ਪੈਟਰੌਲ ਤੇ ਡੀਜਲ ਦੀਅਾਂ ਵੱਧ ਰਹੀਅਾਂ ਕੀਮਤਾਂ ਨੇ ਅਾਮ ਜਨਤਾ ਦੀਅਾਂ ਵਧਾੲੀਅਾਂ ਪਰੇਸ਼ਾਨੀਅਾਂ

ਨਾਨਕਸਰ ਜੂਨ 2020 - ( ਗੁਰਦੇਵ ਗਾਲਿਬ/ਗੁਰਕੀਰਤ ਸਿੰਘ) ਪੈਟਰੌਲ ਤੇ ਡੀਜਲ ਦੀਆਂ ਪਿਛਲੇ 17-18 ਦਿਨਾਂ ਤੋਂ ਵੱਧ ਰਹੀਆਂ ਕੀਮਤਾਂ ਨਾਲ ਗਰੀਬ ਵਰਗ ਤੇ ਬਹੁਤ ਮਾੜਾ ਪ੍ਭਾਵ ਪਿਆ ਹੈ। ਇਸ ਸੰਬੰਧ ਅੱਜ ਗਾਲਿਬ ਰਣ ਸਿੰਘ ਦੀ ਸਮੂਹ ਪੰਚਾਇਤ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਪਿੰਡ ਦੇ ਸਰਪੰਚ ਜਗਦੀਸ਼ ਸ਼ਰਮਾ ਨੇ ਕਿਹਾ ਕਿ ਸੈਂਟਰ ਸਰਕਾਰ ਦੀਆਂ ਇਹ ਮਾਰੂ ਨਿੱਤੀਆਂ ਦਾ ਟਰਾਂਸਪੋਰਟ, ਕਿਸਾਨ ਵਰਗ ਅਤੇ ਆਮ ਜਨ-ਜੀਵਨ ਤੇ ਬਹੁਤ ਮਾੜਾ ਪ੍ਭਾਵ ਪਿਆ ਹੈ। ਕਰੋਨਾ ਮਹਾ-ਮਾਰੀ ਦੇ ਦੋਰਾਨ ਲੋਕਡਾਊਨ ਦੇ ਇਸ ਸਮੇਂ ਵਿੱਚ ਸੈਂਟਰ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਪੈਟਰੌਲ ਤੇ ਡੀਜਲ ਦੀਆਂ ਕੀਮਤਾਂ ਵਧਾ ਕੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆ ਗਈਆਂ ਹਨ। ਇਸ ਸੰਬੰਧੀ ਅੱਜ ਗਾਲਿਬ ਰਣ ਸਿੰਘ ਦੀ ਸਮੂਹ ਪੰਚਾਇਤ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਸੈਂਟਰ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ। ਇਸ ਮੋਕੇ ਸਰਪੰਚ ਜਗਦੀਸ਼ ਸ਼ਰਮਾ, ਦਿਲਬਾਗ ਸਿੰਘ, ਰਣਜੀਤ ਸਿੰਘ, ਜਗਸੀਰ ਸਿੰਘ ਕਾਲਾ, ਹਰਮੰਦਰ ਸਿੰਘ ਫੋਜੀ,ਕੁਲਵਿੰਦਰ ਸਿੰਘ ਬਰਾੜ ਆਦਿ ਮੋਜੂਦ ਸਨ।