You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 168ਵਾਂ ਦਿਨ    

ਤੁਸੀਂ ਤਿਰੰਗੇ ਝੰਡੇ ਲਹਿਰਾਓ ਸੋਨੂੰ ਕੌਣ ਰੋਕਦਾ,ਅਸੀਂ ਕੇਸਰੀ ਝੰਡੇ ਲਹਿਰਾਵਾਂਗੇ ਸਾਨੂੰ ਕੌਣ ਰੋਕੂ :ਦੇਵ ਸਰਾਭਾ  

ਮੁੱਲਾਂਪੁਰ ਦਾਖਾ, 7 ਅਗਸਤ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 168ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਤੋਂ ਸ਼ੇਰ ਸਿੰਘ ਕਨੇਚ,ਗੁਰਮੇਲ ਸਿੰਘ ਕਨੇਚ, ਅਮਰਦੀਪ ਸਿੰਘ ਕਨੇਚ, ਅਜਾਇਬ ਸਿੰਘ ਕਨੇਚ ,ਤਰਲੋਚਨ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜੇਕਰ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿ ਦੇਸ਼ ਦੀ ਆਜ਼ਾਦੀ ਲਈ 97ਵੇ ਪ੍ਰਸੈਂਟ ਕੁਰਬਾਨੀਆਂ ਸਿੱਖ ਕੌਮ ਦੀਆਂ ਹਨ ਤਾਂ ਫਿਰ ਵਿਧਾਨ ਸਭਾ 'ਚ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਆਖ਼ਰ ਮਤਾ ਕਿਉਂ ਨਹੀਂ ਪਾਉਂਦੇ। ਜਦ ਕਿ ਜੋ ਗੱਲ ਰਵਾਇਤੀ ਪਾਰਟੀਆਂ ਮੰਗ ਕਰਨ ਵਾਲੇ ਆਗੂਆਂ ਨਾਲ ਕਰਦੀਆਂ ਸੀ ਕਿ ਇਨ੍ਹਾਂ ਸ਼ਹੀਦਾਂ ਨੂੰ ਦਰਜਾ ਦੇਣ ਦੀ ਕੀ ਲੋੜ ਹੈ ਇਹ ਸਾਡੇ ਮਨਾਂ ਵਿੱਚ ਵੱਸਦੇ ਹਨ ।ਪਰ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਬਣਦਾ ਸਤਿਕਾਰ ਦੇਣ ਲਈ ਸਾਰੀਆਂ ਸਰਕਾਰਾਂ ਹੱਥ ਖਡ਼੍ਹੇ ਕਰਦੀਆਂ ਹਨ। ਜੇਕਰ ਗੁਲਾਮੀ ਮੌਕੇ ਇਹ ਗੱਲ ਸ਼ਹੀਦ ਆਖ ਦਿਆ ਕਰਦੇ ਕਿ ਕੌਣ ਕਹਿੰਦਾ ਗੁਲਾਮੀ ਹੈ ਅਸੀਂ ਤਾਂ ਆਜ਼ਾਦ ਹਾਂ ਤੁਸੀਂ ਅੰਗਰੇਜ਼ਾਂ ਦੇ ਆਪਣੇ ਆਪ ਨੂੰ ਗੁਲਾਮ ਨਾ ਸਮਝੋ।ਪਰ ਸਾਡੀ ਸ਼ਹੀਦਾਂ ਨੇ ਇਸ ਤਰ੍ਹਾਂ ਨਹੀਂ ਆਖਿਆ। ਉਹ ਮਨਜੀਵੜੇ ਹੱਸ ਫਾਂਸੀਆਂ ਤੇ ਚਡ਼੍ਹੇ ਤਦ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ।ਪਰ ਸਾਡੇ ਲੀਡਰ ਲਾਰੇ ਲਾਉਣ ਤੋਂ ਬਾਜ਼ ਨਹੀਂ ਆਉਂਦੇ ।ਜਦ ਕੇ ਮੁੱਖ ਮੰਤਰੀ ਨੂੰ ਤਿਰੰਗੇ ਝੰਡੇ ਦਾ ਤਾਂ ਫਿਕਰ ਹੈ ।ਪਰ ਜਿਨ੍ਹਾਂ ਸ਼ਹੀਦਾਂ ਨੇ ਝੰਡੇ ਦੀ ਆਨ ਤੇ ਸ਼ਾਨ ਲਈ ਜਾਨਾਂ ਵਾਰੀਆਂ ਉਨ੍ਹਾਂ ਨੂੰ ਕਿਉਂ ਭੁੱਲ ਗਏ। ਉਨ੍ਹਾਂ ਨੇ ਅੱਗੇ ਆਖਿਆ ਕਿ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਸੁਨਾਮ, ਸ਼ਹੀਦ ਭਗਤ ਸਿੰਘ ਸ਼ਹੀਦ ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਆਜ਼ਾਦ ਅਤੇ ਰਾਜਗੁਰੂ ,ਸੁਖਦੇਵ ਹੋਰ ਅਨੇਕਾਂ ਹੱਸ ਫਾਂਸੀ ਤੇ ਚੜ੍ਹ ਗਏ ਤੁਸੀਂ ਉਨ੍ਹਾਂ ਨੂੰ ਸਤਿਕਾਰ ਨਹੀਂ ਦਿੱਤਾ ,ਫੇਰ ਵੀ ਲੱਗਦਾ ਹੈ ਕਿ ਸੋਨੂੰ ਮਿਲ ਗਈ ਆਜ਼ਾਦੀ ਤਾਂ ਤੁਸੀਂ ਤਿਰੰਗੇ ਝੰਡੇ ਲਹਿਰਾਓ ਸੋਨੂੰ ਕੌਣ ਰੋਕਦਾ,ਅਸੀਂ ਕੇਸਰੀ ਝੰਡੇ ਲਹਿਰਾਵਾਂਗੇ ਸਾਨੂੰ ਕੌਣ ਰੋਕੂ ,ਕਿਉਂਕਿ ਸਾਡੇ ਬੰਦੀ ਸਿੰਘ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਜੇਲ੍ਹਾਂ 'ਚ ਬੰਦ ਫਿਰ ਸਾਡੀ ਕਾਹਦੀ ਅਜ਼ਾਦੀ । ਜਦ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ।ਪਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਚ ਖਲਾਰੇ ਦੋਸ਼ੀ ਅੱਜ ਤੱਕ ਖੁੱਲ੍ਹੇ ਫਿਰਦੇ ਹਨ ਬਾਹਰ ਫਿਰ ਅਸੀਂ ਆਜ਼ਾਦੀ ਕਿਵੇਂ ਮਨਾਈਏ ।ਚੰਗਾ ਮੁੱਲ ਉਤਾਰਿਆ ਹਿੰਦੂਤਵੀਓ  ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰੀਆਂ ਦਾ ਸਾਡੇ ਸ਼ਹੀਦਾਂ ਦਾ ਕੌਡੀ ਮੁੱਲ ਨਹੀਂ ਪਾਇਆ ਜੋ ਮੰਦਭਾਗਾ । ਇਸ ਮੌਕੇ ਸ਼ੇਰ ਸਿੰਘ ਗਣੇਸ਼ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 9 ਅਗਸਤ ਦਿਨ ਮੰਗਲਵਾਰ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤਕ ਰੋਸ ਮਾਰਚ ਕੱਢਿਆ ਜਾਵੇਗਾ ।ਅਸੀਂ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਰੋਸ ਮਾਰਚ ਦਾ ਹਿੱਸਾ ਜ਼ਰੂਰ ਬਣੋ ਤਾਂ ਜੋ ਬੰਦੀ ਸਿੰਘ ਜਲਦ ਜੇਲ੍ਹਾਂ ਤੋਂ ਰਿਹਾਅ ਕਰਵਾ ਸਕੀਏ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਤੇਜਾ ਸਿੰਘ ਟੂਸੇ, ਖਜ਼ਾਨਚੀ ਪਰਵਿੰਦਰ ਸਿੰਘ ਟੂਸੇ ,ਅਜਮੇਰ ਸਿੰਘ ਕਨੇਚ,ਧਰਮ ਸਿੰਘ ਪੱਖੋਵਾਲ, ਕੁਲਜੀਤ ਸਿੰਘ ਭੰਵਰਾ ਸਰਾਭਾ, ਬਾਬਾ ਜਗਦੇਵ ਸਿੰਘ ਦੁਗਰੀ ,ਅਜਮੇਰ ਸਿੰਘ ਭੋਲਾ ਸਰਾਭਾ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।