ਸਰਬਜੀਤ ਸਿੰਘ ਪਾਰਸ ਦਾ ਪਿੰਡ ਹਲਵਾਰ ਵਿਖੇ ਪਿੰਡ ਵਾਸੀ ਕਿਸਾਨਾਂ ਨੇ ਕੀਤਾ ਸਨਮਾਨ

ਗੁਰੂਸਰ ਸੁਧਾਰ 30 ਜੂਨ (ਜਗਰੂਪ ਸਿੰਘ ਸੁਧਾਰ) ਦਿੱਲੀ ਬਾਰਡਰ ਤੇ ਹਰਿਆਣਾ ਵਾਸੀ ਇੱਕ ਵਿਅਕਤੀ ਵੱਲੋਂ ਅਪਣੇ ਆਪ ਨੂੰ ਅੱਗ ਲਗਾਕੇ ਕਿਸਾਨੀ ਧਰਨੇ ਨੂੰ ਬਦਨਾਮ ਅਤੇ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਦੇ ਮਨਸੂਬਿਆਂ ਨੂੰ ਆਪਣੀ ਸੂਝਬੂਝ ਨਾਲ ਫੇਲ ਕਰਨ ਵਾਲੇ ਪਿੰਡ ਹਲਵਾਰਾ ਵਾਸੀ ਨੌਜਵਾਨ ਸਰਬਜੀਤ ਸਿੰਘ ਪਾਰਸ ਦਾ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਕਾਈ ਹਲਵਾਰਾ ਵੱਲੋਂ ਸਨਮਾਨ ਕੀਤਾ ਕੀਤਾ।ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ 16 ਜੂਨ 2021 ਸੂਬਾ ਹਰਿਆਣਾ ਦੇ ਪਿੰਡ ਕਸ਼ਾਰ ਨਜਦੀਕ ਬਹਾਦਰਗੜ੍ਹ ਦਾ ਮੁਕੇਸ਼ ਕੁਮਾਰ ਨਾਮੀ 40 ਸਾਲਾ ਵਿਅਕਤੀ ਨੇ ਰਾਤ ਦੇ ਸਮੇਂ ਕਿਸਾਨ ਧਰਨੇ ਵਿੱਚ ਪਹੁੰਚਕੇ ਅਪਣੇ ਉਪਰ ਤੇਲ ਪਾਕੇ ਅੱਗ ਲਾ ਲਈ ਤੇ ਉਹ ਕਿਸਾਨਾਂ ਨੂੰ ਫਸਾਉਣਾ ਚਾਹੁੰਦਾ ਸੀ।ਜਿਸਦੀ ਮੌਕੇ ਤੇ ਇੱਕ ਵਿਡੀਓ ਵੀ ਬਣਾਈ ਗਈ ਜਿਸ ਵਿੱਚ ਪਹਿਲਾਂ ਉਸਨੇ ਕਿਹਾ ਕਿ ਉਹ ਆਪਣੇ ਪਰਿਵਾਰ ਤੋਂ ਪਰੇਸ਼ਾਨ ਹੋ ਅਪਣੇ ਆਪ ਨੂੰ ਅੱਗ ਲਾ ਰਿਹਾ ਹੈ।ਪਰ ਥਾਣੇ ਜਾ ਉਸਨੇ ਹੋਰ ਕਹਾਣੀ ਬਣਾ ਸਾਰਾ ਇਲਜਾਮ ਕਿਸਾਨਾਂ ਤੇ ਲਾ ਰਿਹਾ ਸੀ ਪਰ ਵਿਡੀਓ ਨੂੰ ਸਾਹਮਣੇ ਰੱਖ ਉਸਦੇ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੇ ਮਨਸੂਬੇ ਫੇਲ ਕਰ ਦਿੱਤੇ।ਅੱਜ ਇਸੇ ਨੌਜਵਾਨ ਪਾਰਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਕਾਈ ਹਲਵਾਰਾ ਵੱਲੋਂ ਸਨਮਾਨ ਕੀਤਾ।ਇਸ ਮੌਕੇ ਜਤਿੰਦਰ ਸਿੰਘ ਜੋਤੀ ਪ੍ਰਧਾਨ,ਗੁਰਪ੍ਰੀਤ ਸਿੰਘ ਧਾਲੀਵਾਲ, ਮਾ.ਹਰਦੇਵ ਸਿੰਘ,ਤਲਵਿੰਦਰ ਧਾਲੀਵਾਲ,ਅਜਮੇਰ ਸਿੰਘ ਰਾਜੋਆਣਾ, ਇਕਬਾਲ ਸਿੰਘ, ਜਗਰੂਪ ਸਿੰਘ,ਕੁਲਵਿੰਦਰ ਸਿੰਘ,ਗੁਰਪਾਲ ਸਿੰਘ,ਕੁਲਦੀਪ ਸਿੰਘ,ਅਜੀਤਪਾਲ ਸਿੰਘ, ਬੂਟਾ ਸਿੰਘ,ਪਿੰਦਾ ਗੋਇਲ ਦਰਸ਼ਨ ਸਿੰਘ,ਰੁਪਿੰਦਰ ਸਿੰਘ,ਜਸਜੋਤ ਸਿੰਘ,ਕੁਲਦੀਪ ਸਿੰਘ ਆਦਿ ਸਮੇਤ ਹੋਰ ਕਿਸਾਨ ਮੌਜੂਦ ਸਨ।