ਜਗਰਾਉਂ, 12 ਜੁਲਾਈ (ਜਸਮੇਲ ਗ਼ਾਲਿਬ ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਵਿਦਿਆਰਥੀ ਮਾਪੇ ਅਤੇ ਆਮ ਲੋਕਾਂ ਲਈ ਪਿੰਡ ਸ਼ੇਰਪੁਰਾ ਕਲਾਂ ਅਤੇ ਸ਼ੇਰਪੁਰਾ ਖੁਰਦ ਦੇ ਗੁਰਦੁਆਰਿਆਂ ਚ ਲਾਇਬਰੇਰੀਆਂ ਦੀਆਂ ਕਿਤਾਬਾਂ ਦਾ ਲੰਗਰ ਲਾਇਆ ਗਿਆ ਇਸ ਉਦਘਾਟਨੀ ਲੰਗਰ ਸਮਾਰੋਹ ਚ ਬੋਲਦਿਆਂ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਤਾਬਾਂ ਹੀ ਮਨੁੱਖ ਦੀਆਂ ਅਸਲੀ ਮਿੱਤਰ ਹਨ ।ਇਸ ਲਈ ਕਿਤਾਬਾਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ । ਇਸ ਸਮੇਂ ਲੈਕਚਰਾਰ ਕਮਲਜੀਤ ਸਿੰਘ ਬਲਦੇਵ ਸਿੰਘ ਕੁਲਵਿੰਦਰ ਕੌਰ ਹਰਕਮਲਜੀਤ ਸਿੰਘ ਹਰਮਿੰਦਰ ਸਿੰਘ ਸੁਖਜੀਤ ਸਿੰਘ ਦਵਿੰਦਰ ਸਿੰਘ ਮਨਦੀਪ ਸਿੰਘ ਗੁਰਿੰਦਰ ਛਾਬਡ਼ਾ ਵਿਜੇ ਕੁਮਾਰ ਮਹਿਰਮ ਸੀਮਸ ਸ਼ੈਲੀ ਸਰਬਜੀਤ ਕੌਰ ਪਰਮਜੀਤ ਕੌਰ ਕਿਰਨਦੀਪ ਕੌਰ ਰਵਿੰਦਰ ਕੌਰ ਪਰਮਿੰਦਰ ਕੌਰ ਆਦਿ ਹਾਜ਼ਰ ਸਨ ।