You are here

ਚੌਂਕੀਮਾਨ ਟੋਲ ਪਲਾਜ਼ੇ ਨੂੰ ਬੰਦ ਕਰ ਕੇ ਉਸ ਉੱਪਰ 9 ਮਹੀਨੇ 7 ਦਿਨ ਤੋਂ ਕਿਸਾਨ ਜਥੇਬੰਦੀਆਂ ਦੇ ਰਹੀਆਂ ਹਨ ਧਰਨਾ  

ਸੁਧਾਰ , 7 ਜੁਲਾਈ (ਜਗਰੂਪ ਸਿੰਘ ਸੁਧਾਰ  )

ਅੱਜ ਚੌਂਕੀਮਾਨ ਟੋਲ ਪਲਾਜ਼ਾ ਵਿਖੇ 9 ਮਹੀਨੇ 7 ਦਿਨ ਬੀਤਣ ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ , ਭਰਾਤਰੀ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਮਜਦੂਰਾਂ ਦੇ ਸਹਿਯੋਗ ਨਾਲ ਲਗਾਤਾਰ ਧਰਨਾ ਜਾਰੀ ਹੈ। ਧਰਨੇ ਦੇ ਸਭਿਆਚਾਰਕ ਸੈਸ਼ਨ ਦੇ ਦੌਰਾਨ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਧਾਲੀਵਾਲ ਨੇ ਕਿਸਾਨਾਂ-ਮਜਦੂਰਾਂ ਦੀ ਹਾਲਤ ਤੇ ਕਵਿਤਾਵਾਂ ਪੇਸ਼ ਕੀਤੀਆਂ।
   ਟੋਲ ਪਲਾਜ਼ਾ ਚੌਂਕੀਮਾਨ ਮੋਰਚੇ ਦੇ ਬੂਲਾਰੇ ਸਤਿਨਾਮ ਸਿੰਘ ਮੋਰਕਰੀਮਾਂ, ਅਵਤਾਰ ਸਿੰਘ ਰਸੂਲਪੁਰ, ਜਸਦੇਵ ਸਿੰਘ ਲੱਲਤੋਂ, ਅਧਿਆਪਕ ਆਗੂ ਅਜਮੇਰ ਸਿੰਘ ਤਲਵੰਡੀ ਮਾ ਗੁਰਮਿੰਦਰ ਸਿੰਘ ਸੇਖ਼ੋਂ ਆਦਿ ਵਰਨਣ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਕੱਲ 8 ਜੁਲਾਈ ਨੂੰ ਦੇਸ਼ ਭਰ 'ਚ ਸਾਰੀਆਂ ਸਟੇਟ ਅਤੇ ਨੈਸ਼ਨਲ ਹਾਈਵੇ ਰੋਡਾਂ ਉੱਪਰ ਵੱਡੇ ਪੱਧਰ ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ ਦਾ ਹੜ੍ਹ ਆ ਜਾਵੇ ਗਾ ਤਾਂ ਕਿ ਪਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਅਸਮਾਨੀ ਚੜੀਆਂ ਕੀਮਤਾਂ ਨੂੰ ਠੱਲ੍ਹ ਪਾਈ ਜਾ ਸਕੇ। ਉਕਤ ਆਗੂਆਂ ਨੇ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਨੂੰ ਜ਼ੋਰਦਾਰ ਚਿਤਾਵਨੀ ਦਿੱਤੀ ਕਿ ਜੇਲ੍ਹਾਂ 'ਚ ਨਜਾਇਜ਼ ਤੌਰ ਤੇ ਡੱਕੇ ਹਜ਼ਾਰਾਂ ਬੂੱਧੀਜੀਵੀਆ, ਆਦਿਵਾਸੀ ਇਨਕਲਾਬੀਆਂ, ਦਲਿਤਾਂ,ਮੁਸਲਮਾਨਾਂ, ਸਿੱਖਾਂ ਤੇ ਕਸ਼ਮੀਰੀਆਂ ਉੱਪਰ ਪਾਏ ਝੂਠੇ ਕੇਸ ਵਾਪਿਸ ਲੈਕੇ ਫੌਰੀ ਤੌਰ ਤੇ ਰਿਹਾ ਕਰੇ। ਕਿਉਂਕਿ ਫਾਦਰ ਸਟੈਨ ਸਵਾਮੀ ਦੀ ਹਿਰਾਸਤ ਵਿੱਚ ਹੋਈ ਮੌਤ ਨੇ ਸਿੱਧ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਦਾ ਵਤੀਰਾ ਵੱਖਰੇ ਵਿਚਾਰਾਂ ਦੇ ਲੋਕਾਂ ਪ੍ਰਤੀ ਅਸਹਿਣਸ਼ੀਲ ਹੈ ਸੋ ਭਾਰਤੀ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਹੈ। ਇਸ ਮੌਕੇ ਐਲਾਨ ਕੀਤਾ ਕਿ 8 ਜੁਲਾਈ ਨੂੰ ਪਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਭਾਈ ਰੈਲੀ ਜਥੇਬੰਦ ਕਰਕੇ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ।
    ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਾ ਆਤਮਾ ਸਿੰਘ ਬੋਪਾਰਾਏ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਇਟਲੀ,ਕਰਮ ਸਿੰਘ ਪੱਪੂ ਮਾਨ, ਬਲਵਿੰਦਰ ਸਿੰਘ ਹਾਂਸ, ਨਿਰਮਲ ਸਿੰਘ ਹਾਂਸ, ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ ,ਮਲਕੀਤ ਸਿੰਘ ਬੱਦੋਵਾਲ, ਹਰੀ ਸਿੰਘ ਚਚਰਾੜੀ, ਗੁਰਪ੍ਰੀਤ ਸਿੰਘ ਥਰੀਕੇ, ਸੁਖਜੀਵਨ ਸਿੰਘ ਸ਼ਿੰਦਰ ਸਿੰਘ ਕੁਲਾਰ, ਬਾਬਾ ਕਰਨੈਲ ਸਿੰਘ ਆਦਿ ਹਾਜ਼ਰ ਸਨ।