ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 298ਵਾ ਨਾਰੰਗਵਾਲ ਕਲਾਂ ਨੇ ਹਾਜ਼ਰੀ ਭਰੀ 

ਅੱਜ ਸਰਕਾਰਾਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਬੋਲਣ ਨੂੰ ਵੀ ਤਿਆਰ ਨਹੀਂ = ਭਾਈ ਨਾਰੰਗਵਾਲ 

ਸਰਾਭਾ/ ਮੁੱਲਾਪੁਰ, 16 ਦਸੰਬਰ  (ਸਤਵਿੰਦਰ ਸਿੰਘ ਗਿੱਲ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 298ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਕਲਾਂ ਜੀ ਦੇ ਜੱਦੀ ਪਿੰਡ ਤੋ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ,ਸੂਬੇਦਾਰ ਤੇਜਵੰਤ ਸਿੰਘ ਨਾਰੰਗਵਾਲ ਕਲਾਂ,ਇੰਦਰਪਾਲ ਸਿੰਘ ਨਾਰੰਗਵਾਲ ਕਲਾਂ, ਨੰਬੜਦਾਰ ਜਸਮੇਰ ਸਿੰਘ ਜੰਡ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ ਨੇ ਆਖਿਆ ਕਿ ਭਾਜਪਾ ਸਰਕਾਰ ਅੱਜ ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਲੀਡਰਾਂ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਆਪਣਾ ਪੂਰਾ ਜ਼ੋਰ ਲਾਕੇ ਆਪਣਾ ਸਮਾ ਜਾਇਆ ਕਰ ਰਹੇ ਹਨ । ਜਦਕਿ ਦੇਸ਼ ਦੇ ਬਾਕੀ ਸੂਬਿਆਂ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ। ਪੰਜਾਬ ਨੂੰ ਤਾਂ ਹਿੰਦੂਤਵ ਲੀਡਰ ਆਪਣਾ ਜਾਨੀ ਦੁਸ਼ਮਣ ਮਨ ਰਹੇ ਹਨ । ਜਿਨ੍ਹਾਂ ਨੇ ਸਾਨੂੰ ਹੱਕ ਤਾਂ ਕੀ ਦੇਣੇ ਸੀ ਸਾਡੇ ਕੋਲੋਂ ਰਹਿੰਦੇ ਖੂੰਹਦੇ ਹੱਕ ਵੀ ਖੋਹ ਰਹੇ ਹਨ । ਪੰਜਾਬ ਦੇ ਜਿਨ੍ਹਾਂ ਲੀਡਰਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਉੱਚੇ ਅਹੁਦੇ ਤੇ ਬਿਠਾਇਆ ਸੀ ਅੱਜ ਉਹ ਵੀ ਆਰ ਐਸ ਐਸ ਦੀਆਂ ਖਾਖੀ ਨਿੱਕਰਾਂ ਪਾਕੇ ਫੁੱਲੇ ਨਹੀਂ ਸਮਾਉਂਦੇ ਜੋ ਇੱਕ ਇੱਕ ਕਰਕੇ ਭਾਜਪਾ ਦੀ ਝੋਲੀ ਵਿਚ ਬੈਠ ਜਾ ਰਹੇ ਹਨ । ਕੀ ਉਹਨਾਂ ਲੀਡਰਾਂ ਨੂੰ ਪੰਜਾਬ ਦੇ ਹੱਕਾਂ ਨਾਲੋਂ ਕੁਰਸੀ ਪਿਆਰੀ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਅੱਜ ਪੰਜਾਬ ਦੇ ਧਾਰਮਿਕ ਮਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਜਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਨਹੀਂ । ਅੱਜ ਸਰਕਾਰਾਂ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਬੋਲਣ ਨੂੰ ਵੀ ਤਿਆਰ ਨਹੀਂ। ਉਨ੍ਹਾਂ ਨੇ ਆਖਰ ਵਿਚ ਆਖਿਆ ਕਿ ਸਮੁੱਚੀ ਸਿੱਖ ਕੌਮ ਦੀਆਂ ਮੰਗਾਂ ਜਲਦ ਫਤਿਹ ਕਰਨ ਲਈ ਸਮੂਹ ਜਥੇਬੰਦੀਆਂ ਨੇ ਗੁਰੂਦਵਾਰਾ ਸ਼੍ਰੀ ਰੇਰੂ ਸਾਹਿਰ ਸਾਹਨੇਵਾਲ ਵਿਖੇ 19 ਦਸੰਬਰ ਨੂੰ ਇਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ । ਸੋ ਪੰਜਾਬ ਦੇ ਜੁਝਾਰੂ ਪੰਥਕ ਦਰਦੀਆਂ ਨੂੰ ਅਪੀਲ ਹੈ ਕਿ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਮੁਤਾਬਕ ਸਾਰਿਆਂ ਪੰਜਾਬ ਦੀਆਂ ਜਥੇਬੰਦੀਆਂ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੀਆਂ ਹੋ ਕੇ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚਾ ਲਗਾਉਣ ਲਈ ਇਕ ਮੰਚ ਤੇ ਇਕੱਠੀਆਂ ਹੋਣ ਤਾਂ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਤੇ ਜਿੱਤ ਜਲਦ ਪ੍ਰਾਪਤ ਹੋ ਸਕੇ। ਇਸ ਮੌਕੇ ਉਘੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਪਰਮਿੰਦਰ ਸਿੰਘ ਬਿੱਟੂ ਸਰਾਭਾ, ਹਰਬੰਸ ਸਿੰਘ ਗਿੱਲ, ਈਸ਼ਨਪੁਰ,ਹਰਬੰਸ ਸਿੰਘ ਪੰਮਾ, ਗੁਲਜ਼ਾਰ ਸਿੰਘ ਮੋਹੀ,ਜਸਵਿੰਦਰ ਸਿੰਘ ਕਾਲਖ਼ ਆਦਿ ਹਾਜ਼ਰੀ ਭਰੀ।