You are here

ਕੈਪਟਨ ਸਰਕਾਰ ਵਧਾਏ ਬੱਸ ਭਾੜੇ ਨੂੰ ਤੁਰੰਤ ਵਾਪਸ ਲਿਆ ਜਾਵੇ‌: ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ )ਕੈਪਟਨ ਸਰਕਾਰ ਵੱਲੋਂ ਬੱਸ ਭਾੜਾ ਵਧਾ ਕੇ ਲੋੜਵੰਦ ਪਰਿਵਾਰਾਂ ਤੇ ਵੱਡਾ ਬੋਝ ਪਾਇਆ ਜਿਸ ਕਾਰਨ ਲੋੜਵੰਦ ਪਰਿਵਾਰਾਂ ਦੀ ਜੇਬ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਮੌਕੇ ਕਿਸਾਨ ਵਿੰਗ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਅਤੇ ਆਮ ਆਦਮੀਂ ਪਾਰਟੀ ਦੇ ਵਰਕਰ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੀਜ਼ਲ ਪੋਟਰੈਲ ਦੀਆਂ ਵਧੀਆਂ ਕੀਮਤਾਂ ਕਾਰਨ ਜ਼ਰੂਰੀ ਵਸਤਾਂ ਦੇ ਭਾਅ ਵੱਧਣ ਅਤੇ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਰੂਜਗਾਰ ਖੁੱਸਣ ਅਤੇ ਕੰਮ ਪ੍ਰਭਾਵਿਤ ਹੋਣ ਕਾਰਨ ਪਹਿਲਾਂ ਹੀ ਲੋੜਵੰਦ ਵੱਲੋਂ ਬੱਸ ਭਾੜਾ ਵਧਾ ਕੇ ਵਰਗਾਂ ਦੀ ਜੇਬ ਤੇ ਡਾਕਾ ਮਾਰਿਆ ਹੈ ਜਿਸ ਕਾਰਨ ਲੋੜਵੰਦ ਵਰਗਾਂ ਨੂੰ ਬੱਸ ਭਾੜਾ ਵੱਧਣ ਨਾਲ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਵੇਗਾ ੳਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਵਜਾਰਤ ਨੂੰ ਗੁਹਾਰ ਲਗਾਈ ਕਿ ਬੱਸ ਸਫ਼ਰ ਸਿਰਫ ਲੋੜਵੰਦ ਵਰਗਾਂ  ਨੇ ਹੀ ਕਰਨਾ ਹੁੰਦਾ ਹੈ ਇਸ ਲਈ ਬੱਸ  ਭਾੜਾ ਵਧਾਉਣ ਉਨ੍ਹਾਂ ਲਈ ਬੇਇਨਸਾਫ਼ੀ ਹੈ