ਕਣਕ ਦੇ ਟਿੱਬੇ ਲੱਗਣ ਮਗਰੋਂ ਅਨਾਜ ਮੰਡੀ ਜਗਰਾਉਂ ਵਿੱਚ ਖ਼ਰੀਦ ਸ਼ੁਰੂ

ਕੈਬਨਿਟ ਮੰਤਰੀ ਆਸ਼ੂ ਨੇ ਖ਼ਰੀਦ ਕਰਵਾਈ ਸ਼ੁਰੂ

ਜਗਰਾਉਂ ਅਪ੍ਰੈਲ 2021 -(ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ)   

ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਵਿਖੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਮੰਡੀ ਦੇ ਦੌਰੇ ਦੌਰਾਨ ਜਿੱਥੇ ਕਈ ਖਾਮੀਆਂ 'ਤੇ ਅਫਸਰਸ਼ਾਹੀ ਦੀ ਕਲਾਸ ਲਗਾਈ, ਉੱਥੇ ਮਾਰਕੀਟ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਈ। ਮੰਗਲਵਾਰ ਨੂੰ ਜਗਰਾਓਂ ਮੰਡੀ ਪੁੱਜੇ ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਤੋਂ ਇਲਾਵਾ ਅਫਸਰਸ਼ਾਹੀ ਨਾਲ ਪਹੁੰਚ ਕੇ ਕਣਕ ਦੀ ਪਹਿਲੀ ਢੇਰੀ ਦੀ ਬੋਲੀ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਲਗਵਾਈ। ਉਨ੍ਹਾਂ ਇਸ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੇ ਪੂਰੇ ਸੀਜ਼ਨ 'ਚ ਕਿਸੇ ਨੂੰ ਵੀ ਕੋਈ ਅੌਂਕੜ ਨਹੀਂ ਆਉਣ ਦਿੱਤੀ ਜਾਵੇਗੀ। ਸਮੇਂ ਸਿਰ ਖਰੀਦ, ਅਦਾਇਗੀ, ਭਰਾਈ, ਲਿਫਟਿੰਗ ਤੋਂ ਲੈ ਕੇ ਟਰਾਂਸਪੋਰਟ ਤਕ ਦੇ ਸੁਚੱਜੇ ਪ੍ਰਬੰਧ ਪੂਰੇ ਪੰਜਾਬ ਵਾਂਗ ਹੀ ਜਗਰਾਓਂ ਮੰਡੀ 'ਚ ਕੀਤੇ ਗਏ ਹਨ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਸੁਰਜੀਤ ਕਲੇਰ ਅਤੇ ਸੈਕਟਰੀ ਜਗਜੀਤ ਸਿੰਘ ਸਮੇਤ ਆੜ੍ਹਤੀਆਂ ਨੇ ਮੰਤਰੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ, ਸਕੱਤਰ ਜਸ਼ਨਦੀਪ ਸਿੰਘ, ਕਾਂਗਰਸੀ ਆਗੂ ਮਨੀ ਗਰਗ, ਸੁਪਰਡੈਂਟ ਅਵਤਾਰ ਸਿੰਘ, ਆਡ਼੍ਹਤੀਆ ਬਲਰਾਜ ਸਿੰਘ ਖਹਿਰਾ  , ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਗੋਪਾਲ ਸ਼ਰਮਾ, ਸਰਪੰਚ ਗੁਰਸਿਮਰਨ ਸਿੰਘ, ਰਵਿੰਦਰ ਨੀਟਾ ਸਭਰਵਾਲ, ਸ਼ੈਲਰ ਐਸੋਸੀਏਸ਼ਨ ਦੇ ਹਰੀ ਓਮ, ਕੌਂਸਲਰ ਜਤਿੰਦਰਪਾਲ ਰਾਣਾ, ਕੌਂਸਲਰ ਰਵਿੰਦਰਪਾਲ ਰਾਜੂ, ਵਰਿੰਦਰ ਸਿੰਘ, ਅਮਨ ਕਪੂਰ ਬੌਬੀ, ਰਾਜੂ ਠੁਕਰਾਲ, ਕੁਲਦੀਪ ਸਿੰਘ ਕੈਲੇ, ਅੰਮਿ੍ਤਲਾਲ ਮਿੱਤਲ ਆਦਿ ਹਾਜ਼ਰ ਸਨ