ਜਗਰਾਉਂ(ਰਾਣਾ ਸ਼ੇਖਦੌਲਤ)ਕਰੋਨਾ ਵਾਇਰਸ ਦੇ ਕਰੋਪ ਨੇ ਪੂਰੇ ਸੰਸਾਰ ਨੂੰ ਆਪਣੀ ਪਿਕੜ ਵਿੱਚ ਲੈ ਲਿਆ ਹੈ ਸਾਰੀ ਦੁਨੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਪਰ ਕੁੱਝ ਅਜਿਹੇ ਪਰਿਵਾਰ ਜਿਨ੍ਹਾਂ ਦਾ ਗੁਜ਼ਾਰਾ ਅੱਜ ਦੀ ਘੜੀ ਵਿੱਚ ਔਖਾ ਹੋ ਗਿਆ ਅੱਜ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਨੇ ਮੰਤਰੀ ਮਲਕੀਤ ਸਿੰਘ ਦਾਖਾਂ ਦੀ ਅਗਵਾਈ ਹੇਠ ਪਿੰਡ ਸ਼ੇਖਦੌਲਤ ਵਿੱਚ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਸਰਪੰਚ ਮਨਜੀਤ ਕੌਰ,ਕਾਗਰਸ ਆਗੂ ਸ਼ਮਸ਼ੇਰ ਸਿੰਘ ਰਾਈਵਾਲ,ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹੀ, ਕਾਂਗਰਸ ਆਗੂ ਬਲਜੀਤ ਸਿੰਘ ਦਿਓਲ,ਪੰਚ ਤੇਜਿੰਦਰ ਸਿੰਘ ,ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚ ਮਨਦੀਪ ਸਿੰਘ, ਪੰਚ ਰਣਜੀਤ ਸਿੰਘ, ਜੱਸਾ ਸਿੰਘ,ਨੰਬਰਦਾਰ ਜਸਵੰਤ ਸਿੰਘ,ਆਦਿ ਹਾਜ਼ਰ ਸਨ