ਕੈਪਟਨ ਸਰਕਾਰ ਨੇ ਫੀਸਾਂ ਮਾਫ ਕਰ ਵੱਡੀ ਰਾਹਤ ਦਿੱਤੀ : ਡਿੰਪਲ ਪ੍ਰਮਿੰਦਰ ਡਿੰਪਲ ਤੇ ਬੀਬੀ ਜਗਦਰਸ਼ਨ ਕੌਰ ਨੂੰ ਸਨਮਾਨਿਤ ਕੀਤਾ ਗਿਆ 

ਅਜੀਤਵਾਲ  ਅਗਸਤ 2020 (ਨਛੱਤਰ ਸੰਧੂ)ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਦੀਆਂ ਫੀਸਾਂ ਮਾਫ ਕਰ ਕੇ ਮੁਫਤ ਵਿਿਦਆ ਦੇਣ ਦਾ ਐਲਾਨ ਕਰ ਕੇ ਛੋਟੇ ਤੇ ਮੱਧਮ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਨਾਲ ਉਨਾਂ ੱਚ ਖੁਸ਼ੀ ਪਾਈ ਜਾ ਰਹੀ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਤੇ ਇੰਚਾਰਜ ਲੋਕ ਸਭਾ ਹਲਕਾ ਫਰੀਦਕੋਟ ਪ੍ਰਮਿੰਦਰ ਸਿੰਘ ਡਿੰਪਲ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ੱਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮੀਟਿੰਗਾਂ ਕਰਨ ਸਮੇਂ ਕੀਤਾ।ਇਸ ਸਮੇਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ੱਚ ਲੱਗੇ ਹੋਏ ਹਨ ਤੇ ਵਿਿਦਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਨਾਲ ਹੀ ਫੀਸ ਮਾਫ ਕਰ ਕੇ ਕੈਪਟਨ ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਇੰਨਾਂ ਦੀ ਪੜਾਈ ਪ੍ਰਤੀ ਫਿਕਰਮੰਦ ਹੈ।ਇਸ ਸਮੇਂ ਪਿੰਡ ਚੂਹੜਚੱਕ ਵਿਖੇ ਸੱਤ ਪੰਚਾਇਤ ਮੈਂਬਰਾਂ ਕਰਮਜੀਤ ਕੌਰ, ਗੁਰਮੇਲ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਮੱਘਰ ਸਿੰਘ, ਜਸਪਾਲ ਕੌਰ, ਸਰਬਜੀਤ ਸਿੰਘ ਤੇ ਪਾਰਟੀ ਵਰਕਰਾਂ ਨੇ ਪੂਰਾ ਸਾਥ ਦੇਣ ਦਾ ਐਲਾਨ ਕੀਤਾ ਤੇ ਮੀਟਿੰਗ ਉਪਰੰਤ ਦੋਹਾਂ ਆਗੂਆਂ ਦਾ ਵਿਸੇਸ਼ ਸਨਮਾਨ ਵੀ ਕੀਤਾ।