ਸਿੱਧਵਾਂ ਬੇਟ(ਜਸਮੇਲ ਗਾਲਿਬ)ਮਹਾਕਵੀ ਬਾਬੂ ਰਜ਼ਬ ਅਲੀ ਦੇ ਲਾਡਲੇ ਸ਼ਗਿਰਦ ਅਤੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਦੇਵ ਸਿੰਘ ਸੋਹਤਾ ਚੜਿਕ ਵਾਲਿਆਂ ਛੋਟੇ ਭਰਾ ਪ੍ਰਸਿੱਧ ਕਵੀਸਰ ਅਤੇ ਪੰਜਾਬ ਪੁਲਿਸ ਮੁਲਾਜ਼ਮ ਭਾਈ ਜਗਰੂਪ ਸਿੰਘ ਰਾਜਾ ਦਾ ਸੰਖੇਪ ਬਿਮਾਰੀ ਪਿੱਛੋ ਦਿਹਾਂਤ ਹੋ ਗਿਆ।ਉਹ 53 ਵਰਿਆਂ ਦੇ ਸਨ।ਮ੍ਰਿਤਕ ਦੇਹ ਨੂੰ ਪੰਜਾਬ ਪੁਲਿਸ ਵਲੋ ਸਲਾਮੀ ਦਿੱਤੀ ਗਈ।ਭਾਈ ਜਗਰੂਪ ਸਿੰਘ ਦੀ ਚਿਖਾ ਨੂੰ ਉਨ੍ਹਾਂ ਦੇ ਸਪੱੁਤਰ ਸੁਖਜੀਤ ਸਿੰਘ ਨੇ ਅਗਨੀ ਦਿਖਾਈ।ਉਹ ਪਿਛਲੇ ਤਿੰਨ ਮਹੀਨਾਂ ਤੋ ਬੀਮਾਰ ਚੱਲੇ ਆ ਰਹੇ ਸਨ।ਉਹ ਆਪਣੇ ਪਿੱਛੇ ਦੋ ਬੇਟੀਆਂ ਨਵਜੋਤ ਕੌਰ,ਸੁਮਨਪ੍ਰੀਤ ਕੋਰ ਤੇ ਬੇਟਾ ਸੁਖਜੀਤ ਸਿੰਘ ਨੂੰ ਪਿੱਛੇ ਛੱਡ ਗਏ ਹਨ।ਇਸ ਦੱੁਖ ਦੀ ਘੜੀ ਢਾਡੀ ਕਵੀਸਰ ਮਾਲਵਾ ਕਵੀਸ਼ਰ ਢਾਡੀ ਸਹਿਤ ਜਿਲ੍ਹਾਂ ਪ੍ਰਧਾਨ ਮੋਗਾ ਭੂਪਿੰਦਰ ਸਿੰਘ,ਭਾਈ ਮੁੱਖਤਿਆਰ ਸਿੰਘ ਦੱੁਨਕੇ ਕਵੀਸ਼ਰ ਭੂਪਿੰਦਰ ਸਿੰਘ ਦੱੁਨਕੇ ਸਾਬਕਾ ਚੇਅਰਮੈਨ ਵੀਰਭਾਨ ਰਾਮ ਸਿੰਘ ਨੱਥੋਕੇ ਨਿਰਮਲ ਸਿੰਘ ਨੱਥੋਕੇ ਕਵੀਸ਼ਰ ਚਮਕੌਰ ਸਿੰਘ ਚੜਿਕ ਢਾਡੀ ਨਿਸ਼ਾਨ ਸਿੰਘ ਕੋਰੋਵਾਲਾ ਢਾਡੀ ਹਰਜੀਤ ਸਿੰਘ ਮਾਣੰੂਕੇ ਢਾਡੀ ਸੁਖਦੇਵ ਸਿੰਘ ਸੋਹਤਾ ਕਵੀਸ਼ਰ ਸਿੰਦਰ ਸਿੰਘ ਤਾਰੇ ਵਾਲੇ ਆਦਿ ਨੇ ਪਰਿਵਾਰ ਦੱੁਖ ਸਾਂਝਾ ਕੀਤਾ।ਉਨ੍ਹਾਂ ਨਮਿਤ ਅੰਤਿਮ ਅਰਦਾਸ 5 ਤਰੀਕ ਦਿਨ ਐਤਵਾਰ ਨੂੰ ਸੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਪਿੰਡ ਚੜਿਕ ਬਸਤੀ ਰਾਮੂੰਵਾਲਾ ਰੋੜ ਵਿਖੇ ਹੋਵੇਗੀ