ਪੰਜਾਬ ਦੇ ਟਰਾਂਸਪੋਰਟ ਦਫ਼ਤਰਾਂ ਵਿਚ ਪਿਛਲੇ ਦਸਾਂ ਸਾਲਾਂ ਤੋਂ ਵਾਹਨ ਰਜਿਸਟ੍ਰੇਸ਼ਨ ਮਾਫੀਆ ਸਰਗਰਮ - ਪੰਕਜ ਸੂਦ

ਮੋਗਾ, 13 ਮਈ (ਜਸਵਿੰਦਰ  ਸਿੰਘ  ਰੱਖਰਾ)ਉਪਭੋਕਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਪ੍ਰੈਸ ਨੂੰ ਦਸਿਆ ਕਿ ਕਿਵੇਂ ਸਰਕਾਰੀ ਅਫਸਰਾਂ ਨਾਲ ਮਿਲ ਕੇ ਟਰਾਂਸਪੋਰਟ ਰਜਿਸਟ੍ਰੇਸ਼ਨ ਮਾਫੀਆ ਕਿਵੇਂ ਸਰਕਾਰ ਨੂੰ ਅਤੇ ਪਬਲਿਕ ਨੂੰ ਮੂਰਖ ਬਣਾ ਕੇ ਪੈਸਾ ਕਮਾ ਰਹੇ ਹਨ,ਪੰਕਜ ਨੇ ਦਸਿਆ ਕਿ ਕਿਵੇਂ ਉਨ੍ਹਾਂ ਨੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ (5937/19)ਪਾ ਕੇ ਸਰਕਾਰੀ ਅਫ਼ਸਰਾਂ ਅਤੇ ਮਾਫੀਆ ਨੂੰ ਬੇਨਕਾਬ ਕਿੱਤਾ ਸੀ ਉਸ ਵੇਲੇ 1300 ਤੋਂ ਜਿਆਦਾ ਵਾਹਨਾਂ ਦਾ ਤਰਨਤਾਰਨ ਜ਼ਿਲ੍ਹੇ ਦਾ ਅਤੇ 288 ਵਾਹਨਾਂ ਦੇ ਮੋਗਾ  ਦੇ ਘੋਟਾਲੇ ਦਾ ਰਿਕਾਰਡ ਮਾਨਯੋਗ ਅਦਾਲਤ ਨੂੰ ਦਿੱਤਾ ਸੀ,ਜਿਸ ਵਿਚ ਕਿ ਸਰਕਾਰੀ ਅਧਿਕਾਰੀਆਂ ਅਤੇ ਦਲਾਲਾ ਦੇ ਨਾਮ ਸਨ, ਹੁਣ ਉਨ੍ਹਾਂ ਨੇ ਇਹ ਰਿਟ ਪਟੀਸ਼ਨ ਵਿਚ ਹੋਰ ਸਬੂਤ ਲਾਉਣ ਲਈ ਮਾਨਯੋਗ ਅਦਾਲਤ ਤੋਂ ਸਮਾਂ ਮੰਗਿਆ ਹੈ,ਕਿਉੰਕਿ  ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਹਰੀ ਰਾਜਿਆ ਤੋਂ ਲਿਆਇਆ ਹੋਇਆ ਵਾਹਨਾਂ ਦੇ ਪੰਜਾਬ ਨੰਬਰ ਲਾਉਣ ਤੇ,ਆਰਮੀ ਡਿਸਪੋਜ਼ਲ ਵਾਹਨਾਂ ਤੇ ਅਤੇ ਯੂਰੋ 4 ਵਾਹਨਾਂ ਤੇ ਭਾਰਤ ਸਰਕਾਰ ਦੀ ਮੰਨਜ਼ੂਰੀ ਤੋਂ ਬਿਨ੍ਹਾਂ ਮੋਟੀ ਫੀਸ ਲੈ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾਂਦਾ ਹੈ,ਅਤੇ ਕਈ ਚੋਰੀ ਦੇ ਜਾਂ ਬੈਂਕ ਫਰਾਡ ਵਾਲੇ ਵਾਹਨਾਂ ਦੇ ਇੰਜਨ ਤੇ ਚਾਸਿਸ ਨੰਬਰ ਨੂੰ ਟੈਂਪਰ ਕਰਕੇ ਵੀ ਨੰਬਰ ਲਾਏ ਜਾਂਦੇ ਹਨ,ਇਸ ਵਿਚ ਮੌਕੇ ਦਾ ਅਫ਼ਸਰ ਆਵਦੇ ਪਾਲੇ ਹੋਏ ਏਜੰਟਾਂ ਨੂੰ ਆਪਣੇ ਕੰਪਿਊਟਰ ਦਾ OTP ਦੇ ਦਿੰਦਾ ਹੈ ਅਤੇ ਇਹ ਏਜੰਟ ਮਹੀਨੇ ਵਾਰ ਉਸ ਅਫ਼ਸਰ ਨੂੰ ਉਸਦਾ ਬਣਦਾ ਪੈਸਾ ਦੇ ਦਿੰਦੇ ਹਨ,
ਆਮ ਆਦਮੀ ਦੀ ਸਰਕਾਰ ਆਉਣ ਤੇ ਸਰਕਾਰ ਵੱਲੋਂ ਥੋੜੀ ਸਖ਼ਤੀ ਕਿੱਤਾ ਗਈ ਪਰ ਇਥੇ ਵੀ ਸਟੇਟ ਟਰਾਂਸਪੋਰਟ ਦਫ਼ਤਰ ਦੇ ਬਾਬੂਆਂ ਨੇ ਇਨ੍ਹਾਂ ਮਾਮਲਾ ਨੂੰ ਬੜੇ ਤਰੀਕੇ ਨਾਲ ਦਬਾ ਲਿਆ,ਨੁਕਸਾਨ ਆਮ ਲੋਕਾਂ ਦਾ ਹੋਇਆ,ਉਨ੍ਹਾਂ ਨੂੰ ਪਹਿਲਾ ਮੌਕੇ ਦੇ ਅਫ਼ਸਰ ਅਤੇ ਉਨ੍ਹਾਂ ਦੇ ਏਜੰਟਾਂ ਨੇ ਠਗਿਆ, ਹੁਣ ਸਰਕਾਰ ਨੇ ਉਨ੍ਹਾਂ ਦੇ  ਹਜ਼ਾਰਾ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀਆ,ਪਰ ਕਾਰਵਾਈ ਕਿੱਸੇ ਉੱਤੇ ਨਹੀਂ ਹੋਈ ਮੋਗਾ ਜ਼ਿਲੇ ਵਿਚ ਹੀ ਕਿੰਨੇ ਵਾਹਨ  ਬਾਘਾ ਪੁਰਾਣਾ,ਮੋਗਾ, ਨਿਹਾਲ ਸਿੰਘ ਵਾਲਾ ਵਿਖੇ ਸੈਂਕੜੇ ਵਾਹਨਾਂ ਨੂੰ ਬਲੈਕ ਲਿਸਟ ਕਿੱਤਾ ਗਿਆ ਹੈ,ਇਦਾ ਹੀ ਅਮਲੋਹ,ਤਰਨਤਾਰਨ ,ਹੋਸ਼ਿਆਰਪੁਰ,ਸੰਗਰੂਰ,ਪਾਤਰਾਂ  ਵਿਚ ਵੀ ਵਾਹਨ ਬਲੈਕ ਲਿਸਟ ਕਿੱਤੇ ਗਏ ਹਨ ਪਰ ਦੇਖਿਆ ਜਾਵੇ ਤਾਂ ਦੋਸ਼ੀ ਪੈਸੇ ਵੀ ਕਮਾ ਗਏ ਅਤੇ ਭੁਗਤਣਾ ਆਮ ਪਬਲਿਕ ਨੂੰ ਪਿਆ,
ਉਪਭੋਕਤਾ ਅਧਿਕਾਰ ਸੰਗਠਨ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਨ੍ਹਾਂ ਸਭਿ ਸਰਕਾਰੀ ਬਾਬੂਆਂ ਦੀ ਲਿਸਟ ਬਣਾ ਕੇ ਇਨ੍ਹਾਂ ਦੇ ਦਲਾਲਾਂ ਅਤੇ ਇਨ੍ਹਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਜਾਵੇ,ਅਤੇ ਇਹ ਕੰਮ ਖਾਸਕਰ ਮੋਗਾ  ਅਤੇ ਤਰਨਤਾਰਨ ਤੋਂ ਸ਼ੁਰੂ ਕਿੱਤਾ ਜਾਵੇ,ਅਤੇ ਮੋਗਾ ਵਿਖੇ ਪਿਛਲੇ 12 ਸਾਲਾਂ ਤੋਂ ਲੇਕਰ ਅੱਜ ਤੱਕ ਦਾ ਰਿਕਾਰਡ ਜੇਕਰ ਸਰਕਾਰ ਕੋਲ ਡਾਟਾ ਹੈ ਨਹੀਂ ਤਾਂ ਸਾਡੇ ਤੋਂ ਲੇ ਲਵੋ,ਅੱਸੀ ਇਨ੍ਹਾਂ ਕ੍ਰੱਪਟ ਅਫ਼ਸਰਾਂ ਅਤੇ ਇਨ੍ਹਾਂ ਦਲਾਲਾਂ ਨੂੰ ਜਲਦੀ ਹੀ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਰਸਤਾ ਵਿਖਾਵਾਂਗੇ