ਜਗਰਾਉਂ(ਰਾਣਾ ਸ਼ੇਖਦੌਲਤ,ਗੁਰਦੇਵ ਗਾਲਿਬ) ਅਕਸਰ ਕੁੱਝ ਗਲਤ ਅਨਸਰ ਸਮੇਂ ਦਾ ਫਾਇਦਾ ਉਠਾ ਕੇ ਲੋਕਾਂ ਦੀਆ ਜਿੰਦਗੀਆਂ ਵਿੱਚ ਜ਼ਹਿਰ ਘੋਲਦੇ ਹਨ ਅਜਿਹੀ ਹੀ ਸ਼ਰਮਨਾਕ ਘਟਨਾ ਪਿੰਡ,ਗਾਲਿਬ ਰਣ ਸਿੰਘ,ਵਿੱਚ ਹੋਈ ਮੁਤਾਬਿਕ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪਤਨੀ ਨਿਰਮਲ ਸਿੰਘ ਨੇ ਦੱਸਿਆ ਕਿ ਮੇਰੇ ਪਤੀ ਅਕਸਰ ਖੇਤ ਜਾਂਦੇ ਹਨ ਜਦੋਂ ਅੱਜ ਖੇਤ ਗਏ ਤਾਂ ਉਸ ਤੋਂ ਮਗਰੋਂ ਸਾਡੇ ਪਿੰਡ ਦਾ ਲੜਕਾ ਮਨਦੀਪ ਸਿੰਘ ਗਰੇਵਾਲ, ਸਾਡੇ ਘਰ ਦਰਵਾਜ਼ਾ ਖੋਲ੍ਹ ਕੇ ਦਾਖਲ ਹੋ ਗਿਆ ਜਦੋਂ ਮੈਂ ਉਸ ਤੋਂ ਕੰਮ ਪੁਛਿਆ ਤਾਂ ਉਸ ਨੇ ਮੇਰੇ ਨਾਲ ਜਬਰਦਸਤੀ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਧਮਕੀਆਂ ਦੇਣ ਲੱਗਾ ਕਿ ਮੇਰੀ ਗੱਲ ਮੰਨ ਜਾ ਨਹੀਂ ਮੈਂ ਤੈਨੂੰ ਮਾਰ ਦੇਵਾਂਗਾ। ਫਿਰ ਮੈਂ ਰੌਲਾ ਪਾ ਦਿੱਤਾ ਅਤੇ ਪਿੰਡ ਦੇ ਲੋਕਾਂ ਨੇ ਆ ਕੇ ਮੈਨੂੰ ਬਚਾਇਆ ਅਤੇ ਮਨਦੀਪ ਸਿੰਘ ਮੈਨੂੰ ਉਨ੍ਹਾਂ ਦੇ ਮੂਹਰੇ ਧਮਕੀਆਂ ਦਿੰਦਾ ਭੱਜ ਗਿਆ ਇਸ ਦੀ ਸ਼ਕਾਇਤ ਗਾਲਿਬ ਚੌਕੀ ਇੰਚਾਰਜ਼ ਨੂੰ ਕੀਤੀ ੳਸਨੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਦੇ ਖਿਲਾਫ਼ ਸਖਤ ਕਰਵਾਈ ਹੋਵੇਗੀ ਉਨ੍ਹਾਂ ਕਿਹਾ ਕਿ ਅਜਿਹੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।