ਮਹਿਲ ਕਲਾਂ ਚ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ 'ਚ ਚਾਰ ਵਿਅਕਤੀ  ਜ਼ਖਮੀ

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁੁੁਰਸੇਵਕ ਸਿੰਘ ਸੋਹੀ) ਬੀਤੀ ਰਾਤ ਲੁਧਿਆਣਾ-ਬਠਿੰਡਾ ਮਾਰਗ 'ਤੇ ਮਹਿਲ ਕਲਾਂ ਦੇ ਮੁੱਖ ਚੌਕ 'ਚ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ 'ਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮੇਵਾ ਰਾਮ, ਰਿੰਕਾ ਸਿੰਘ ਪੁੱਤਰ ਵਕੀਲ ਰਾਮ ਦੋਵੇਂ ਵਾਸੀ ਰਾਮਪੁਰਾ ਟਰਾਲਾ ਲੈ ਕੇ ਬਰਨਾਲਾ ਸਾਈਡ ਤੋਂ ਰਾਏਕੋਟ ਸਾਈਡ ਜਾ ਰਹੇ ਸਨ ਕਿ ਰਾਤ ਸਾਢੇ 8 ਵਜੇ ਮਹਿਲ ਕਲਾਂ ਦੇ ਮੁੱਖ ਚੌਂਕ 'ਚ ਪੁੱਜਣ 'ਤੇ ਛੀਨੀਵਾਲ ਰੋਡ ਤੋਂ ਆ ਰਹੇ ਬੋਲੈਰੋ ਚਾਲਕ ਨੇ ਆਪਣੀ ਗੱਡੀ ਮੁੱਖ ਮਾਰਗ ਨੂੰ ਪਾਰ ਕਰਨ ਲਈ ਚੜ੍ਹਾ ਦਿੱਤੀ, ਜੋ ਟਰਾਲੇ ਦੀ ਲਪੇਟ 'ਚ ਆ ਗਈ। ਟਰਾਲਾ ਬੋਲੈਰੋ ਨੂੰ ਬਚਾਉਂਦਾ- ਬਚਾਉਂਦਾ ਸੜਕ ਦੇ ਦੂਸਰੇ ਪਾਸੇ ਖੜ੍ਹੇ ਇਕ ਬੋਹੜ ਦੇ ਦਰਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੌਰਾਨ ਦੋਵੇਂ ਵਾਹਨਾਂ 'ਚ ਸਵਾਰ ਚਾਰੇ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਹਾਜਰ ਲੋਕਾਂਂ ਵੱਲੋਂ ਜੱਦੋ ਜਹਿਦ ਕਰ ਕੇ ਵਾਹਨਾਂ ਤੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਇਨ੍ਹਾਂ ਚੋਂ ਦੋ ਵਿਅਕਤੀਆਂ ਮਲਕੀਤ ਸਿੰਘ ਵਾਸੀ ਕੋਟ ਮਾਨ (ਜਗਰਾਉਂ), ਕਰਮਜੀਤ ਸਿੰਘ ਵਾਸੀ ਸੰਗਤਪੁਰਾ (ਜਗਰਾਉਂ) ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ।