You are here

ਪਿੰਡ ਬਡ਼ੂੰਦੀ ਦੇ  ਡੇਅਰੀ ਮਾਲਕ ਦਾ ਕਤਲ ਕਰਨ ਵਾਲੇ 5 ਜਣੇ ਗਿ੍ਫ਼ਤਾਰ

ਸੁਧਾਰ /ਜਗਰਾਉਂ  ,ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ/ਰਾਜੂ ਗਰੇਵਾਲ  )-

23 ਮਾਰਚ ਨੂੰ ਰਾਏਕੋਟ ਦੇ ਪਿੰਡ ਬੜੂੰਦੀ 'ਚ ਡੇਅਰੀ ਮਾਲਕ ਦੀ ਅੱਖਾਂ 'ਚ ਮਿਰਚਾਂ ਪਾ ਕੇ ਉਸ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪਿਓ-ਪੁੱਤਰਾਂ ਸਮੇਤ 5 ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਾਰਚ ਨੂੰ ਪਿੰਡ ਬੜੂੰਦੀ ਵਿਖੇ ਰਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਦਾ ਸਵੇਰੇ ਡੇਅਰੀ ਜਾਂਦਿਆਂ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੇ ਖੁਲਾਸੇ ਲਈ ਐੱਸਪੀ ਰਾਜਵੀਰ ਸਿੰਘ ਦੀ ਨਿਗਰਾਨੀ ਹੇਠ ਡੀਐੱਸਪੀ ਰਾਏਕੋਟ ਸੁਖਨਾਜ ਸਿੰਘ, ਥਾਣਾ ਸਦਰ ਰਾਏਕੋਟ ਦੇ ਮੁਖੀ ਅਜੈਬ ਸਿੰਘ ਅਤੇ ਚੌਕੀ ਲੋਹਟਬੱਦੀ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕੀਤੀ। ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਜਿੰਦਰ ਸਿੰਘ ਨੂੰ ਕਤਲ ਕਰਨ ਲਈ ਉਸ ਦੇ ਹੀ ਰਿਸ਼ਤੇਦਾਰਾਂ ਹਰਵਿੰਦਰ ਸਿੰਘ ਉਰਫ ਕੁੱਕੂ ਉਸ ਦੇ ਪੁੱਤਰਾਂ ਮਨਪ੍ਰਰੀਤ ਸਿੰਘ, ਅਮਨਦੀਪ ਸਿੰਘ ਅਤੇ ਦੋਸਤਾਂ ਗੁਰਸੇਵਕ ਸਿੰਘ ਉਰਫ ਗੁਰੀ ਉਰਫ਼ ਗੋਲੂ ਪੁੱਤਰ ਬਲਜੀਤ ਸਿੰਘ ਵਾਸੀ ਰਤਨਗੜ੍ਹ ਅਤੇ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕਪੁਰਾ ਜਗੇੜਾ ਨੇ ਸਾਜ਼ਿਸ਼ ਰਚ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਉਕਤ ਵੱਲੋਂ ਡੇਅਰੀ ਮਾਲਕ ਦੇ ਕਤਲ ਪਿੱਛੇ ਉਸ ਵੱਲੋਂ ਮਨਪ੍ਰਰੀਤ ਸਿੰਘ ਦਾ ਰਿਸ਼ਤਾ ਨਾ ਹੋਵੇ ਲਈ ਭਾਣੀ ਮਾਰਨ ਅਤੇ ਛੋਟੇ ਲੜਕੇ ਅਮਨਦੀਪ ਸਿੰਘ 'ਤੇ ਜਾਦੂ-ਟੂਨੇ ਕਰਵਾਉਣਾ ਕਾਰਨ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ 'ਚ ਪੁਲਿਸ ਉਨ੍ਹਾਂ ਤਕ ਨਾ ਪਹੁੰਚੇ, ਲਈ ਪੰਜਾਂ ਨੇ ਸ਼ਾਤਰ ਦਿਮਾਗ ਰਾਹੀਂ ਸਾਜ਼ਿਸ਼ ਰਚੀ। ਜਿਸ 'ਚ ਮਨਪ੍ਰਰੀਤ ਅਤੇ ਉਸ ਦਾ ਪਿਤਾ ਹਰਵਿੰਦਰ ਪਿੰਡ 'ਚ ਦਰਬਾਰ ਸਾਹਿਬ ਜਾਣ ਦਾ ਕਹਿ ਕੇ ਚਲੇ ਗਏ ਤਾਂ ਕਿ ਉਨ੍ਹਾਂ ਦੀ ਟਾਵਰ ਲੋਕੇਸ਼ਨ ਤੋਂ ਪੁਲਿਸ ਨੂੰ ਸ਼ੱਕ ਨਾ ਹੋਵੇ, ਜਦ ਕਿ ਅਮਨਦੀਪ, ਗੁਰਸੇਵਕ ਅਤੇ ਗੁਰਵਿੰਦਰ ਨੇ ਕਤਲ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਤੈਅ ਤਕ ਪਹੁੰਚਦਿਆਂ ਸਾਰੇ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ।