ਕੈਪਟਨ ਸੰਧੂ ਨੇ ਪਿੰਡ ਗੋਰਸੀਆਂ ਮੱਖਣ ਵਿਖੇ ਦੋ ਥਾਂਈ ਪਿੰਡ ਵਾਸੀਆ ਨਾਲ ਕੀਤੀ ਮੀਟਿੰਗ 

ਕੈਪਟਨ ਸੰਧੂ ਜਿਮਨੀ ਚੋਣ ਵਾਂਗ ਪਿੰਡ ਵਿੱਚੋਂ ਐਂਤਕੀ ਫਿਰ ਵੱਡੀ ਲੀਡ ਨਾਲ ਜਿੱਤਣਗੇ -  ਸਰਪੰਚ ਸੁਖਜਿੰਦਰ ਸਿੰਘ  
ਮੁੱਲਾਂਪੁਰ ਦਾਖਾ 05 ਫਰਵਰੀ  (ਸਤਵਿੰਦਰ ਸਿੰਘ ਗਿੱਲ    ) – ਲੇਖਾ-ਜੋਖਾਂ ਮੌਜ਼ੂਦਾਂ ਵਿਧਾਇਕਾ ਦਾ ਹੁੰਦਾ ਹੈ, ਉਹ ਤਾਂ ਹਾਰਨ ਦੇ ਬਾਵਜੂਦ ਵੀ ਢਾਈ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਗੋਰਸੀਆਂ ਮੱਖਣ ਵਿਖੇ ਰੱਖੀਆਂ ਦੋ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ। ਪਹਿਲੀ ਮੀਟਿੰਗ ਦੌਰਾਨ ਐਸ.ਸੀ.ਭਾਈਚਾਰੇ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਤੁਹਾਡਾ ਅਸ਼ੀਰਵਾਦ ਸਦਕਾ ਉਹ ਹਲਕਾ ਦਾਖਾ ਤੋਂ ਵਿਧਾਇਕ ਬਣੇ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ  ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਘਰਾਂ ਦੀਆਂ ਸੁਆਣੀਆਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆਂ ਹੋਣਗੇ। 
                      ਦੂਸਰੇ ਪਾਸੇ ਕੈਪਟਨ ਸੰਧੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਅਸੀ ਲੋਕ ਦਿੱਲੀ ਦੇ ਬਾਰਡਰਾਂ ਬੈਠ ਕੇ ਕਾਲੇ ਕਾਨੂੰਨ ਰੱਦ ਕਰਵਾਏ, ਜਿਨ੍ਹਾਂ ਦੀ ਕੇਂਦਰ ਦੀ ਸਰਕਾਰ ਨਾਲ ਭਾਈਵਾਲ ਸ਼ਾਂਝ ਰਹੀ ਹੈ ਉਹ ਵੀ ਤੁਹਾਡੇ ਬੂਹੇ ਤੇ ਆਉਣਗੇ, ਉਨ੍ਹਾਂ ਨੂੰ ਸਵਾਲ ਕਰੋਂ ਕਿ 7 ਸੋ ਕਿਸਾਨ/ ਮਜ਼ਦੂਰ ਤੁਹਾਡੇ ਕਰਕੇ ਸ਼ਹੀਦ ਹੋ ਗਏ ਤੁਸੀਂ ਕਿਸ ਮੂੰਹ ਨਾਲ ਵੋਟਾ ਮੰਗਣ ਆਏ ਹੋ। ਕੈਪਟਨ ਸੰਧੂ ਨੇ ਕਿਹਾ ਕਿ ਉਸਦੇ ਢਾਈ ਸਾਲਾਂ ਦਾ ਰਿਕਾਰਡ ਚੈੱਕ ਕਰ ਲਵੋ ਤੇ ਵਿਰੋਧੀਆਂ ਦੇ 10 ਸਾਲ ਤੁਹਾਨੂੰ ਪਤਾ ਲੱਗ ਜਾਊਗਾ ਕਿਸ ਦੇ ਰਾਜ ਵਿੱਚ ਕਿੰਨੇ ਵਿਕਾਸ ਕਾਰਜ ਹੋਏ ਤੇ ਥਾਣਿਆ ਵਿੱਚ ਕਿੰਨੇ ਝੂਠੇ ਮੁਕੱਦਮੇ ਦਰਜ ਹੋਏ ਹਨ।
  ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿਮਨੀ ਚੋਣ ਦੌਰਾਨ ਕੈਪਟਨ ਸੰਧੂ ਨੂੰ 90 ਵੋਟਾਂ ਦੇ ਵੱਡੇ ਫਰਕ ਨਾਲ ਪਿੰਡ ਵਿੱਚੋਂ ਜਿਤਾ ਕੇ ਭੇਜਿਆ ਸੀ ਐਂਤਕੀ ਫਿਰ ਉਹੀ ਇਤਿਹਾਸ ਦੁਹਰਾ ਕੇ ਕੈਪਟਨ ਸੰਧੂ ਨੂੰ ਵਿਧਾਇਕ ਚੁਣਾਂਗੇ।
            ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸੀਨੀਅਰ ਕਾਂਗਰਸੀ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਪ੍ਰਦੀਪ ਸਿੰਘ ਭਰੋਵਾਲ, ਯੂਥ ਆਗੂ ਰਾਜਵੀਰ ਸਿੰਘ ਗਿੱਲ, ਤਜਿੰਦਰ ਸਿੰਘ, ਦਰਸ਼ਨ ਸਿੰਘ, ਮੋਹਮ ਸਿੰਘ, ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਰਾਜਪਾਲ ਸਿੰਘ, ਗੁਰਨਾਮ ਸਿੰਘ, ਗੁਰਦਿਆਲ ਸਿੰਘ, ਸੋਹਣ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਗੁਰਵੀਰ ਸਿੰਘ, ਲਖਵੀਰ ਸਿੰਘ, ਮਹਿਕਦੀਪ ਸਿੰਘ, ਸੁਖਦੀਪ ਸਿੰਘ, ਹਰਮੇਸ਼ ਲਾਲ, ਨਾਜਰ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਵੀ ਪਿੰਡ ਵਾਸੀ ਹਾਜਰ ਸਨ।