ਪੰਜਾਬ 'ਚ ਹੁਣ ਤਕ 2000 ਮਰੀਜ਼ ਸਿਹਤਯਾਬ, ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ

ਸੋਮਵਾਰ ਨੂੰ 36 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ  

ਚੰਡੀਗੜ,   ਜੂਨ 2020  -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ 'ਚ ਫਿਰ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ, ਜਦਕਿ 13 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਬੇ 'ਚ ਹੁਣ ਕੁੱਲ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ 2389 ਹੋ ਗਈ ਹੈ। ਇਨ੍ਹਾਂ 'ਚੋਂ 338 ਹੀ ਸਰਗਰਮ ਕੇਸ ਹਨ। ਬਾਕੀ 2000 ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਰਿਕਵਰੀ ਰੇਟ 85 ਫੀਸਦੀ ਤੋਂ ਜ਼ਿਆਦਾ ਹੈ। ਇਹ ਦਰ ਹੋਰਨਾਂ ਸੂੁਬਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚ ਵੀ ਔਰਤਾਂ ਦੇ ਸਿਹਤਯਾਬ ਹੋਣ ਦੀ ਦਰ ਮਰਦਾਂ ਤੋਂ ਜ਼ਿਆਦਾ ਹੈ। ਔਰਤਾਂ ਦੀ ਦਰ 53 ਤੇ ਮਰਦਾਂ ਦੀ 47 ਹੈ। ਉੱਥੇ, ਸੋਮਵਾਰ ਨੂੰ ਹੁਸ਼ਿਆਰਪੁਰ 'ਚ ਅੱਠ, ਫਤਹਿਗੜ੍ਹ ਸਾਹਿਬ 'ਚ ਪੰਜ, ਪਟਿਆਲਾ 'ਚ ਚਾਰ, ਸੰਗਰੂਰ 'ਚ ਤਿੰਨ, ਪਠਾਨਕੋਟ, ਅੰਮਿ੍ਤਸਰ ਤੇ ਬਠਿੰਡਾ 'ਚ ਦੋ-ਦੋ, ਜਲੰਧਰ ਤੇ ਲੁਧਿਆਣਾ 'ਚ 3-3, ਗੁਰਦਾਸਪੁਰ ਤੇ ਨਵਾਂਸ਼ਹਿਰ 'ਚ ਇਕ-ਇਕ ਕੇਸ ਆਇਆ।