ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-
ਪੰਜਾਬ ਨੰਬਰਦਾਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵੱਲੋਂ ਆਪਣੇ ਭਾਈਚਾਰੇ ਦੇ ਹੱਕਾਂ ਲਈ ਬਣਦਾ ਮਾਣ-ਭੱਤਾ ਖਾਤਿਆਂ 'ਚ ਪਾਉਣ ਦੀ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੰਜਾਬ ਸਰਕਾਰ ਵੱਲੋਂ ਤਹਿਸੀਲ ਜਗਰਾਉਂ ਦੇ ਸਮੂਹ ਨੰਬਰਦਾਰਾਂ ਦਾ ਬਣਦਾ ਮਾਣ-ਭੱਤਾ 9-9 ਹਜ਼ਾਰ ਰੁਪਾਏ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਇਆ ਗਿਆ।ਇਸ ਸਮੇਂ ਪ੍ਰਧਾਨ ਗਾਲਿਬ ਨੇ ਦੱਸਿਆ ਕਿ ਨੰਬਰਦਾਰਾਂ ਦੇ ਸਮਰਾ ਗਰੁੱਪ ਵਲੋਂ ਆਪਣੇ ਲੈਵਲ 'ਤੇ ਸੂਬੇ ਦੇ ਨੰਬਰਦਾਰਾਂ ਦਾ ਮਾਣ-ਭੱਤਾ ਕਰੀਬ 14 ਕਰੋੜ 16 ਲੱਖ ਰੁਪਾਏ ਹੜ੍ਹ-ਪੀੜਤਾਂ ਲਈ ਪੰਜਾਬ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ,ਜਿਸ ਐਲਾਨ ਤਹਿਤ ਉਨ੍ਹਾਂ ਸਮੂਹ ਨੰਬਰਦਾਰ ਭਾਈਚਾਰੇ ਦੀ ਸਹਿਮਤੀ ਤੋਂ ਬਿਨ੍ਹਾਂ ਸਿਰਫ 3-4 ਆਗੂਆਂ ਨੇ ਉਕਤ ਰਕਮ ਸਰਕਾਰ ਨੂੰ ਦੇਣ ਦਾ ਭਰੋਸਾ ਦਿੱਤਾ ਸੀ,ਬਾਅਦ ਵਿਚ ਸਮੂਹ ਨੰਬਰਦਾਰਾਂ ਨੇ ਇਸ ਐਲਾਨ ਦਾ ਸਖਤ ਵਿਰੋਧ ਕਰਦਿਆਂ ਵੱਖ-ਵੱਖ ਜ਼ਿਿਲਆਂ ਤੇ ਤਹਿਸੀਲਾਂ ਵਿਚ ਨੰਬਰਦਾਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਇਸ ਮਸਲੇ 'ਤੇ ਕੀਤੀ ਰਾਜਨੀਤੀ ਤੋਂ ਜਾਣੂ ਕਰਵਾਇਆ। ਨੰਬਰਦਾਰਾਂ ਦੇ ਰੋਹ ਨੂੰ ਦੇਖਦੇ ਹੋਏ ਸਰਕਾਰ ਨੇ ਉਨ੍ਹਾਂ ਦਾ ਮਾਣ-ਭੱਤਾ ਬੈਂਕ ਖਾਤਿਆਂ ਵਿਚ ਪਾਉਣ ਦਾ ਫੈਸਲਾ ਕੀਤਾ।ਪ੍ਰਧਾਨ ਗਾਲਿਬ ਨੇ ਜਗਰਾਉਂ ਤਹਿਸੀਲ ਦੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਬੈਂਕ ਖਾਤਿਆਂ ਵਿੱਚ ਆਪਣਾ ਮਾਣ-ਭੱਤਾ ਕੱਢਵਾ ਸਕਦੇ ਹਨ ਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆਂ ਆਉਂਦੀ ਹੈ ਤਾਂ ਤਹਿਸੀਲ ਜਗਰਾਉਂ ਦੇ ਪ੍ਰਧਾਨ ਹਰਨੇਕ ਸਿੰਘ ਹਠੂਰ ਨੂੰ ਮਿਿਲਆਂ ਜਾਵੇ।ਇਸ ਤੋਂ ਇਲਾਵਾ ਸੂਬੇ ਦੇ ਬਾਕੀ ਜ਼ਿਿਲਆਂ ਵਿਚ ਮਾਣ-ਭੱਤੇ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਜ਼ਿਲ੍ਹਾਂ ਦੇ ਨੁਮਾਇੰਦਿਆਂ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਨੰਬਰਦਾਰ ਭਾਈਚਾਰੇ ਦੀਆਂ ਸਮੱਸਿਆਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।