You are here

ਗਰੀਨ ਮਿਸ਼ਨ ਪੰਜਾਬ ਟੀਮ ਨੇ ਕਿਸਾਨ ਗਗਨਦੀਪ ਸਿੰਘ ਤੂਰ ਦੇ ਖੇਤਾਂ ਵਿੱਚ ਲਾਏ ਬੂਟੇ 

ਉਸ ਸਮੇਂ ਪਿੰਡ ਲੋਧੀਵਾਲਾ ਦੇ ਸਰਪੰਚ ਨੇ ਗੁੱਜਰਾਂ ਦੇ ਪਸ਼ੂਆਂ ਵੱਲੋਂ ਬੂਟਿਆਂ ਦੇ ਕੀਤੇ ਜਾ ਰਹੇ ਉਜਾੜੇ ਨੂੰ ਰੋਕਣ ਬਾਰੇ ਮੰਗ ਕੀਤੀ 

ਸਿੱਧਵਾਂਬੇਟ/ ਲੁਧਿਆਣਾ, ਜੁਲਾਈ 2020 -( ਮਨਜਿੰਦਰ ਗਿੱਲ )- ਅੱਜ ਗਰੀਨ ਮਿਸ਼ਨ ਪੰਜਾਬ ਦੀ ਟੀਮ ਵੱਲੋਂ ਪਿੰਡ ਲੋਧੀਵਾਲਾ ਦੇ ਕਿਸਾਨ ਗਗਨਦੀਪ ਸਿੰਘ ਤੂਰ  ਦੇ ਖੇਤਾਂ ਵਿੱਚ ਲਾਏ ਬੂਟੇ  ਅਤੇ ਪੰਜਾਬ ਵਾਸੀਆਂ ਨੂੰ ਇਕ ਇੱਕ ਬੂਟਾ ਸਤਿਕਾਰ ਨਾਲ ਪਾਲਣ ਦਾ ਦਿੱਤਾ ਸੱਦਾ ਬੂਟੇ ਲਗਾਉਣ ਸਮੇਂ ਪਹੁੰਚੇ ਸੱਤਪਾਲ ਸਿੰਘ ਦੇਹੜਕਾ ਅਤੇ ਹਰਨਰਾਇਣ ਸਿੰਘ ਮੱਲੇਆਣਾ ਨਾਲ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਨੇ ਧਿਆਨ ਦਿਵਾਉਂਦੇ ਦੱਸਿਆ ਸਮੁੱਚੇ ਪੰਜਾਬ ਅੰਦਰ ਗੁੱਜਰਾਂ ਦੇ ਪਸ਼ੂਆਂ ਦੇ ਬਹੁਤ ਵੱਡੇ ਵੱਡੇ ਝੁੰਡ ਸੜਕਾਂ ਦੇ ਕਿਨਾਰੇ ਸਾਂਝੀਆਂ ਥਾਵਾਂ ਦੇ ਉਪਰ ਚਰ ਰਹੇ ਹਨ ਜਿਹੜੇ ਲਗਾਤਾਰ ਸਮਾਜ ਸੇਵੀ ਸੰਸਥਾ ਵੱਲੋਂ ਲਗਾਏ ਜਾ ਰਹੇ ਬੂਟਿਆਂ ਦਾ ਨੁਕਸਾਨ ਕਰਦੇ ਹਨ ਜਿਨ੍ਹਾਂ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਸਰਕਾਰ ਕੋਲੋਂ ਮੰਗ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਪਸ਼ੂਆਂ ਦੇ ਇਸ ਤਰਾਂ ਚਰਨ ਤੇ ਪਾਬੰਦੀ ਲਾਈ ਜਾਵੇ । ਸਰਦਾਰ ਪਰਮਿੰਦਰ ਸਿੰਘ ਟੂਸਾ ਸਰਪੰਚ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਗਰੀਨ ਮਿਸ਼ਨ ਟੀਮ ਦੇ ਮੈਂਬਰਾਂ ਵੱਲੋਂ ਸਮੁੱਚੇ ਇਲਾਕੇ ਦੀਆਂ ਪੰਚਾਇਤਾਂ ਨੂੰ ਮਤੇ ਪਾ ਕੇ ਐਸਡੀਐਮ ਸਾਹਿਬ ਕੋਲ ਪਹੁੰਚ ਦੇ ਕਰਨ ਦੀ ਬੇਨਤੀ ਕੀਤੀ ਉਸ ਸਮੇਂ ਬੂਟਾ ਲਾਉਣ ਲਈ ਇਕੱਠੇ ਹੋਏ ਪਿੰਡ ਵਾਸੀ ਅਤੇ ਗਰੀਨ ਮਿਸ਼ਨ ਪੰਜਾਬ ਟੀਮ ਦਾ ਗਗਨਦੀਪ ਸਿੰਘ ਤੂਰ ਵੱਲੋਂ ਧੰਨਵਾਦ ਕੀਤਾ ਗਿਆ ਉਸ ਸਮੇਂ ਹਾਜ਼ਰ ਸਨ ਜਥੇਦਾਰ ਅਮਨਜੀਤ ਸਿੰਘ ਖਹਿਰਾ, ਸਰਦਾਰ ਇੰਦਰਜੀਤ ਸਿੰਘ ਖਹਿਰਾ, ਸਰਦਾਰ ਤੇਜਿੰਦਰ ਸਿੰਘ ਖਹਿਰਾ, ਸਰਦਾਰ ਪਵਿੱਤਰ ਸਿੰਘ ਮਾਣੂਕੇ, ਸਰਦਾਰ ਜਗਰੂਪ ਸਿੰਘ  ਗਿੱਦੜਵਿੰਡੀ, ਸਰਦਾਰ ਪਰਮਪਾਲ ਸਿੰਘ ਸੁਧਾਰੀਆਂ, ਹਰਮੇਲ ਸਿੰਘ ਗਿੱਲ,  ਗੁਰਪ੍ਰੀਤ ਸਿੰਘ ਖਹਿਰਾ, ਭੋਲਾ ਸਿੰਘ ਗਿੱਦੜਵਿੰਡੀ ਅਤੇ ਰਮਨਜੀਤ ਸਿੰਘ ਤੂਰ ਆਦਿ।