ਬੀ.ਬੀ ਐੱਸ.ਬੀ.ਕੌਨਵੈਂਟ ਚਕਰ ਸਕੂਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਜਗਰਾਓ,ਹਠੂਰ,9,ਅਗਸਤ-(ਕੌਸ਼ਲ ਮੱਲ੍ਹਾ)-ਬੀ.ਬੀ ਐੱਸ.ਬੀ.ਕੌਨਵੈਂਟ ਸਕੂਲ ਚਕਰ ਵਿਖੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਬੱਚੀਆਂ  ਨੇ ਰੰਗ ਬਿਰੰਗੀਆਂ ਸੱਭਿਆਚਾਰਕ  ਪੁਸ਼ਾਕਾਂ ਪਹਿਨ ਕੇ ਸਕੂਲ ਵਿੱਚ ਸ਼ਿਰਕਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਫੁਲਕਾਰੀ ਤਾਣ ਕੇ ਅਤੇ ਬੋਲੀਆਂ ਰਾਹੀਂ  ਸਕੂਲ ਦੇ ਡਾਇਰੈਕਟਰ ਮੈਡਮ ਅਨੀਤਾ ਕੁਮਾਰੀ ਦਾ ਨਿੱਘਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਵਿਿਦਆਰਥਣਾਂ ਵੱਲੋ ਸੱਗੀ ਫੁੱਲ,ਪਿੱਪਲ ਪੱਤੀਆਂ ,ਪੰਜੇਬਾਂ,ਪਰਾਂਦਾਂ ,ਪੰਜਾਬੀ ਜੁੱਤੀ ,ਫੁਲਕਾਰੀ,ਸਿੰਗ ਤਵੀਤ  ਆਦਿ ਪਹਿਨ ਕੇ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਸੰਜੀਦਾ ਕੀਤਾ । ਇਸ ਤੋਂ ਇਲਾਵਾ ਕੇਸਮਿੰਟ ਦੀਆਂ ਚਾਦਰਾਂ,ਫੁਲਕਾਰੀ,ਬਾਗ,ਪੱਖੀਆਂ,ਚਰਖੇ,ਪਿੱਤਲ ਦੇ ਭਾਂਡੇ,ਪੀੜੀਆਂ,ਫੱਟੀ,ਘੜੇ,ਚਾਟੀਆਂ ਅਤੇ ਮਧਾਣੀਆਂ ਆਦਿ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਚੀਜਾਂ  ਲਗਾ ਕੇ ਬੱਚਿਆਂ ਨੂੰ ਇਸ ਅਲੋਪ ਹੋ ਰਹੇ ਵਿਰਸੇ ਤੋਂ ਜਾਣੂ ਕਰਵਾਇਆ ਗਿਆ ।ਇਸ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਗਾਉਣ ਲਈ ਵਿਸਰ ਰਹੇ ਮਹਿੰਦੀ ਲਾਉਣ ਅਤੇ ਪਰਾਂਦਾਂ ਪਾਉਣ ਦੇ ਰੀਤੀ ਰਿਵਾਜ ਨੂੰ ਮੁੜ ਸੁਰਜੀਤ ਕਰਨ ਲਈ ਪਰਾਦਾਂ ਟਾਈ ,ਨੇਲ-ਆਰਟ ,ਮਹਿੰਦੀ  ,ਲੋਕ ਗੀਤ,ਲੋਕ ਡਾਂਸ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ  ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿੰਨਾਂ ਵਿੱਚ ਨਵਜੋਤ ਕੌਰ,ਸੁਖਮਨਜੋਤ ਕੌਰ,ਧਰਮਿੰਦਰ ਕੌਰ ,ਪੂਨਮਵੀਰ ਕੌਰ, ਰਵਨੀਤ,ਗੁਰਸ਼ਰਨ ਕੌਰ ,ਵੀਰਪਾਲ ਕੌਰ , ਗੁਰਲੀਨ ਕੌਰ ਸੰਧੂ , ਦਿਲਪ੍ਰੀਤ ਕੌਰ, ਨਵਦੀਪ ਕੌਰ , ਦਿਲਪ੍ਰੀਤ ਕੌਰ , ਸੁਖਮਨਜੋਤ ਕੌਰ , ਪਰਵੀਨ ਕੌਰ,ਜਸਪ੍ਰੀਤ ਕੌਰ , ਏਕਨੂਰ ਕੌਰ ਅਤੇ ਨਵਨੀਤ ਕੌਰ ਨੇ  ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ।ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਨੇ ਵਿਿਦਆਰਥੀਆਂ ਨੂੰ ਇਸ ਤੀਜ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਨੂੰ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਖੀਰ ਅਤੇ ਛੋਲੇ -ਪੂਰੀਆਂ ਦਾ ਅਟੁੱਟ ਲੰਗਰ ਵੀ ਲਗਾਇਆ ਗਿਆ ।ਜਿਸ ਦਾ ਅਧਿਆਪਕਾ ਅਤੇ ਬੱਚਿਆਂ ਨੇ ਖੂਬ ਅਨੰਦ ਮਾਣਿਆ। ਇਸ ਦੇ ਨਾਲ ਸਕੂਲ ਦੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਤਹਿ- ਦਿਲੋਂ  ਸ਼ੁੱਭ ਕਾਮਨਾਵਾਂ ਦਿੱਤੀਆਂ।ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜਨਾਂ ਹੀ ਨਹੀਂ ਬਲਕਿ   ਆਪਸੀ ਸੱਭਿਆਚਾਰਕ ਤੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ। ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸ਼ਤੀਸ਼ ਕਾਲੜਾ,ਵਾਈਸ ਪ੍ਰਿੰਸੀਪਲ ਵਿਮਲ ਚੰਡੋਕ,ਉੱਪ-ਚੇਅਰਮੈਨ  ਹਰਕ੍ਰਿਸ਼ਨ ਭਗਵਾਨ ਦਾਸ ,ਪ੍ਰਧਾਨ  ਰਜਿੰਦਰ ਬਾਵਾ ,ਉੱਪ ਪ੍ਰਧਾਨ ਸਨੀ ਅਰੋੜਾ ,ਮੈਨੇਜਿੰਗ ਡਾਇਰੈਕਟਰ  ਸ਼ਾਮ ਸੂੰਦਰ ਭਾਰਦਵਾਜ ,ਮੈਨੇਜਿੰਗ ਡਾਇਰੈਕਟਰ  ਰਾਜੀਵ ਸੱਗੜ, ਡਾਇਰੈਕਟਰ ਅਨੀਤਾ ਕੁਮਾਰੀ  ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।
ਫੋਟੋ ਕੈਪਸਨ:- ਵਿਿਦਆਰਥਣਾ ਨੂੰ ਸਨਮਾਨਿਤ ਕਰਦੀ ਹੋਈ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਕੂਲ ਦਾ ਸਟਾਫ।