You are here

ਕੋਰੋਨਾ ਮਹਾਮਾਰੀ ਦੌਰਾਨ ਲੋਕ ਸੇਵਾ 'ਚ ਲੱਗੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਗ੍ਰੰਥੀ-ਪਾਠੀ ਸਿੰਘ ਨੂੰ ਰਾਸ਼ਨ ਤਕਸੀਮ ਕੀਤਾ

*ਫੋਟੋ ਕੈਪਸ਼ਨ-  ਗੁਰੁਦਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੁਧਾਰ ਵਿਖੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨਾਲ ਖੜੇ ਹੋਰ ਆਗੂ। 

ਇਸ ਮੁਸ਼ਕਿਲ ਘੜੀ ਵਿਚ ਸਮੁੱਚੀ ਸਿੱਖ ਕੌਮ ਗ੍ਰੰਥੀ-ਪਾਠੀ ਸਿੰਘ ਨਾਲ ਖੜੇ-ਧਾਲੀਵਾਲ

ਗੁਰੂਸਰ ਸੁਧਾਰ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓ/ਮਨਜਿੰਦਰ ਗਿੱਲ)-

ਮੁਢ ਕਦੀਮ ਤੋਂ ਧਾਰਮਿਕ, ਸਿਆਸੀ ਤੇ ਸਮਾਜਿਕ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਜ਼ਿਲਾ ਲੁਧਿਆਣਾ(ਦਿਹਾਤੀ) ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਉਨਾਂ ਦੇ ਸਾਥੀ ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਜਿਸ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਕੋਰੋਨਾ ਵਾਰੀਅਰਜ਼ ਨੂੰ ਮਾਸਕ, ਸੈਨੀਟਾਈਜ਼ਰ ਤੇ ਗਲਬਜ਼ ਵੰਡਣ ਤੋਂ ਬਾਅਦ ਹੁਣ ਪਿਛਲੇ ਕੁਝ ਦਿਨਾਂ ਤੋਂ ਗੁਰੂਘਰ ਦੇ 'ਵਜ਼ੀਰ' ਵਜੋਂ ਜਾਣੇ ਜਾਂਦੇ 'ਗ੍ਰੰਥੀ-ਪਾਠੀ ਸਿੰਘਾਂ' ਨੂੰ ਰਾਸ਼ਨ ਭੇਂਟ ਕਰ ਰਹੇ ਹਨ।ਇਸੇ ਲੜੀ ਤਹਿਤ ਅੱਜ ਉਨਾਂ ਗੁਰਦੁਆਰਾ ਗੁਰੂਸਰ ਸਾਹਿਬ ਪਾਤਸਾਹੀ ਛੇਵੀਂ ਗੁਰੂਸਰ ਸੁਧਾਰ ਵਿਖੇ 14 ਗ੍ਰੰਥੀ ਸਿੰਘਾਂ ਨੂੰ ਤਕਸੀਮ ਕੀਤਾ। ਇਸ ਮੌਕੇ ਪਹਿਲਾਂ 'ਜੁਪਜੀ ਸਾਹਿਬ' ਦੀ ਬਾਣੀ ਦੇ ਪਾਠ ਕੀਤੇ, ਉਪਰੰਤ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਲਈ ਅਰਦਾਸ਼ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਧਾਲੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਤੇ ਲਾਕਡਾਊਨ ਕਾਰਨ ਜਿਥੇ ਸਮੁੱਚਾ ਕੰਮਕਾਰ ਠੱਪ ਹੋ ਗਿਆ ਹੈ, ਉਥੇ ਹੀ ਗ੍ਰੰਥੀ-ਪਾਠੀ ਸਿੰਘ ਵੀ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ। ਜਿਸ ਕਾਰਨ ਗ੍ਰੰਥੀ-ਪਾਠੀ ਸਿੰਘ ਅਤੇ ਉਨਾਂ ਦੇ ਪਰਵਾਰਕ ਮੈਂਬਰਾਂ ਨੂੰ ਵੀ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਦੋ ਮਹੀਨੇ ਬੀਤਣ ਦੇ ਬਾਅਦ ਵੀ ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਇਨਾਂ ਦੀ ਬਾਂਹ ਫੜੀ ਨਹੀਂ। ਜਿਸ ਨੂੰ ਦੇਖ ਦੇ ਹੋਏ ਉਨਾਂ ਨੇ ਆਪਣੀ ਸਾਥੀਆਂ ਨਾਲ ਮੁਸ਼ਕਿਲ ਘੜੀ ਵਿਚ ਗ੍ਰੰਥੀ-ਪਾਠੀ ਸਿੰਘਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਇਸੇ ਲੜੀ ਤਹਿਤ ਅੱਜ ਗੁਰੂਸਰ ਸੁਧਾਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪਾਠ ਕਰਨ ਦੀ ਸੇਵਾ ਨਿਭਾਉਣ ਵਾਲੇ ਗ੍ਰੰਥੀ ਤੇ ਪਾਠੀ ਸਿੰਘਾਂ ਨੂੰ ਘਰੇਲੂ ਵਰਤੋਂ ਲਈ ਆਟਾ ਤੇ ਹੋਰ ਰਾਸ਼ਨ ਦਾ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਅਕਾਲਗੜ, ਬਲਵਿੰਦਰ ਸਿੰਘ ਤਲਵੰਡੀ ਚੇਅਰਮੈਨ ਖਾਲਸਾ ਗੁਰਮਤ ਪ੍ਰਚਾਰ ਗ੍ਰੰਥੀ ਸਭਾ ਅਤੇ ਜਸਮੇਲ ਸਿੰਘ ਬੱਦੋਵਾਲ ਆਦਿ ਗ੍ਰੰਥੀ ਸਿੰਘ ਨੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਉਨਾਂ ਦੇ ਸਾਥੀਆਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਔਖੇ ਸਮੇਂ ਵਿਚ ਕਿਸੇ ਨੇ ਵੀ ਗ੍ਰੰਥੀ-ਪਾਠੀ ਸਿੰਘਾਂ ਦੀ ਸਾਰ ਨਹੀਂ ਲਈ ਪ੍ਰੰਤੂ ਯੂਥ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ਨੇ ਗ੍ਰੰਥੀ ਸਿੰਘਾਂ ਦੀ ਬਾਂਹ ਫੜੀ ਹੈ ਅਤੇ ਉਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਹੈ, ਜੋ ਬਹੁਤ ਹੀ ਸਲਾਘਾਯੋਗ ਕਦਮ ਹੈ। ਪ੍ਰਮਾਤਮਾ ਉਨਾਂ 'ਤੇ ਹਮੇਸ਼ਾਂ ਆਪਣੀ ਕਿਰਪਾ ਬਣਾਈ ਰੱਖਣ। ਇਸ ਸਮੇਂ ਕਰਮਜੀਤ ਸਿੰਘ ਗੋਲਡੀ ਪ੍ਰਧਾਨ ਸਰਕਲ ਸੁਧਾਰ, ਗਗਨ ਛੰਨਾ, ਇੰਦਰਜੀਤ ਸਿੰਘ ਜੀਤੀ, ਸਿਮਰ ਚੀਮਾ, ਸਨੀ ਰਾਏਕੋਟ ਆਦਿ ਯੂਥ ਆਗੂ ਹਾਜ਼ਰ ਸਨ।
*ਫੋਟੋ ਕੈਪਸ਼ਨ-  ਗੁਰੁਦਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੁਧਾਰ ਵਿਖੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨਾਲ ਖੜੇ ਹੋਰ ਆਗੂ।