ਦਿੱਲੀ ਦੇ ਕੁੰਡਲੀ ਬਾਰਡਰ ਤੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਸ਼ਾਂਤਮਈ ਧਰਨੇ ਵਾਲੀ ਜਗ੍ਹਾ ਤੇ ਮੋਮਬੱਤੀਆਂ ਅਤੇ ਲੜੀਆਂ ਲਾ ਕੇ ਦੀਪ ਮਾਲਾ ਵੀ ਕੀਤੀ ਗਈ - ਸਰਪੰਚ ਜਸਵੀਰ ਸਿੰਘ ਢਿੱਲੋਂ

ਦਿੱਲੀ, ਨਵੰਬਰ  2020 -( ਬਲਵੀਰ ਸਿੰਘ ਬਾਠ)-   ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਕੇ ਅਰਦਾਸ ਬੇਨਤੀ ਕਰ ਕੇ ਸੰਗਤਾਂ ਨੂੰ ਹੁਕਮਨਾਮੇ ਸਰਵਣ ਕਰਵਾ ਕੇ ਸਿੱਖ ਸੰਗਤਾਂ ਨੂੰ ਦੇਗ ਵਰਤਾਈ ਗਈ   ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਕੁੰਡਲੀ ਬਾਰਡਰ ਤੇ ਸਿੱਖ ਸੰਗਤਾਂ ਵੱਲੋਂ  ਸਰਬ ਧਰਮ ਅਤੇ ਸਾਂਝੀਵਾਲਤਾ ਦੇ ਪ੍ਰਤੀਕ  ਦਾ ਸੁਨੇਹਾ ਦਿੰਦੇ ਹੋਏ ਸਿੱਖ ਕਿਸਾਨ   ਆਗੂ ਸਰਪੰਚ ਜਸਬੀਰ ਸਿੰਘ ਢੁੱਡੀਕੇ ਨੇ ਜਨ ਸ਼ਕਤੀ ਨਿੳੂਜ਼ ਨਾਲ  ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਕ ਸਿੱਖ ਕੌਮ ਹੀ ਅਜਿਹੀ ਕੌਮ ਹੈ ਸੰਸਾਰ ਵਿੱਚ ਜਿੱਥੇ ਵੀ ਕਿਤੇ ਸਿੱਖ ਵੱਸਦਾ ਹੈ ਉਹ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਸਰਬੱਤ ਦੇ ਭਲੇ ਲਈਅਰਦਾਸ ਬੇਨਤੀ ਕਰਦਾ ਹੈ  ਉਨ੍ਹਾਂ ਕਿਹਾ ਕਿ ਭਾਵੇਂ ਸੈਂਟਰ ਦੀਆਂ ਸਰਕਾਰਾਂ ਨੇ ਖੇਤੀ ਆਰਡੀਨੈਂਸ ਬੈੱਲ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਸ ਘਾਤਕ ਬਿੱਲਾਂ ਨੂੰ ਵਾਪਸ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿੱਖ ਸੰਗਤਾਂ ਘਰ ਬਾਰ ਛੱਡ ਕੇ ਪੰਜ ਦਿਨਾਂ ਤੋਂ ਅੱਜ ਅੱਜ ਤਕ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ  ਸਭ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਅੱਜ ਸੜਕਾਂ ਤੇ ਰਾਤਾਂ ਗੁਜ਼ਾਰਨ ਨੂੰ ਮਜਬੂਰ ਹੈ  ਅੱਜ ਕਿਸਾਨਾਂ ਦਾ ਬੱਚਾ ਬਜ਼ੁਰਗ ਮਾਵਾਂ ਭੈਣਾਂ ਸਭ ਖੇਤੀ ਆਰਡੀਨੈਂਸ ਮਿਲਾਂ ਦਾ ਵਿਰੋਧ ਕਰਨ ਲਈ ਦਿੱਲੀ ਵਿਖੇ  ਪਹੁੰਚ ਚੁੱਕੇ ਹਨ  ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪੂਰਾ ਪੂਰਾ ਪੂਰਨ ਵਿਸ਼ਵਾਸ ਹੈ ਕਿ ਅਸੀਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਪੰਜਾਬ ਵਾਪਸ ਮੁੜਾਂਗੇ  ਸਰਪੰਚ ਜਸਬੀਰ ਸਿੰਘ ਢਿੱਲੋਂ ਪਿੰਡ ਢੁੱਡੀਕੇ ਵੱਲੋਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ  ਦੇਂਦੇ ਹੋਏ ਆਖਦੇ ਹਨ ਜਿੱਤ ਸਾਡੀ ਪੱਕੀਆਂ ਐਲਾਨ ਹੋਣਾ ਬਾਕੀ ਹੈ