ਪੇ ਕਮਿਸ਼ਨ ਦੇ ਵਿਰੋਧ ਵਿਚ ਹਸਪਤਾਲ ਅੰਦਰ ਵਾਤਾਵਰਣ ਨੂੰ ਸੁਧਾਰਨ ਲਈ 20 ਪੌਦੇ ਲਗਾਏ ਗਏ
ਅੱਜ ਜਗਰਾਉਂ ਵਿਖੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੇ ਕਮਿਸ਼ਨ ਦਾ ਅਨੋਖੇ ਤਰੀਕੇ ਦੇ ਨਾਲ ਕੀਤਾ ਵਿਰੋਧ
ਜਗਰਾਉਂ , 30ਜੂਨ (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )
ਅੱਜ ਮਿਤੀ 30/06/2021 ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਪੀ ਸੀ ਐੱਮ ਐੱਸ ਐਸੋਸੀਏਸ਼ਨ ਦੇ ਸੱਦੇ ਤੇ 7ਪੇਕਮਿਸ਼ਨ ਦੇ ਵਿਰੋਧ ਵਿਚ ਹਸਪਤਾਲ ਵਿੱਚ ਵਾਤਾਵਰਣ ਨੂੰ ਸੁਧਾਰਨ ਲਈ ਤੇ ਹਸਪਤਾਲ ਵਿੱਚ ਲਗਪਗ 20 ਪੌਦੇ ਲਗਾਏ ਗਏ।ਇਸ ਤਰ੍ਹਾਂ ਅੱਜ ਦੇ ਦਿਨ ਸਮੂਹ ਡਾਕਟਰ ਸਾਹਿਬਾਨ ਅਤੇ ਸਮੂਹ ਕਰਮਚਾਰੀਆਂ ਨੇ ਪੇ ਕਮਿਸ਼ਨ ਦਾ ਵਿਰੋਧ ਕੀਤਾ। ਇਸ ਸਮੇਂ ਡਾ ਪ੍ਰਦੀਪ ਮਹਿੰਦਰਾ ਐਸਐਮਓ ਸਿਵਲ ਹਸਪਤਾਲ ਜਗਰਾਓਂ, ਡਾ ਧੀਰਜ ਸਿੰਗਲਾ, ਡਾ ਦੀਪਕ ਗੋਇਲ, ਡਾ ਮਨਪ੍ਰੀਤ ਸਿੰਘ ,ਡਾ ਸੁਖਦੀਪ ਕੌਰ, ਡਾ ਅਨੂਪ੍ਰੀਤ, ਡਾ ਸੁਰਿੰਦਰ ਸਿੰਘ, ਡਾ ਮਨੀਤ ਲੂਥਰ, ਡਾ ਸੰਗੀਨਾਂ ਗਰਗ ਆਦਿ ਹਾਜ਼ਰ ਸਨ । ਜਾਣਕਾਰੀ ਲਈ ਦੱਸ ਦਈਏ ਕਿ ਸੱਤਵੇਂ ਪੇ ਕਮਿਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਕਟੌਤੀਆਂ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀ ਲਗਾਤਾਰ ਸੰਘਰਸ਼ ਕਰ ਰਹੇ ਹਨ।