ਪਿੰਡ ਰਸੂਲਪੁਰ ਦੇ ਨੌਜਵਾਨ ਦੀ ਦੁਬਈ ਵਿਚ ਮੌਤ-video

 ਹਠੂਰ,29,ਜੁਲਾਈ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ(ਮੱਲ੍ਹਾ)ਦੇ ਨੌਜਵਾਨ ਦੀ ਦੁਬਈ ਵਿਖੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਅਰਵਿੰਦਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰਾ ਪੁੱਤਰ ਅਰਵਿੰਦਰ ਸਿੰਘ (22)17 ਮਾਰਚ 2021 ਨੂੰ ਲੁਧਿਆਣਾ ਦੇ ਇੱਕ ਨਿੱਜੀ ਟਰੈਵਲ ਏਜੰਟ ਰਾਹੀ ਦੁਬਈ ਵਿਖੇ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਅਤੇ 24 ਅਪ੍ਰੈਲ 2021 ਨੂੰ ਅਰਵਿੰਦਰ ਸਿੰਘ ਨੂੰ ਟਰੈਟਲ ਏਜੰਟ ਨੇ ਸਾਨੂੰ ਬਿਨਾ ਦੱਸਿਆ ਕੋਰੋਨਾ ਪਾਜੇਟਿਵ ਆਖ ਕੇ ਦੁਬਈ ਵਿਖੇ ਹੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਅਤੇ 24 ਅਪ੍ਰੈਲ ਨੂੰ ਹੀ ਅਰਵਿੰਦਰ ਸਿੰਘ ਦੀ ਪਰਿਵਾਰ ਨਾਲ ਵੀ ਡੀ ਓ ਕਾਲ ਰਾਹੀ ਆਖਰੀ ਗੱਲਬਾਤ ਹੋਈ ਕਿ ਮੈਨੂੰ ਟਰੈਵਲ ਏਜੰਟ ਨੇ ਕੋਰੋਨਾ ਪਾਜੇਟਿਵ ਆਖ ਕੇ ਭਰਤੀ ਕਰਵਾਇਆ ਹੈ ਜਦ ਕਿ ਮੈ ਜਦੋ ਇਡੀਆ ਤੋ ਆਇਆ ਸੀ ਤਾਂ ਮੇਰੀਆ ਸਾਰੀਆ ਰਿਪੋਰਟਾ ਨੈਕਟਿਵ ਹਨ।ਉਨ੍ਹਾ ਦੱਸਿਆ ਕਿ 24 ਅਪ੍ਰੈਲ ਤੋ ਬਾਅਦ ਸਾਨੂੰ 28 ਜੁਲਾਈ ਨੂੰ ਦੁਬਈ ਦੇ  ਡਾਕਟਰਾ ਨੇ ਵੀ ਡੀ ਓ ਕਾਲ ਰਾਹੀ ਅਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।ਉਨ੍ਹਾ ਕਿਹਾ ਕਿ ਮ੍ਰਿਤਕ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਰਸੂਲਪੁਰ ਲਿਆਉਣ ਲਈ ਅਤੇ ਟਰੈਵਲ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਅਸੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਐਸ ਐਸ ਪੀ ਲੁਧਿਆਣਾ (ਦਿਹਾਤੀ)ਨੂੰ ਬੇਨਤੀ ਪੱਤਰ ਦੇ ਦਿੱਤੇ ਹਨ।ਉਨ੍ਹਾ ਕਿਹਾ ਕਿ ਪਰਿਵਾਰਕ ਮੈਬਰ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਸ ਦੀਆ ਅੰਤਿਮ ਰਸਮਾ ਪੂਰੀਆ ਕੀਤੀਆ ਜਾਣ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਰਸੂਲਪੁਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਅਰਵਿੰਦਰ ਸਿੰਘ ਦੀ ਲਾਸ ਨੂੰ ਜਲਦੀ ਪਿੰਡ ਰਸੂਲਪੁਰ ਲਿਆਦਾ ਜਾਵੇ।ਇਸ ਮੌਕੇ ਉਨ੍ਹਾ ਨਾਲ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ,ਗੁਰਮੇਲ ਸਿੰਘ,ਮਹਿੰਦਰ ਸਿੰਘ,ਬਲਦੇਵ ਸਿੰਘ,ਪਿੰਦਰ ਸਿੰਘ,ਚਰਨ ਸਿੰਘ,ਜਗਮੋਹਣ ਸਿੰਘ,ਪ੍ਰਮਿੰਦਰ ਸਿੰਘ,ਬਲਵੀਰ ਸਿੰਘ,ਅਮਰ ਸਿੰਘ,ਤਰਸੇਮ ਸਿੰਘ ਆਦਿ ਹਾਜ਼ਰ ਸਨ।