ਕਾਬੁਲ ‘ਚ ਸਿੱਖ ਬੱਚੀ ਦਾ ਅਗਵਾ ਹੋਣਾ ਮੰਦਭਾਗਾ –ਆਗੂ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਬੀਤੇ ਦਿਨੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਮਾਂ ਸਮੇਤ ਰਹਿ ਰਹੀ 14 ਸਾਲਾ ਬੱਚੀ ਦਾ ਅਗਵਾ ਹੋਣਾ ਮੰਦਭਾਗਾ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦਿਆ ਨੂੰ ਭਾਰੀ ਠੇਸ ਪੱੁਜੀ ਹੈ।ਇਸ ਮੱੁਦੇ ਸਬੰਧੀ ਗੱਲਬਾਤ ਕਰਦਿਆ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਇਸ ਤੋ ਪਹਿਲਾ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਹਮਲਾ ਕਰਕੇ ਵੱਡੀ ਗਿਣਤੀ ‘ਚ ਬੇਦੋਸੇ ਸਿੱਖਾ ਨੂੰ ਸਹੀਦ ਕਰ ਦਿੱਤਾ ਸੀ ।ਇਸ ਸਮੇ ਉਨਾ ਇਸ ਅਗਵਾ ਮੱੁਦੇ ਨੂੰ ਲੈ ਕੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਵੱਲੋ ਵਿਦੇਸ ਮੰਤਰਾਲੇ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਪਹੁੰਚ ਤੇ ਵੀ ਤਸੱਲੀ ਪ੍ਰਗਟ ਕੀਤੀ ਤੇ ਕਿਹਾ ਕਿ ਸ੍ਰੋਮਣੀ ਕਮੇਟੀ ਦਾ ਇਹ ਉਪਰਾਲਾ ਵਿਦੇਸਾਂ ਵਿੱਚ ਸਿੱਖ ਕੌਮ ਤੇ ਹੋ ਰਹੀਆਂ ਵਧੀਕੀਆਂ ਨੂੰ ਠੱਲ ਪਾਵੇਗਾ ।ਇਸ ਸਮੇ ਉਨਾ ਕਿਹਾ ਕਿ ਸਿੱਖ ਕੌਮ ਦੀ ਜਾਗੁਰਿਕਤਾ ਦੀ ਘਾਟ ਹੋਣ ਕਾਰਨ ਸਮੇ ਸਮੇ ਤੇ ਵਿਦੇਸਾਂ ਵਿੱਚ ਸਿੱਖ ਕੌਮ ਤੇ ਨਸਲੀ ਵਿਤਕਰੇ ਤੇ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ ਜਿਸ ਤੋ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।