ਸਾਲਾਨਾ ਜੋੜ ਮੇਲਾ ਪਿੰਡ ਚੰਨਣਵਾਲ ਵਿਖੇ         

 ਬਰਨਾਲਾ/ ਮਹਿਲ ਕਲਾਂ- 05 ਸਤੰਬਰ- (ਗੁਰਸੇਵਕ ਸੋਹੀ)-  ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਚੰਨਣਵਾਲ ਵਿਖੇ ਬ੍ਰਹਮ ਨੇਸਟੀ   ਮਹਾਰਾਜ 1011 ਸੰਤ ਬਾਬਾ ਮਹਿਤਾਬ ਸਿੰਘ ਭੇਖ ਭੂਸ਼ਨ ਜੀ ਦੀ 142 ਵੀਂ 108 ਸੰਤ ਸ਼ਿਆਮ ਸਿੰਘ ਜੀ ਦੀ 98 ਵੀਂ ਅਤੇ ਸੰਤ ਬਾਬਾ ਬਸੰਤ ਸਿੰਘ ਜੀ ਦੀ  44 ਵੀਂ ਬਰਸੀ ਦਾ ਸਾਲਾਨਾ ਜੋੜ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ।ਸ੍ਰੀ ਅਖੰਡ ਪਾਠ ਸਾਹਿਬ 08 ਸਤੰਬਰ (23 ਭਾਦੋਂ) ਦਿਨ ਵੀਰਵਾਰ ਨੂੰ ਆਰੰਭ ਹੋਣਗੇ ,13 ਸਤੰਬਰ (28 ਭਾਦੋਂ )ਦਿਨ ਮੰਗਲਵਾਰ ਨੂੰ ਨਗਰ ਕੀਰਤਨ ਆਰੰਭ ਹੋਣਗੇ ,15 ਸਤੰਬਰ (30 ਭਾਦੋਂ ) ਦਿਨ ਵੀਰਵਾਰ ਨੂੰ ਭੋਗ ਉਪਰੰਤ ਦੀਵਾਨਾ ਦੀ ਸਮਾਪਤੀ ਹੋਵੇਗੀ। ਇਸ ਸ਼ੁਭ ਦਿਹਾੜੇ ਤੇ ਸੰਤ ਮਹਾਤਮਾ ਅਤੇ ਸੰਗਤਾਂ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ।ਸਵਾਗਤ ਕਰਤਾ ਮਹੰਤ ਸੰਤਾ ਸਿੰਘ ਪਟਿਆਲਾ,ਮਹੰਤ ਕਸ਼ਮੀਰ ਸਿੰਘ ਮੁਕਤਸਰ ,ਮਹੰਤ ਹਰਬੰਸ ਸਿੰਘ ਚੀਮਾ ਮੰਡੀ ,ਮਹੰਤ ਹਰਕੀਰਤ ਸਿੰਘ ਪਟਿਆਲਾ ,ਦਰਸਨ ਅਭਸਾਲੀ :-ਗੁਰੂ ਪੰਥ ਦੇ ਦਾਸ ਮਹੰਤ ਯਾਦਵਿੰਦਰ ਸਿੰਘ ਚੇਲਾ ਸਵ: ਮਹੰਤ ਭਾਗ ਸਿੰਘ (ਪ੍ਰਧਾਨ ਨਿਰਮਲ ਮਾਲਵਾ ਮੰਡਲ ਰਾਜਿ ਪੰਜਾਬ ) ਗੁਰੂ ਕਾ ਲੰਗਰ ਅਤੁੱਟ ਵਰਤੇਗਾ ।