ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਗੁਰੂ ਸਨ-ਭਾਰਤੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ 

ਲੰਡਨ,ਦਸੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਲੰਡਨ ਦੇ ਇਤਿਹਾਸਕ ਗਲਿਡ ਹਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ. ਮੁਰਲੀਧਰਨ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੀ ਸ਼ੁਰੂਆਤ ਭਾਈ ਸਤਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਗੁਰਦਿਆਲ ਸਿੰਘ ਰਸੀਆ ਦੇ ਜਥੇ ਵਲੋਂ ਰਸ ਭਿੰਨੇ ਕੀਰਤਨ ਨਾਲ ਕੀਤੀ ਗਈ | ਉਪਰੰਤ ਸੰਬੋਧਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਗੁਰੂ ਸਨ, ਜਿਨ੍ਹਾਂ ਨੇ ਪੂਰੀ ਮਨੁੱਖਤਾ ਨੂੰ ਉਪਦੇਸ਼ ਦਿੱਤਾ ਹੈ | ਇਸ ਮੌਕੇ ਉਨ੍ਹਾਂ ਸਿੱਖਾਂ ਵਲੋਂ ਭਾਰਤ ਤੇ ਯੂ.ਕੇ. ਦੇ ਵਿਕਾਸ 'ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ | ਭਾਰਤ ਦੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਯੂ.ਕੇ. ਭਰ ਵਿਚ ਪਹੁੰਚਾਉਣ ਲਈ ਵੱਖ-ਵੱਖ ਸ਼ਹਿਰਾਂ ਵਿਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਸਮਾਗਮ ਨੂੰ ਯੂ.ਕੇ. ਦੇ ਮੰਤਰੀ ਲਾਰਡ ਅਹਿਮਦ, ਲਾਰਡ ਰਣਬੀਰ ਸਿੰਘ ਸੂਰੀ, ਲਾਰਡ ਰੰਮੀ ਰੇਂਜ਼ਰ, ਲਾਰਡ ਹਮੀਦ, ਡਿਪਟੀ ਹਾਈ ਕਮਿਸ਼ਨਰ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਸਿੱਖ ਸਟੱਡੀ ਵਿਭਾਗ ਵੁਲਵਰਹੈਂਪਟਨ ਯੂਨੀਵਰਸਿਟੀ ਦੀ ਡਾਇਰੈਕਟਰ ਡਾ: ਉਪਿੰਦਰਜੀਤ ਕੌਰ ਨੇ ਨਿਭਾਈ | ਇਸ ਮੌਕੇ ਗੁਰਮੇਲ ਸਿੰਘ ਮੱਲੀ, ਦਲਜੀਤ ਸਿੰਘ ਸਹੋਤਾ, ਜੋਗਰਾਜ ਅਹੀਰ, ਡਾ: ਦਲਜੀਤ ਸਿੰਘ ਫੁੱਲ, ਸੁਰਿੰਦਰ ਸਿੰਘ ਮਾਣਕ, ਇਸ਼ਟਮੀਤ ਸਿੰਘ ਫੁੱਲ, , ਚਰਨਕੰਵਲ ਸਿੰਘ ਸੇਖੋਂ, ਡੀ.ਪੀ. ਸਿੰਘ, ਰਣਬੀਰ ਸਿੰਘ ਵਿਰਦੀ, ਗੁਰਬੀਰ ਸਿੰਘ ਅਟਕੜ, ਕੁਲਦੀਪ ਸਿੰਘ ਮੱਲੀ, ਅਖਤਿਆਰ ਸਿੰਘ ਸੰਧੂ, ਰੇਸ਼ਮ ਸਿੰਘ ਸੰਧੂ ਆਦਿ ਹਾਜ਼ਰ ਸਨ |