ਜਗਰਾਓਂ: ਨਗਰ ਕੌਂਸਲ ਦੀ ਮੀਟਿੰਗ ਵਿਚ ਮੀਡਿਆ ਤੋਂ ਫੇਰ ਰੱਖੀ ਗਈ ਦੂਰੀ

 ਮੀਟਿੰਗ ਵਿੱਚ ਮੀਤ ਪ੍ਰਧਾਨ ਨੇ ਸੜਕ 'ਤੇ ਨਜ਼ਾਇਜ ਕਬਜਿਆ ਬਾਰੇ ਦਿੱਤੀਆ ਲਿਖਤੀ ਸ਼ਿਕਾਇਤਾ
ਜਗਰਾਓਂ, 29 ਜੁਲਾਈ (ਅਮਿਤ ਖੰਨਾ,) ਨਗਰ ਕੌਂਸਲ ਜਗਰਾਓ ਦੀ ਮੀਟਿੰਗ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਕਾਰਜ ਸਾਧਕ ਅਫਸਰ ਪ੍ਰਦੀਪ ਦੌਧਰੀਆਂ ਦੀ ਅਗਵਾਈ ‘ਚ ਟਾਊਨ ਹਾਲ ‘ਚ ਹੋਈ। ਅੱਜ ਵੀ ਮੀਟਿੰਗ ਵਿਚ ਮੀਡਿਆ ਤੋਂ ਦੂਰੀ ਬਣਾਕੇ ਰੱਖੀ ਗਈ। ਮੀਟਿੰਗ ਦੌਰਾਨ ਅਜਾਦ ਕੌਂਸਲਰ ਅਮਰਜੀਤ ਸਿੰਘ ਮਾਲਵਾ ਵਲੋਂ ਮੀਡੀਆ ਨੂੰ ਅੰਦਰ ਬੁਲਾਕੇ ਕਵਰੇਜ ਕਰਨ ਦੀ ਇਜਾਜਤ ਦੇਣ ਲਈ ਕਿਹਾ ਅਤੇ ਦਸਿਆ ਕਿ ਪਹਿਲਾਂ ਵੀ ਮੀਡਿਆ ਵਲੋਂ ਮੀਟਿੰਗ ਹਾਲ ਵਿਚ ਆਕੇ ਸਾਰੀ ਕਾਰਵਾਈ ਅਖਬਾਰਾਂ ਰਾਹੀਂ ਲੋਕਾਂ ਤਕ ਪਹੁੰਚਾਈ ਜਾਂਦੀ ਸੀ ਅਤੇ ਇਸ ਸੰਬੰਧੀ  ਕੰਵਰਪਾਲ ਸਿੰਘ ਵਲੋਂ ਵੀ ਸਮਰਥਨ ਜਤਾਇਆ ਗਿਆ।ਇਸ ਮੀਟਿੰਗ ‘ਚ ਸਫਾਈ ਸੇਵਕਾਂ ਨੂੰ ਕੱਚੇ ਤੌਰ 'ਤੇ ਰੱਖਣ ਲਈ ਸਰਬਸੰਮਤੀ ਨਾਲ ਫੈਸਲਾ ਲਿੱਤਾ ਗਿਆ। ਮੀਟਿੰਗ ‘ਚ ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਸਫਾਈ ਸੇਵਕਾਂ ਦੀ ਭਰਤੀ ਉਮਰ ,ਯੋਗਤਾ ਅਤੇ ਕਾਨੂੰਨ ਮੁਤਾਬਿਕ ਹੀ ਕੀਤੀ ਜਾਵੇਗੀ। ਮੀਟਿੰਗ ‘ਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਤੱਤਲਾ ਨੇ ਪ੍ਰਧਾਨ ਨੂੰ ਵਾਰਡ ਵਿੱਚ ਆ ਰਹੀਆ ਦਿੱਕਤਾ ਸਬੰਧੀ ਲ਼ਿਖਤੀ ਸਿਕਾਇਤਾਂ ਦਿੱਤੀਆ ਅਤੇ ਦੱਸਿਆ ਕਿ ਨਗਰ ਕੌਸਲ ਦੇ ਅਧਿਕਾਰੀ ਨੂੰ 7-8 ਵਾਰ ਜਬਾਨੀ ਕਹਿਣ ਦੇ ਬਾਵਜੂਦ ਵੀ ਕੰਮ ਨਹੀਂ ਹੋਇਆ। ਉਹਨਾਂ ਲਿਖਤੀ ਸਿਕਾਇਤ ਵਿੱਚ ਦੱਸਿਆ ਕਿ ਵਾਰਡ ਨੰ: 1 ਦੀ ਇੱਕ ਗਲੀ ਦੀ ਸੜਕ ਦੱਬ ਗਈ ਹੈ ਅਤੇ ਚੈਂਬਰ ਵੀ ਸੜਕ ਦੇ ਵਿੱਚ ਹੀ ਦੱਬ ਦਿੱਤੇ ਗਏ ਹਨ ਜਦਕਿ ਚੈਬਰ ਦੇ ਢੱਕਣ ਸੜਕ ਦੇ ਉਪਰ ਹੋਣੇ ਚਾਹੀਦੇ ਹਨ।ਤਤਲਾ ਨੇ ਇਹ ਵੀ ਦੱਸਿਆ ਕਿ ਓਨਾ ਦੇ ਵਾਰਡ ਦੇ ਵਿੱਚ ਨਗਰ ਕੌਸਲ ਦੀ ਜਗਾ 'ਤੇ ਨਜ਼ਾਇਜ ਕਬਜੇ ਹਨ ਅਤੇ ਇਸ ਸਬੰਧੀ ਵੀ ਅਫਸਰਾਂ ਨੂੰ ਜੁਬਾਨੀ  ਤੌਰ ਤੇ ਕਈ ਵਾਰ ਕਹਿਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੇਰੇ ਵਾਰਡ ਦੇ ਵਿੱਚ ਕੋਈ ਅਣਸੁਹਾਣੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰ ਨਗਰ ਕੌਸਲ ਹੋਵੇਗੀ। ਉਹਨਾਂ ਇੱਥੋ ਤੱਕ ਇਹ ਵੀ ਕਹਿ ਦਿੱਤਾ ਕਿ ਨਗਰ ਕੌਸਲ ਜਗਰਾਓ ਤੋ ਕੋਈ ਵੀ ਆਸ ਨਹੀ ਹੈ।ਮੀਟਿੰਗ ‘ਚ ਕੌਸਲਰ ਅਮਰਜੀਤ ਮਾਲਵਾ ਨੇ ਬਿਜਲੀ ਦੇ ਸਮਾਨ ਨਾ ਹੋਣ 'ਤੇ ਇਤਰਾਜ਼ ਪ੍ਰਗਟਾਇਆ। ਕੌਸਲਰ ਰਮੇਸ਼ ਕੁਮਾਰ ਮਹੇਸ਼ੀ ਸਹੋਤਾ ਨੇ ਆਪਣੇ ਵਾਰਡ ਅੰਦਰ ਸੀਵਰੇਜ਼ ਦੀ ਸਮੱਸਿਆ ਢੱਕਣ ਟੁੱਟਣ ਸਬੰਧੀ , ਸਫਾਈ ਸੇਵਕਾਂ ਦੀ ਬੀਟ ਦੇ ਜਾਣਨ ਸਬੰਧੀ ਮੀਟਿੰਗ ‘ਚ ਕਿਹਾ । ਅਕਾਲੀ ਦਲ ਦੇ ਕੌਸਲਰ ਸਤੀਸ਼ ਕੁਮਾਰ ਪੱਪੂ ਨੇ ਕਿਹਾ ਕਿ ਬਣਾਉਣ ਵਾਲੀਆ ਸੜਕਾਂ ਦੀ ਮਿਣਤੀ ਕਿਸੇ ਅਧਿਕਾਰੀ ਤੋ ਕਰਾਉਣ ਨਾ ਕਿ ਕਿਸੇ ਸੇਵਾਦਾਰ ਤੋ। ਉਹਨਾਂ ਦੱਸਿਆ ਕਿ ਇੰਜੀਨੀਅਰ ਨੂੰ ਪਤਾ ਹੁੰਦਾ ਹੈ ਕਿ ਕਿੱਥੋ ਸੜਕ ਉੱਚੀ ਤੇ ਨੀਵੀ ਬਣਾਉਣੀ ਹੈ।ਵਾਰਡ ਨੰ: 23 ਦੇ ਕੌਸਲਰ ਕਮਲਜੀਤ ਕੌਰ ਕਲੇਰ ਨੇ ਕਿਹਾ ਕਿ ਮੇਰਾ ਵਾਰਡ ਹਨੇਰੇ ਵਿੱਚ ਡੁੱਬਿਆ ਪਿਆ ਹੈ ਅਤੇ ਨਗਰ ਕੌਸਲ ਵੱਲੋ ਕੋਈ ਵੀ ਬਿਜਲੀ ਦਾ ਪ੍ਰਬੰਧ ਨਹੀ ਕੀਤਾ ਜਾ ਰਿਹਾ ਹੈ। ਉਹਨਾਂ ਸੀਵਰੇਜ਼ ਦੀ ਸਮੱਸਿਆ ਬਾਰੇ ਵੀ ਕਾਰਜ ਸਾਧਕ ਅਫਸਰ ਨੂੰ ਜਾਣੂ ਕਰਵਾਇਆ। ਇਸ ਮੌਕੇ ਕੌਸਲਰ ਹਿੰਮਾਸ਼ੂ ਮਲਿਕ, ਕੌਂਸਲਰ ਵਿਕਰਮ ਜੱਸੀ ,ਕੌਸਲਰ ਦਰਸ਼ਨਾਂ ਦੇਵੀ , ਕੌਸਲਰ ਡਿੰਪਲ ਗੋਇਲ , ਕੌਸਲਰ ਕਵਿਤਾ ਰਾਣੀ ਆਦਿ  ਤੋ ਇਲਾਵਾ ਹੋਰ ਵੀ ਕਈ ਕੌਸਲਰ ਮੌਜੂਦ ਸਨ।