You are here

ਕਾਤਲਾ ਨੂੰ ਗ੍ਰਿਫਤਾਰ ਕਰਨ ਵਿਧਾਇਕ ਮਾਣੂੰਕੇ ਨੇ ਐਸ ਐਚ ਓ ਨਾਲ ਮੀਟਿੰਗ ਕੀਤੀ

ਹਠੂਰ,29,ਜੁਲਾਈ-(ਕੌਸ਼ਲ ਮੱਲ੍ਹਾ)-ਬੀਤੀ 22 ਜੂਨ ਨੂੰ ਪਿੰਡ ਲੱਖਾ ਦੇ ਬਜੁਰਗ ਜੋੜੇ ਹਰੀ ਚੰਦ ਅਤੇ ਉਸ ਦੀ ਪਤਨੀ ਸ਼ਾਤੀ ਦੇਵੀ ਦਾ ਘਰ ਵਿਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਥਾਣਾ ਹਠੂਰ ਨੇ ਅਣਪਛਾਤੇ ਕਾਤਲਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ 37 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਹਠੂਰ ਪੁਲਿਸ ਨੇ ਕਿਸੇ ਵੀ ਕਾਤਲ ਨੂੰ ਗ੍ਰਿਫਤਾਰ ਨਹੀ ਕੀਤੀ।ਬਜੁਰਗ ਜੋੜੇ ਦੇ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਅੱਜ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਮੀਟਿੰਗ ਕੀਤੀ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਹੀਨੇ ਤੋ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਕਾਤਲ ਪੁਲਿਸ ਦੀ ਪਕੜ ਤੋ ਬਾਹਰ ਹਨ ਅਤੇ ਇਲਾਕੇ ਦੇ ਲੋਕਾ ਨੇ ਭਾਵੇ ਥਾਣਾ ਹਠੂਰ ਅੱਗੇ ਰੋਸ ਧਰਨਾ ਵੀ ਦਿੱਤਾ ਪਰ ਪੁਲਿਸ ਟੱਸ ਤੋ ਮੱਸ ਨਹੀ ਹੋਈ ਜਿਸ ਕਰਕੇ ਅੱਜ ਹਠੂਰ ਪੁਲਿਸ ਤੇ ਸਵਾਲਿਆ ਨਿਸਾਨ ਲੱਗ ਚੁੱਕਾ ਹੈ।ਉਨ੍ਹਾ ਕਿਹਾ ਕਿ ਕਤਾਲਾ ਨੂੰ ਗ੍ਰਿਫਤਾਰ ਕਰਵਾਉਣ ਲਈ ਮੈ ਇਨਸਾਫ ਪਸੰਦ ਲੋਕਾ ਦੇ ਨਾਲ ਹਾਂ ਅਤੇ ਹਰ ਸੰਘਰਸ ਦਾ ਖੁੱਲ੍ਹ ਕੇ ਸਾਥ ਦੇਵਾਗੀ।ਇਸ ਮੌਕੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵਿਸਵਾਸ ਦਿਵਾਇਆ ਕਿ ਇੱਕ ਦੋ ਦਿਨਾ ਵਿਚ ਹੀ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਹੁਣ ਦੇਖਣ ਵਾਲੀ ਗੱਲ ਹੈ ਕਿ ਹਠੂਰ ਪੁਲਿਸ ਕਾਤਲਾ ਨੂੰ ਕਦੋ ਗ੍ਰਿਫਤਾਰ ਕਰਦੀ ਹੈ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।