ਮਲਕ ਪਿੰਡ ਚ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਜਿੰਮ ਦੀ ਪੰਜ ਪਿਆਰਿਆਂ ਨੇ ਨੀਂਹ ਰੱਖੀ-Video

ਜਗਰਾਉਂ, ਜੁਲਾਈ 2020 (ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )-

ਗ੍ਰੀਨ ਸੁਸਾਇਟੀ ਮਲਕ ਵੱਲੋਂ ਸਮਾਜਸੇਵੀ ਦਾਨੀ ਪਰਿਵਾਰਾਂ ਦੇ ਸਹਿਯੋਗ ਨਾਲ ਪਿੰਡ ਮਲਕ ਵਿਖੇ ਇਕ ਆਧੁਨਿਕ ਜਿੰਮ ਤੇ ਪਾਰਕ ਬਣਾਉਣ ਦੀ ਸ਼ੁਰੂਆਤ ਕੀਤੀ ਹੈ । ਇਹ ਜਿੰਮ ਪਿੰਡ ਵਾਸੀਆਂ ਤੇ ਪ੍ਰਵਾਸੀ ਪੰਜਾਬੀ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਤਿਆਰ ਜਾ ਰਹੀ ਹੈ । ਜਿਸ 'ਤੇ ਕਰੀਬ 20 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ । ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਇਸ ਜਿੰਮ ਦੀ ਇਮਾਰਤ ਬਣਾਉਣ ਦਾ ਨੀਂਹ ਪੱਥਰ ਅਰਦਾਸ ਉਪਰੰਤ ਪੰਜ ਪਿਆਰਿਆਂ ਵਲੋਂ ਰੱਖਿਆ ਗਿਆ । ਇਸ ਸਮੇਂ ਗ੍ਰੀਨ ਸੁਸਾਇਟੀ ਮਲਕ ਦੇ ਆਗੂ ਮਾਸਟਰ ਸੁਖਦੀਪ ਸਿੰਘ ਢਿੱਲੋਂ, ਮਾਸਟਰ ਹਰਵਿੰਦਰ ਸਿੰਘ ਰਾਏ ਅਤੇ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਲਕ ਦੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਸਮਾਜਕ ਤਾਨੇਬਾਣੇ ਵਿੱਚ ਸਮਜਦਾਰ ਬਣਾਉਣ ਲਈ ਜਿੰਮ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ । ਜਿਸ ਵਿੱਚ ਪਿੰਡ ਮਲਕ ਵਾਸੀਆ ਵਲੋਂ ਬਹੁਤ ਹੀ ਉਤਸ਼ਾਹ ਨਾਲ ਹਿਸਾ ਲਿਆ ਗਿਆ । ਉਸ ਸਮੇ ਸਰਪੰਚ ਦੀਦਾਰ ਸਿੰਘ ਮਲਕ ਸਾਬਕਾ ਚੇਅਰਮੈਨ ਬਲਾਕ ਸੰਮਤੀ ਜਗਰਾਓਂ , ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਪੰਜਾਬੀ ਟਰਬਿਉਨ ਦੇ ਪੱਤਰਕਾਰ ਚਰਨਜੀਤ ਸਿੰਘ ਢਿਲੋਂ ਅਤੇ ਅਜੀਤ ਦੇ ਪੱਤਰਕਾਰ ਗੁਰਦੀਪ ਮਲਕ ਵਲੋਂ ਨੌਜੁਆਨ ਦੇ ਇਸ ਉਪਰਾਲੇ ਦੀ ਸਲਾਗਾ ਕੀਤੀ ਗਈ।ਉਸ ਸਮੇ ਸੁਖਦੀਪ ਸਿੰਘ ਢਿੱਲੋਂ ਵਲੋਂ ਵਦੇਸ਼ਾਂ ਵਿੱਚ ਵਸਦੇ ਪਿੰਡ ਵਾਸੀਆਂ ਨੂੰ ਇਸ ਕਾਰਜ ਵਿੱਚ ਹਿਸਾ ਪੌਣ ਲਈ ਅਪੀਲ ਕੀਤੀ ਗਈ।ਓਹਨਾ ਵਦੇਸ਼ਾਂ ਵਿਚ ਵਸਦੇ ਪਿੰਡ ਵਾਸੀ ਜੋ ਪਹਿਲਾ ਵੀ ਵੱਡੇ ਪੱਧਰ ਤੇ ਗਰੀਨ ਸੁਸਾਇਟੀ ਮਲਕ ਨੂੰ ਸ਼ਿਹਯੋਗ ਦੇ ਰਹੇ ਹਨ ਦਾ ਧੰਨਵਾਦ ਕੀਤਾ। ਇਸ ਮੌਕੇ ਕਈ ਦਾਨੀ ਪਰਿਵਾਰਾਂ ਨੇ ਜਿੰਮ ਲਈ ਵਿੱਤੀ ਸਹਾਇਤਾ ਰਾਸ਼ੀ ਸੰਸਥਾ ਦੇ ਮੈਂਬਰਾਂ ਨੂੰ ਭੇਟ ਕੀਤੀ ।