ਪਿੰਡ ਰੂੰਮੀ ਦੇ ਨੌਜਵਾਨ ਖਿਲਾਫ ਵਟਸਐਪ ਤੇ ਕਰੋਨਾ ਦੀ ਝੂਠੀ ਖ਼ਬਰ ਫੈਲਾਉਣ ਤੇ ਮੁੱਕਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ)ਅੱਜ ਸਦਰ ਥਾਣਾ ਰਾਏਕੋਟ ਦੀ ਪੁਲਿਸ ਨੇ ਇੱਕ ਨੌਜਵਾਨ ਦੇ ਖਿਲਾਫ਼ ਵਟਸਐਪ ਸ਼ੋਸ਼ਲ ਮੀਡੀਆ ਤੇ ਕਰੋਨਾ ਵਾਇਰਸ ਦੀ ਝੂਠੀ ਖ਼ਬਰ ਫੈਲਾਉਣ ਦਾ ਮੁੱਕਦਮਾ ਦਰਜ ਕਰ ਦਿੱਤਾ। ਸਬ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਪਿੰਡ ਰੂੰਮੀ ਦੇ ਰਹਿਣ ਵਾਲਾ ਹੈ। ਜੋ ਵਟਸਐਪ ਤੇ ਝੂਠੀਆਂ ਅਫਵਾਹਾਂ ਫੈਲਾਉਣ ਦਾ ਆਦੀ ਸੀ ਜਿਸਨੇ ਅੱਜ ਹੀ ਵਟਸਐਪ ਤੇ ,ਚੱਕ ਦੇ ਫੱਟੇ,ਨਾਂ ਦੇ ਗਰੁੱਪ ਵਿੱਚ ਆਪਣੇ ਮੋਬਾਇਲ ਨੰਬਰ ਤੋਂ ਇੱਕ ਮੈਸਿਜ ਪਾਇਆ ਜਿਸ ਵਿੱਚ ਉਸਨੇ ਲਿਖਿਆ ਕਿ, ਰਾਏਕੋਟ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਕਿ ਪਿੰਡ ਬੁਰਜ ਹਰੀ ਸਿੰਘ ਵਾਲਾ ਦੇ ਬਿਜਲੀ ਮਹਿਕਮੇ ਦੇ ਜੇ.ਈ ਮੇਹਰ ਚੰਦ ਨੂੰ ਕਰੋਨਾ ਹੋਇਆਂ ਹੈ ਉਸਨੇ ਮੈਸੇਜ ਵਿੱਚ ਇਹ ਵੀ ਕਿਹਾ ਕਿ ਪਹਿਲਾਂ ਵੀ 6 ਕੇਸ ਆ ਚੁੱਕੇ ਹਨ ਅਤੇ ਪਿੰਡ ਸੀਲ ਹੋਣ ਬਾਰੇ ਵੀ ਲਿਖਿਆ।ਐਸ. ਆਈ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਵੱਲੋਂ ਫੈਲਾਈ ਗਈ ਅਫਵਾਹ ਬਿਲਕੁਲ ਝੂਠੀ ਹੈ।ਇਸ ਅਫਵਾਹ ਨੇ ਨਾਲ ਲੱਗਦੇ ਪਿੰਡਾਂ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ ਗੁਰਪ੍ਰੀਤ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ।ਅੱਗੇ ਤੋਂ ਵੀ ਅਜਿਹਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ