ਸਿੱਧਵਾਂ ਬੇਟ ( ਜਸਮੇਲ ਗਾਲਿਬ)ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੜਵਾਨੀ ਦੇ ਪਿੰਡ ਪਲਸੂਦ ਵਿਖੇ ਸ਼ਿਕਲੀਗਰ ਸਿੱਖ ਨੌਜਵਾਨ ਗੁਰੂ ਘਰ ਦੇ ਗ੍ਰੰਥੀ ਭਾਈ ਪ੍ਰੇਮ ਸਿੰਘ ਦੀ ਪੁਲਿਸ ਮੁਲਾਜ਼ਮਾਂ ਵਲੋਂ ਸ਼ਰੇਆਮ ਕੀਤੀ ਮਾਰਕੁਟਾਈ ਦੀ ਗੁਰਮਤਿ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤ ਨਾਲ ਸਿੰਘ ਪਾਰਸ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਭਾਈ ਪਾਰਸ ਨੇ ਕਿਹਾ ਕਿ ਇਕ ਅੰਮ੍ਰਿਤਧਾਰੀ ਗੁਰਸਿੱਖ ਨਾਲ ਦੁਰਵਿਹਾਰ ਅਤੇ ਕੇਸਾਂ ਤੋਂ ਫੜਕੇ ਘਸੀਟਣਾ ਇਹ ਨਾ ਬਰਦਾਸ਼ਤ ਯੋਗ ਹੈ ਮਾਰਕੁਟਾਈ ਦੌਰਾਨ ਜਿੱਥੇ ਗ੍ਰੰਥੀ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਬਦੀ ਹੋਈ ਹੈ ਉਥੇ ਗੁਰੂ ਬਖਸ਼ੇ ਕੱਕਾਰਾਂ ਦੀ ਵੀ ਬੇਅਬਦੀ ਹੋਈ ਹੈ ਉਨ੍ਹਾਂ ਕਿਹਾ ਕਿ ਜਿਥੇ ਇਸ ਮਾਮਲੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਉਥੇ ਇਹ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ।ਭਾਈ ਪਾਰਸ ਨੇ ਕਿਹਾ ਕਿ ਅਗਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਤਾਂ ੳੁਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਕਾਨੂੰਨ ਨੂੰ ਪੁਲਿਸ ਨੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਕੇ ਭਰੇ ਬਜ਼ਾਰ ਵਿੱਚ ਮਾਰਕੁਟਾਈ ਕਰਕੇ ਕਿਸੇ ਨੂੰ ਬੇਇਜਤ ਕੀਤਾ ਜਾਵੇ। ਭਾਈ ਪਾਰਸ ਨੇ ਮੱਧ ਪ੍ਰਦੇਸ਼ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਪੀੜਤ ਸਿੱਖ ਨੂੰ ਇਨਸਾਫ ਦਿਵਾਇਆ ਜਾਵੇ।