ਸਾਹਿਤਕ ਸਮਾਗਮ ਮੌਕੇ ਬੇਅੰਤ ਬਾਵਾ ਦਾ ਕਹਾਣੀ ਸੰਗ੍ਰਹਿ ਬਾਨਸਰਾਈ ਰਿਲੀਜ਼ ਕੀਤਾ ਗਿਆ  

 

ਜਗਰਾਓਂ, 23 ਅਗਸਤ (ਅਮਿਤ ਖੰਨਾ) ਐਮ ਐਲ ਡੀ ਤਲਵੰਡੀ ਕਲਾਂ ਸਕੂਲ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਸਾਹਿਤਕ ਸਮਾਗਮ ਵਿੱਚ ਸ੍ਰੀ ਬੇਅੰਤ ਬਾਵਾ ਵਾਈਸ ਪ੍ਰਿੰਸੀਪਲ  ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੀ ਦੂਜੀ ਕਿਤਾਬ ਬਾਨਸਰਾਈ ਕਹਾਣੀ ਸੰਗ੍ਰਹਿ ਰਿਲੀਜ਼ ਕੀਤੀ ਗਈ  ਬਾਨਸਰਾਈ ਕਹਾਣੀ ਸੰਗ੍ਰਹਿ ਨੂੰ ਰਿਲੀਜ਼ ਪ੍ਰਿੰਸੀਪਲ ਬਲਦੇਵ ਬਾਵਾ ਅਤੇ ਸਮੂਹ ਸਟਾਫ ਨੇ ਕੀਤੀ  ਇਸ ਮੌਕੇ ਮੈਡਮ ਦਲਵੀਰ ਕੌਰ ਵਾਈਸ ਪ੍ਰਿੰਸੀਪਲ  ਮੈਡਮ ਜਸਵਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਸ੍ਰੀ ਬੇਅੰਤ ਬਾਵਾ ਨੂੰ ਵਧਾਈ ਦਿੱਤੀ  ਪ੍ਰਿੰਸੀਪਲ ਬਲਦੇਵ ਬਾਵਾ ਨੇ ਵਧਾਈ ਦਿੰਦਿਆਂ ਕਿਹਾ ਕਿ  ਤੀਖਣ ਬੁੱਧੀ ਨਾਲ ਸਮਾਜਿਕ ਘਟਨਾਵਾਂ ਨੂੰ ਵੇਖਣਾ  ਅਤੇ ਉਸ ਨੂੰ ਆਪਣੇ ਵਿਸ਼ਾਲ ਨਜ਼ਰੀਏ ਨਾਲ ਪੇਸ਼ ਕਰਨਾ ਇੱਕ ਬਾ-ਕਮਾਲ ਹੁਨਰ ਹੈ  ਇਕ ਚੀਜ਼ ਪ੍ਰਤੀ ਵੱਖ ਵੱਖ ਲੋਕਾਂ ਦੇ ਵਿਚਾਰ  ਆਪਣੇ ਨਜ਼ਰੀਏ ਅਨੁਸਾਰ ਵੱਖ ਵੱਖ ਹੋ ਸਕਦੇ ਹਨ  ਪਰ ਆਪਣੇ ਨਜ਼ਰੀਏ ਨੂੰ ਸਾਹਿਤਕ ਪੱਖ ਰਾਹੀਂ ਪੇਸ਼ ਕਰਨਾ  ਇਕ ਵਿਸ਼ੇਸ਼ ਬੌਧਿਕ ਚੇਤਨਤਾ  ਵਾਲਾ ਕਦਮ ਹੈ ਇਸ ਮੌਕੇ ਬੇਅੰਤ ਬਾਵਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਜਿਸ ਨਜ਼ਰੀਏ ਨਾਲ ਵੇਖਿਆ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ  ਅਤੇ ਇਸ ਬਾਨਸਰਾਈ ਕਹਾਣੀ ਸੰਗ੍ਰਹਿ ਵਿੱਚ ਰਹਿ ਗਈਆਂ ਉਕਾਈਆਂ ਨੂੰ ਅਗਲੀਆਂ ਕਿਤਾਬਾਂ ਵਿੱਚ ਸੁਧਾਰਿਆ ਜਾਵੇਗਾ