ਅਕਾਲੀ ਦਲ ਵੱਲੋ ਦਿੱਤੇ ਧਰਨੇ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਰਹੇ- ਆਗੂ

ਸਰਕਾਰੀ ਨਿਯਮਾਂ ਦੀਆਂ ਵੀ ਉਡਾਈਆਂ ਧੱਜੀਆਂ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਅਕਾਲੀ ਦਲ ਵੱਲੋ ਬੀਤੇ ਕੱਲ ਦਿੱਤੇ ਧਰਨਿਆ ਨੂੰ ਮਹਿਜ ਖਾਨਾਪੂਰਤੀ ਦੱਸਦਿਆਂ ਵੱਖ ਵੱਖ ਸੀਨੀਅਰ ਕਾਗਰਸੀ ਆਗੂਆਂ ਨੇ ਕਿਹਾ ਕਿ ਦਿੱਤੇ ਧਰਨੇ ਸਿਰਫ ਅਖਬਾਰੀ ਨੇਤਾ ਬਨਣ ਲਈ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਰਹੇ ਜਿਸ ਲਈ ਕਈ ਅਕਾਲੀ ਆਗੂ ਇੱਕ ਦੂਜੇ ਤੋ ਮੂਹਰੇ ਹੋ ਕੇ ਆਪਣੀ ਚੌਧਰ ਚਮਕਾਉਂਦੇ ਹੀ ਨਜਰ ਆਏ।ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਕਾਗਰਸ ਦੇ ਸੀਨੀਅਰ ਯੂਥ ਆਗੂ ਜਸਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਅਕਾਲੀ ਵਰਕਰਾਂ ਨੂੰ ਚਾਹੀਦਾ ਸੀ ਕਿ ਉਹ ਧਰਨੇ ਦੇਣ ਦੀ ਥਾਂ ਕੇਂਦਰ ਸਰਕਾਰ ਵਿੱਚ ਆਪਣੀ ਪਾਰਟੀ ਦੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਂਦੇ ਜਾਂ ਬੀਬਾ ਬਾਦਲ ਰਾਂਹੀ ਕੇਂਦਰ ਸਰਕਾਰ ਤੇ ਪੈਟਰੋਲ ਡੀਜਲ ਦੀਆਂ ਰੋਜਾਨਾ ਵਧ ਰਹੀਆਂ ਕੀਮਤਾਂ ਘਿਟਾਉਣ ਦਾ ਦਬਾਅ ਬਣਾ ਕੇ ਜਨਤਾ ਨੂੰ ਰਾਹਤ ਦਿੰਦੇ।ਉਨਾ ਕਿਹਾ ਕਿ ਬੇਅਦਬੀ ਕਾਂਡ ਵਿੱਚ ਆਪਣੀ ਸਮੂਲੀਅਤ ਜਗ-ਜਾਹਿਰ ਹੁੰਦਿਆ ਵੇਖ ਕੇ ਅਕਾਲੀ ਦਲ ਹੁਣ ਆਪਣੀ ਖੋਈ ਗਈ ਸਾਖ ਨੂੰ ਬਚਾਉਣ ਦਾ ਕੋਝਾ ਯਤਨ ਕਰ ਰਹੇ ਹਨ ਜਿਸ ਵਜੋ ਉਹ ਬਿਨਾ ਕਿਸੇ ਮੱੁਦੇ ਧਰਨਿਆ ਦਾ ਸਹਾਰਾ ਲੈ ਰਹੇ ਹਨ।ਉਨਾ ਕਿਹਾ ਅਕਾਲੀਆਂ ਨੇ ਜਿੱਥੇ ਧਰਨੇ ਲਾ ਕੇ ਆਪਣੀ ਕੀਮਤੀ ਸਮਾ ਬਰਬਾਦ ਤੇ ਵਾਤਾਵਰਣ ਪ੍ਰਦੂਸਤ ਕੀਤਾ ੳੱੁਥੇ ਬੇਲੋੜਾ ਇਕੱਠ ਕਰਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਹਨ।