ਕਮਾਲਕੇ ਸਕੂਲ ਦੇ ਵਿਿਦਆਰਥੀਆਂ ਦੀ ਰੁਚੀ ਅਤੇ ਅਨੁਸ਼ਾਸਨ ਪ੍ਰਸ਼ੰਸਾਯੋਗ
ਧਰਮਕੋਟ, 13 ਮਈ (ਜਸਵਿੰਦਰ ਸਿੰਘ ਰੱਖਰਾ) ਆਨ ਜਾਬ ਟਰੇਨਿੰਗ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਲਕੇ(ਮੋਗਾ) ਦੇ ਬੱਚਿਆਂ ਨੇ ਐਕਸੀਲੈਂਟ ਅਕੈਡਮੀ ਧਰਮਕੋਟ ਵਿਖੇ ਆਪਣੀ ਟਰੇਨਿੰਗ ਲਗਾਈ। ਇਸ ਟਰੇਨਿੰਗ ਤਹਿਤ ਵਿਿਦਆਰਥੀਆਂ ਨੇ ਆਨਲਾਈਨ ਕੰਮ, ਡਾਟਾ ਐਂਟਰੀ ਅਤੇ ਹੋਰ ਕੰਪਿਊਟਰ ਸਾਫਟਵੇਅਰ ਟੂਲਜ ਬਾਰੇ ਜਾਣਕਾਰੀ ਹਾਸਿਲ ਕੀਤੀ। ਸਕੂੂਲ਼ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਅਤੇ ਆਈ.ਟੀ ਟਰੇਨਰ ਮੈਡਮ ਕਿਰਨ ਦਾ ਧੰਨਵਾਦ ਕਰਦਿਆ ਅਕੈਡਮੀ ਤੋਂ ਮੈਡਮ ਆਂਚਲ ਦੇ ਦੱਸਿਆ ਕਿ ਸਕੂਲ਼ ਦੇ ਵਿਿਦਆਰਥੀਆਂ ਨੇ ਬੜੇ ਹੀ ਸ਼ੌਂਕ ਨਾਲ ਕੰਮ ਸਿੱਖਿਆ। ਸਕੂਲ਼ ਦੇ ਵਿਿਦਆਰਥੀਆਂ ਦਾ ਕੰਮ ਪ੍ਰਤੀ ਰੁਝਾਨ ਅਤੇ ਅਨੁਸ਼ਾਸ਼ਨ ਬਹੁਤ ਹੀ ਸ਼ਲਾਘਾਯੋਗ ਹੈ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਐਕਸੀਲੈਂਟ ਅਕੈਡਮੀ ਧਰਮਕੋਟ ਦੇ ਪਹਿਲਾਂ ਵੀ ਵਿਿਦਆਰਥੀ ਇੱਥੋਂ ਟਰੇਨਿੰਗ ਕਰਕੇ ਕਈ ਜਗ੍ਹਾ ਅਧਿਆਪਕ, ਡਾਟਾ ਅ ੈਟਰੀ/ਕੰਪਿਊਟਰ ਆਪਰੇਟਰ, ਅਕਾਊਂਟੈਂਟ ਅਤੇ ਹੋਰ ਕਈ ਜਗਾ ਨੌਕਰੀਆਂ ਕਰ ਰਹੇ ਹਨ। ਇਸ ਮੌਕੇ ਮੈਡਮ ਮਨਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ, ਨਵਨੀਤ ਕੌਰ, ਰਿਦਮ, ਲਵਿਸ਼, ਨਛੱਤਰ ਅਤੇ ਹੋਰ ਵਿਿਦਆਰਥੀ ਹਾਜ਼ਰ ਸਨ।