਕਿ ਇਸ ਸਮੇ ਬਾਦਲ ਪਰਿਵਾਰ ਪਾਰਟੀ ਦੇ ਕੁਰਬਾਨੀ ਭਰੇ ਸਿਧਾਂਤ ਤੋ ਭਟਕ ਚੱੁਕਾ ਹੈ ਜਿੰਨਾ ਦਾ ਮਕਸਦ ਸੂਬੇ ,ਪੰਥ ਤੇ ਸ੍ਰੌਮਣੀ ਕਮੇਟੀ ਨੂੰ ਲੱੁਟਣਾ ਹੈ।ਉਨਾ ਕਿਹਾ ਕਿ ਦੱੁਖ ਦੀ ਗੱਲ ਹੈ ਕਿ ਅੱਜ ਵੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਪਾਰਟੀ ਵਿੱਚ ਲਿਫਾਫਾ ਕਲਚਰ ਭਾਰੂ ਹੈ ਜੋ ਸੁਖਬੀਰ ਬਾਦਲ ਦੇ ਲਿਫਾਫੇ ੱਿਵਚੋ ਨਿਕਲਦਾ ਹੈ। ਉਨਾ ਕਿਹਾ ਕਿ ਸੁਖਬੀਰ ਬਾਦਲ ਹੰਕਾਰੀ, ਲਾਲਚੀ ਤੇ ਕੁਰਸੀ ਦਾ ਭੁੱਖਾ ਨੇਤਾ ਹੈ ਜਿਸ ਨੇ ਆਪਣੇ ਸਵਾਰਥ ਦੀ ਖਾਤਿਰ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ ਜਿਸ ਤੋ ਸਮੱੁਚਾ ਪੰਥ ਤੇ ਪੰਜਾਬ ਜਾਣੂ ਹੈ।ਉਨਾ ਕਿਹਾ ਕਿ ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਹੀ ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਤੇ ਸਿਰਸਾ ਮੱੁਖੀ ਨੂੰ ਪੁਸਾਕ ਦੇਣ ਦੇ ਦੋਸ ਲੱਗ ਰਹੇ ਹਨ।ਉਨਾ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨ ਮਾਰੂ ਆਰਡੀਨੈਂਸ ਦਾ ਨੋਟੀਫਿਕੇਸਨ ਜਾਰੀ ਕੀਤਾ ਹੈ ਉਸ ਦੇ ਹੱਕ ਵਿੱਚ ਬਾਦਲ ਲਾਣਾ ਵੀ ਭੁਗਤ ਕੇ ਆਇਆ ਹੈ ਤੇ ਹੁਣ ਆਪਣੇ ਆਪ ਨੂੰ ਕਿਸਾਨ ਹਿਤੈਸੀ ਹੋਣ ਦਾ ਢੰਡੋਰਾ ਵੀ ਪਿੱਟ ਰਿਹਾ ਹੈ।