ਮੁੱਖ ਦਫਤਰ ਮੁੱਲਾਂਪੁਰ ਦਾਖਾ ਚ ਮਿਲੀ ਫਿਰ ਤੋਂ ਜੁੰਮੇਵਾਰੀ
ਮੁੱਲਾਂਪੁਰ ਦਾਖਾ,1 ਅਪ੍ਰੈਲ-(ਸਤਵਿੰਦਰ ਸਿੰਘ ਗਿੱਲ)—ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਿਧਾਨ ਸਭਾ ਹਲਕਾ ਦਾਖਾ ਦੇ ਵੱਖ ਵੱਖ ਬਲਾਕਾਂ ਦੇ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ ਵਲੋ ਅੱਜ ਬਲਾਕ ਸਿੱਧਵਾਂ ਬੇਟ ਦੇ ਬਲਾਕ ਕਮੇਟੀ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਇਹ ਸੂਚੀ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੁੱਖ ਦਫਤਰ ਵਿਚ ਜਾਰੀ ਕੀਤੀ ਗਈ। ਮੈਡਮ ਪੁਨੀਤਾ ਸੰਧੂ ਦੀ ਹਾਜਰੀ ਵਿੱਚ ਮੇਜਰ ਸਿੰਘ ਮੁੱਲਾਂਪੁਰ ਤੇ ਪਰੇਮ ਸਿੰਘ ਸੇਖੋਂ ਨੇ ਨੌਜਵਾਨ ਆਗੂ ਗੈਰੀ ਮਲਸੀਹਾਂ ਭਾਈ ਕੇ ਨੂੰ ਬਲਾਕ ਕਮੇਟੀ ਸਿੱਧਵਾਂ ਬੇਟ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਬਾਸੀਆਂ ਬੇਟ ਨੇ ਦੱਸਿਆ ਕਿ ਗੈਰੀ ਮਲਸੀਹਾਂ ਭਾਈ ਕੇ ਬਹੁਤ ਹੀ ਮਿਹਨਤੀ ਤੇ ਵਫ਼ਾਦਾਰ ਆਗੂ ਹੈ ਜੌ ਐਨ ਐਸ ਯੂ ਆਈ ਲੁਧਿਆਣਾ ਦਾ ਜਨਰਲ ਰਿਹਾ ਹੈ ਅਤੇ ਪਹਿਲਾ ਵੀ ਗੈਰੀ ਮਲਸੀਹਾਂ ਬਲਾਕ ਜਨਰਲ ਸਕੱਤਰ ਰਿਹਾ ਹੈ। ਯਾਦ ਰਹੇ ਕਿ ਜਦੋ ਕਦੇ ਵੀ ਕੋਈ ਚੋਣ ਆਉਂਦੀ ਹੈ ਤਾਂ ਗੈਰੀ ਮਲਸੀਹਾਂ ਹਮੇਸ਼ਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਦਿਨ ਰਾਤ ਇੱਕ ਕਰਕੇ ਪ੍ਰਚਾਰ ਕਰਦਾ ਹੈ। ਜਦੋ ਗੈਰੀ ਮਲਸੀਹਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਹੁਣ ਵੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਜੰਮ ਕੇ ਪ੍ਰਚਾਰ ਕਰਦਾ ਰਹੇਗਾ। ਮਲਸੀਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਕੈਪਟਨ ਸੰਦੀਪ ਸੰਧੂ,ਮੇਜਰ ਸਿੰਘ ਮੁੱਲਾਂਪੁਰ ਤੇ ਪਰੇਮ ਸਿੰਘ ਸੇਖੋਂ ਦਾ ਸਤਿਕਾਰ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਉਹ ਇਹਨਾ ਆਗੂਆਂ ਦਾ ਬੇਹੱਦ ਸਤਿਕਾਰ ਕਰਦਾ ਰਹੇਗਾ ਅਤੇ ਭਵਿੱਖ ਵਿੱਚ ਕੋਈ ਵੀ ਇਲੈਕਸ਼ਨ ਆਵੇ ਉਸ ਚ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰੇਗਾ।