ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ,1500 ਰੁਪਏ ਦੀਆਂ ਕਿਤਾਬਾਂ 5300 ਰੁਪਏ ਵਿੱਚ

ਜਗਰਾਉਂ(ਰਾਣਾ ਸ਼ੇਖਦੌਲਤ) ਜਗਰਾਉਂ ਲੁਧਿਆਣਾ ਜੀ.ਟੀ ਰੋਡ ਤੇ ਚੱਲ ਰਿਹਾ ਸਕੂਲ ਸੈਕਰਟ ਹਾਰਟ ਕੰਨਵੈਟ ਸਕੂਲ ਵਿੱਚ ਭਾਰੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਸੂਬੇ ਦੇ ਸਕੂਲ ਨੂੰ ਦਾਖਲਾ ਕਿਤਾਬਾਂ ਨਾ ਵੇਚਣ ਦੀਆਂ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ ਜਗਰਾਉਂ ਦੇ ਪ੍ਰਾਈਵੇਟ ਸਕੂਲ ਸੈਕਰਟ ਹਾਰਟ ਕੰਨਵੈਟ ਸਕੂਲ ਨੇ ਕਿਤਾਬਾਂ ਦੀਆਂ ਦੁਕਾਨਾਂ ਸਜਾ ਦਿੱਤੀਆਂ ਹਨ। ਇਹ ਸਕੂਲ ਵਿੱਚ ਦੁਕਾਨਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ ਦੇ ਇੱਕ ਸੈੱਟ ਮਗਰ 5 ਤੋਂ 6 ਹਜ਼ਾਰ ਰੁਪਏ ਵਿੱਚ ਲੁੱਟਿਆ ਜਾ ਰਿਹਾ ਹੈ। ਨਿਯਮਾਂ ਦੇ ਉਲਟ ਸਕੂਲ ਵੱਲੋਂ ਇੱਕ ਰੂਮ ਨੂੰ ਹੀ ਕਿਤਾਬਾਂ ਦੀ ਦੁਕਾਨ ਬਣਾਇਆ ਗਿਆ। ਇਸ ਕਾਰਨਾਮੇ ਨੂੰ ਐਂਟੀ ਕਾਰਪੋਰੇਸ਼ਨ ਫਾਊਡੇਸ਼ਨ ਆਫ ਇੰਡੀਆ ਦੇ ਮੈਂਬਰ ਕਪਿਲ ਬਾਂਸਲ ਨੇ ਉਜਾਗਰ ਕੀਤਾ। ਕਪਿਲ ਬਾਂਸਲ ਖੁਦ ਗਾਹਕ ਬਣ ਕੇ ਸਕੂਲ ਗਏ। ਉਸ ਨੇ ਕਲਾਸਰੂਮ ਬਣੀ ਕਿਤਾਬਾਂ ਦੀ ਦੁਕਾਨ ਤੇ ਬੈਠੇ ਵਿਅਕਤੀ ਉਸ ਨੂੰ 9 ਕਲਾਸ ਦੀਆਂ ਕਿਤਾਬਾਂ ਦੇ ਸੈੱਟ ਦੀ ਕੀਮਤ 5300 ਰੁਪਏ ਦੱਸ ਰਹੇ ਹਨ।ਬਲਕਿ ਇਨ੍ਹਾਂ ਦੀ ਬਾਜ਼ਾਰ ਦੀ ਕੀਮਤ 1500 ਰੁਪਏ ਹੈ ਅਤੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਲਾ ਰਹੇ ਸਨ ਕਿ ਕਿਤਾਬਾਂ ਲੈ ਕੇ ਜਾਓ। ਸਕੂਲ ਵੱਲੋਂ ਇੱਕ ਤਾਂ ਸਰਕਾਰੀ ਨਿਯਮਾਂ ਦੀ ਉਲੰਘਣਾ ਦੂਜਾ ਕਿਸੇ ਚੀਜ਼ ਦੀ ਕੀਮਤ ਬਜ਼ਾਰ ਨਾਲੋਂ 400 ਗੁਣਾਂ ਵੱਧ ਲੈਣ ਤੇ ਇਨ੍ਹਾਂ ਤੇ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ।