You are here

ਮੋਟਰਸਾਈਕਲ ਸਮੇਤ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦਗੀ,ਮੁੱਕਦਮਾ ਦਰਜ਼

ਸਿੱਧਵਾਂ ਬੇਟ/ਜਗਰਾਉਂ/ ਲੁਧਿਆਣਾ, ਜੂਨ 2020 - ( ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ )-

ਇੱਥੋਂ ਨਜਦੀਕ ਸਿੱਧਵਾਂ ਬੇਟ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ 4 ਕਿੱਲੋ ਭੁੱਕੀ ਚੂਰਾ ਪੋਸਤ ਕਾਬੂ ਕਰਕੇ ਮੁੱਕਦਮਾ ਦਰਜ਼ ਕੀਤਾ ਹੈ । ਏ.ਐਸ.ਆਈ ਤੀਰਥ ਸਿੰਘ ਥਾਣਾ ਸਿੱਧਵਾਂ ਬੇਟ ਨੇ ਦੱਸਿਆ ਕਿ  ਨਾਕਾਬੰਦੀ ਦੌਰਾਨ ਮਹਿੰਦਰ ਸਿੰਘ ਪੁੱਤਰ ਪਰਸਾ ਸਿੰਘ ਵਾਸੀ ਮਲਸੀਹਾਂ ਬਾਂਜਣ ਨੂੰ ਰੋਕਣ ਤੇ ਚੈਕਿੰਗ ਕੀਤੀ ਤਾਂ ਇੱਕ ਬੈਗ ਮੋਟਰਸਾਈਕਲ ਹੀਰੋ ਡੀਲਿਕਸ ਨੰਬਰ PB10GS 8668ਰੱਖਿਆ ਹੋਇਆ ਸੀ ਜਿਸ ਵਿੱਚ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ।