ਭਾਰਤ ਦੀ ਕੋਰੋਨਾ ਵਾਇਰਸ ਨੂੰ ਲੈਕੇ ਸਥਿਤੀ ਬਹੁਤ ਭਿਆਨਕ ✍️ ਅਮਨਜੀਤ ਸਿੰਘ ਖਹਿਰਾ

ਗ਼ੁਰਬਤ ਦਾ ਆਲਮ, ਪੁੱਤਰ ਦੀ ਲਾਸ਼ ਲੈਣ ਨਾ ਆ ਸਕੇ

20 ਲੱਖ ਕਰੋੜ ਦਾ ਪੈਕੇਜ, ਭਾਰਤ ਦੁਨੀਆ ਦਾ ਪਹਿਲੇ 10 ਮੁਲਕਾਂ ਵਿਚ ਗਿਣਿਆ ਜਾਣ ਵਾਲਾ ਮੁਲਕ, ਪਰ ਅੱਜ ਅਸੀਂ ਭਾਰਤ ਵਾਸੀ ਕਿਥੇ ਖੜੇ ਹਾਂ ਜਦੋ ਇਹ ਖਬਰ ਪੜੀ ਤਾ ਮਜਬੂਰਨ ਲਿਖਣਾ ਪਿਆ ਆਓ ਮਾਰੀਏ ਇਕ ਨਜਰ ...!

ਲਾਕਡਾਊਨ ਦੌਰਾਨ ਆਪਣੇ ਘਰਾਂ 'ਚ ਪੁੱਜਣ ਦੀ ਜੱਦੋਜਹਿਦ ਤੇ ਰਾਹ 'ਚ ਦਮ ਤੋੜਦੇ ਲੋਕਾਂ ਦੇ ਦਰਦਨਾਕ ਮੰਜ਼ਰ 'ਚ ਨਵੀਂ ਦਾਸਤਾਨ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਇਕ ਨੌਜਵਾਨ ਅਮਿ੍ਤ ਦੀ ਵੀ ਹੈ। ਅੰਮਿ੍ਤ 12 ਹਜ਼ਾਰ ਰੁਪਏ ਪ੍ਰਤੀ ਮਹੀਨੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਸੀ। ਘਰ ਪੁੱਜਣ ਦੌਰਾਨ ਰਾਹ 'ਚ ਉਸ ਦੀ ਮੌਤ ਹੋ ਗਈ। ਪਰਿਵਾਰ ਕੋਲ ਏਨੇ ਵੀ ਪੈਸੇ ਨਹੀਂ ਸਨ ਕਿ ਉਹ ਪੁੱਤਰ ਦੀ ਲਾਸ਼ ਸ਼ਿਵਪੁਰੀ ਲੈ ਆਉਂਦੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਲਾਸ਼ ਕਿਸ ਤਰ੍ਹਾਂ ਭੇਜ ਦੇਣ। ਸੋਮਵਾਰ ਸ਼ਾਮ ਨੂੰ ਅੰਮਿ੍ਤ ਦੀ ਲਾਸ਼ ਉਨ੍ਹਾਂ ਦੇ ਘਰ ਲਈ ਰਵਾਨਾ ਕੀਤੀ ਗਈ।

ਦਰਅਸਲ, ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ 'ਚੇ ਬਰਹੂਆ ਵਾਸੀ ਅੰਮਿ੍ਤ ਦੀ 14 ਮਈ ਨੂੰ ਗੁਜਰਾਤ ਦੇ ਸੂਰਤ ਤੋਂ ਘਰ ਜਾਂਦੇ ਸਮੇਂ ਟਰੱਕ 'ਚ ਤਬੀਅਤ ਵਿਗੜ ਗਈ ਸੀ। ਦੋਸਤ ਮੁਹੰਮਦ ਕਿਊਮ ਨੇ ਕੋਰੋਨਾ ਵਰਗੇ ਲੱਛਣ ਦੇ ਬਾਵਜੂਦ ਉਸ ਦਾ ਸਾਥ ਨਹੀਂ ਛੱਡਿਆ। ਉਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਸ਼ਨਿਚਰਵਾਰ ਸਵੇਰੇ ਅੰਮਿ੍ਤ ਨੇ ਦਮ ਤੋੜ ਦਿੱਤਾ। ਕੋਰੋਨਾ ਦੇ ਖ਼ਦਸ਼ੇ ਕਾਰਨ ਸੈਂਪਲ ਲਿਆ ਗਿਆ ਤੇ 24 ਘੰਟੇ ਲਾਸ਼ ਹਸਪਤਾਲ 'ਚ ਰੱਖੀ ਗਈ। ਐਤਵਾਰ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਲਾਸ਼ ਘਰ ਭੇਜਣ ਲਈ ਸੂਚਨਾ ਭੇਜੀ ਤਾਂ ਗ਼ਰੀਬ ਪਰਿਵਾਰ ਕੋਲ ਏਨੇ ਪ੍ਰਬੰਧ ਨਹੀਂ ਸਨ ਕਿ ਲਾਸ਼ ਲਿਜਾ ਸਕਣ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲਾਸ਼ ਭੇਜ ਦਿੱਤੀ ਜਾਵੇ। ਪਰਿਵਾਰ ਦੀ ਅਪੀਲ ਤੋਂ ਬਾਅਦ ਸ਼ਿਵਪੁਰ ਕਲੈਕਟਰ ਅਨੁਗ੍ਹਿਆ ਪੀ ਨੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨਾਲ ਗੱਲ ਕੀਤੀ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਪ੍ਰਸ਼ਾਸਨ ਤੇ ਉੱਤਰ ਪ੍ਰਦੇਸ਼ ਦੇ ਝਾਂਸੀ ਪ੍ਰਸ਼ਾਸਨ ਵਿਚਾਲੇ ਗੱਲਬਾਤ ਦਾ ਸਿਲਸਿਲਾ ਏਨਾ ਲੰਬਾ ਚੱਲਿਆ ਕਿ ਸੋਮਵਾਰ ਸ਼ਾਮ 6.35 ਵਜੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਲਾਸ਼ ਰਵਾਨਾ ਕੀਤੀ ਗਈ। ਇਸ ਵਾਹਨ 'ਚ ਉਸ ਦਾ ਦੋਸਤ ਮੁਹੰਮਦ ਕਿਊਮ ਵੀ ਰਵਾਨਾ ਹੋਇਆ। ਥਾਣਾ ਇੰਚਾਰਜ ਬਾਦਾਮ ਸਿੰਘ ਯਾਦਵ ਨੇ ਦੱਸਿਆ ਕਿ ਅੰਮਿ੍ਤ ਦੇ ਪਰਿਵਾਰਕ ਮੈਂਬਰਾਂ ਨੂੰ ਬਸਤੀ ਤੋਂ ਆਉਣ ਦੀ ਆਗਿਆ ਨਹੀਂ ਮਿਲ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਪਹਿਲਾਂ ਤਾਂ ਕਿਹਾ ਕਿ ਹੀਟ ਸਟ੍ਰੋਕ ਦੀ ਰਿਪੋਰਟ ਭੇਜ ਦਿਓ, ਹੋ ਸਕਦਾ ਹੈ, ਉਸ ਨੂੰ ਦਿਖਾਉਣ 'ਤੇ ਆਗਿਆ ਮਿਲ ਜਾਵੇ ਪਰ ਬਾਅਦ 'ਚ ਦੱਸਿਆ ਕਿ ਘਰ ਦੀ ਮਾਲੀ ਹਾਲਤ ਨਹੀਂ ਹੈ। ਇਸ ਲਈ ਤੁਸੀਂ ਪੁੱਤਰ ਦੀ ਲਾਸ਼ ਭੇਜ ਦਿਓ।

ਪਰਿਵਾਰ ਦੀ ਸਥਿਤੀ ਕਿ ਹੇ..ਪਰਿਵਾਰ 'ਚ ਮਾਪੇ, ਪੰਜ ਭੈਣਾਂ ਤੇ ਇਕ ਭਰਾ

ਸੂਰਤ 'ਚ ਵੱਖ-ਵੱਖ ਫੈਕਟਰੀਆਂ 'ਚ ਕੰਮ ਕਰਨ ਵਾਲਾ ਅੰਮਿ੍ਤ ਤੇ ਕਿਊਮ ਇਕ ਹੀ ਕਮਰੇ 'ਚ ਰਹਿੰਦੇ ਸਨ। ਕਿਊਮ ਨੇ ਦੱਸਿਆ ਕਿ ਅੰਮਿ੍ਤ ਦੇ ਪਰਿਵਾਰ 'ਚ ਮਾਤਾ-ਪਿਤਾ, ਪੰਜ ਭੈਣਾਂ ਤੇ ਇਕ ਭਰਾ ਹੈ। ਅੰਮਿ੍ਤ ਦੀ ਕਮਾਈ ਨਾਲ ਘਰ ਦਾ ਖ਼ਰਚਾ ਚੱਲਦਾ ਸੀ। ਸੂਰਤ 'ਚ ਕੱਪੜਾ ਬੁਣਨ ਬਦਲੇ ਉਸ ਨੂੰ 12 ਹਜ਼ਾਰ ਰੁਪਏ ਪ੍ਰਤੀ ਮਹੀਨੇ ਮਿਲਦੇ ਸਨ। ਇਸ ਨਾਲ ਖ਼ੁਦ ਦਾ ਖ਼ਰਚਾ ਕੱਢ ਕੇ ਬਾਕੀ ਪੈਸੇ ਉਹ ਘਰ ਭੇਜ ਦਿੰਦਾ ਸੀ।

ਬਹੁਤ ਦੁੱਖ ਹੋਇਆ ਪਰ ਅਫਸੋਸ ਸਾਡੇ ਲੀਡਰ ਸਮਜਣ ਟਾ ਬਹੁਤ ਕੁਸ ਬਦਲ ਸਕਦਾ ਹੈ..ਅਮਨਜੀਤ ਸਿੰਘ ਖਹਿਰਾ