You are here

ਲੁਧਿਆਣਾ

ਹਸਪਤਾਲ ਦੇ ਸਟਾਫ ਨੂੰ ਗ੍ਰਾਮ ਪੰਚਾਇਤ ਡੱਲਾ ਕਰੇਗੀ ਸਨਮਾਨਿਤ

ਹਠੂਰ,10,ਅਪ੍ਰੈਲ-(ਕੌਸ਼ਲ ਮੱਲ੍ਹਾ)- ਸਿਹਤ ਕੇਂਦਰ ਪਿੰਡ ਡੱਲਾ ਵਿਖੇ ਮਰੀਜਾ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਦਵਾਈਆ ਦਿੱਤੀ ਜਾ ਰਹੀਆ ਹਨ।ਇਨ੍ਹਾ ਸਬਦਾਂ ਦਾ ਪ੍ਰਗਟਾਵਾ ਕਰਦਿਆ ਸਿਹਤ ਅਤੇ ਤੰਦਰੁਸਤੀ ਕੇਂਦਰ ਡੱਲਾ ਦੇ ਸੀ ਐਚ ਓ ਸੰਦੀਪ ਕੌਰ ਭੱਟੀ ਨੇ ਕਿਹਾ ਕਿ ਸਿਹਤ ਕੇਂਦਰ ਡੱਲਾ ਵਿਚ ਜਨਰਲ ਦਵਾਈਆ ਦੀ ਕੋਈ ਘਾਟ ਨਹੀਂ ਹੈ ਅਤੇ ਹਰ ਮਰੀਜ ਨੂੰ ਲੋੜ ਅਨੁਸਾਰ ਦਵਾਈਆ ਦਿੱਤੀਆ ਜਾ ਰਹੀਆ ਹਨ।ਇਸ ਸਬੰਧੀ ਜਦੋਂ ਪਿੰਡ ਦੀ ਮਹਿਲਾ ਸਰਪੰਚ ਬੀਬੀ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਸਿਹਤ ਕੇਂਦਰ ਵਿਚ ਹੋਰ ਦਵਾਈਆ ਵੀ ਆ ਚੁੱਕੀਆ ਹਨ। ਅਸੀ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਵਾਸੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦੇ ਹਾਂ।ਉਨ੍ਹਾ ਕਿਹਾ ਕਿ ਕਰਫਿਊ ਦੌਰਾਨ ਇਸ ਹਸਪਤਾਲ ਦਾ ਸਮੂਹ ਸਟਾਫ ਪੂਰੀ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਹੈ।ਜਿਸ ਤੋਂ ਪਿੰਡ ਵਾਸੀ ਪੂਰਨ ਰੂਪ ਵਿਚ ਸੰਤੁਸ਼ਟ ਹਨ ਅਤੇ ਕੋਰੋਨਾ ਵਾਇਰਸ ਦੇ ਖਤਮ ਹੋਣ ਉਪਰੰਤ ਹਸਪਤਾਲ ਦੇ ਸਮੂਹ ਸਟਾਫ,ਬੈਂਕ ਕਰਮਚਾਰੀਆ ਨੂੰ ਗ੍ਰਾਮ ਪੰਚਾਇਤ ਡੱਲਾ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਡੱਲਾ, ਕਮਲਜੀਤ ਸਿੰਘ ਜੀ ਓ ਜੀ,ਪੰਚ ਜੋਰਾ ਸਿੰਘ,ਪੰਚ ਪ੍ਰੀਤ ਸਿੰਘ,ਪੰਚ ਗੁਰਮੇਲ ਸਿੰਘ,ਪੰਚ ਰਾਜਵਿੰਦਰ ਸਿੰਘ,ਪੰਚ ਪਰਿਵਾਰ ਸਿੰਘ,ਰਣਜੀਤ ਸਿੰਘ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਗੁਰਚਰਨ ਸਿੰਘ ਸਰਾਂ,ਚਮਕੌਰ ਸਿੰਘ,ਪੰਚ ਪਰਮਜੀਤ ਕੌਰ ਸਰਾਂ,ਪੰਚ ਪਰਮਜੀਤ ਕੌਰ ਸਹੋਤਾ, ਪੰਚ ਛਿੰਦਰਪਾਲ ਕੌਰ ਸਰਾਂ, ਪੰਚ ਚਰਨ ਕੌਰ, ਪੰਚ ਗੁਰਮੀਤ ਕੌਰ,ਗੁਰਜੰਟ ਸਿੰਘ ਡੱਲਾ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰਧਾਨ ਨਿਰਮਲ ਸਿੰਘ ਡੱਲਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦੇ ਹੋਏ।

70 ਪਰਿਵਾਰਾ ਨੂੰ ਸਹਾਇਤਾ ਰਾਸ਼ੀ ਵੰਡੀ

ਹਠੂਰ,2020 ਅਪ੍ਰੈਲ-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ,ਸਿਮਰਨਜੀਤ ਕੌਰ ਚਾਹਿਲ ਕੈਨੇਡਾ ਅਤੇ ਕੁਲਦੀਪ ਕੌਰ ਚਾਹਿਲ ਕੈਨੇਡਾ ਵੱਲੋ ਪਿੰਡ ਰਣਧੀਰ ਗੜ੍ਹ ਦੇ 70 ਲੋੜਵੰਦ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਆਈ ਮੰਦੀ ਨੂੰ ਮੁੱਖ ਰੱਖਦਿਆ ਸਹਾਇਤਾ ਰਾਸ਼ੀ ਦਿੱਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਚਾਹਿਲ ਪਰਿਵਾਰ ਵੱਲੋਂ ਲੋੜਵੰਦ ਪਰਿਵਾਰਾ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ ਸੀ ਅਤੇ ਹੁਣ ਪਿੰਡ ਰਣਧੀਰ ਗੜ੍ਹ ਦੇ 70 ਪਰਿਵਾਰਾ ਨੂੰ 500-500 ਰੁਪਏ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ, ਜਿਸ ਦੀ ਕੁੱਲ ਰਾਸ਼ੀ 35 ਹਜ਼ਾਰ ਰੁਪਏ ਬਣਦੀ ਹੈ।ਉਨ੍ਹਾ ਕਿਹਾ ਕਿ ਇਹ ਸੇਵਾ ਕਰਫਿਊ ਦੇ ਦਿਨਾ ਵਿਚ ਜਾਰੀ ਰਹੇਗੀ।ਇਥੇ ਇਹ ਵੀ ਗੱਲ ਵਰਨਯੋਗ ਹੈ ਕਿ ਚਾਹਿਲ ਪਰਿਵਾਰ ਵੱਲੋਂ ਪਿੰਡ ਰਣਧੀਰ ਗੜ੍ਹ ਦੇ ਵਿਕਾਸ ਕਾਰਜਾ ਲਈ ਪਹਿਲਾ ਵੀ ਆਪਣਾ ਯੋਗਦਾਨ ਦਿੱਤਾ ਗਿਆ ਹੈ।ਅੰਤ ਵਿਚ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਚਾਹਿਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਿਲ, ਬਲਵਿੰਦਰ ਕੌਰ ਚਾਹਿਲ,ਭਾਈ ਕਮਲਜੀਤ ਸਿੰਘ ਰਸੂਲਪੁਰ,ਜਸਵਿੰਦਰ ਸਿੰਘ ਹਾਂਸ,ਕਬੱਡੀ ਖਿਡਾਰੀ ਗੋਰੀ ਭੰਮੀਪੁਰਾ,ਸਰਪੰਚ ਸਰਬਜੀਤ ਕੌਰ,ਸਮਾਜ ਸੇਵੀ ਕਰਮਜੀਤ ਸਿੰਘ,ਪ੍ਰਧਾਨ ਬਲਵਿੰਦਰ ਸਿੰਘ,ਰਵਿੰਦਰ ਸਿੰਘ,ਸੁਖਵਿੰਦਰ ਸਿੰਘ,ਬੇਅੰਤ ਸਿੰਘ,ਰਣਜੀਤ ਸਿੰਘ,ਧਰਮਿੰਦਰ ਸਿੰਘ,ਅਮਨਦੀਪ ਸਿੰਘ,ਸੁਰਤੇਜ ਸਿੰਘ,ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਲੋੜਵੰਦ ਪਰਿਵਾਰਾ ਨੂੰ ਦਿੱਤੀ ਸਹਾਇਤਾ ਰਾਸ਼ੀ ਦਿੰਦੇ ਹੋਏ।

ਪਿੰਡ ਬੋਦਲਵਾਲਾ 'ਚ ਨੌਜਵਾਨਾਂ ਅਤੇ ਐਨ.ਆਰ.ਆਈ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਮਹਾਂਮਾਰੀ ਦੌਰਾਨ ਪਿੰਡ ਬੋਦਲਵਾਲਾ ਵਿੱਚ ਸਮਾਜ ਸੇਵੀ ਐਨ.ਆਰ.ਆਈ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਸਮੇ ਪੰਮਾ ਬੋਦਲਵਾਲਾ ਨੇ ਕਿਹਾ ਕਰਫਿਊ ਕਾਰਨ ਇਸ ਔਖੀ ਘੜੀ 'ਚ ਸਭ ਤੋ ਵੱਧ ਗਰੀਬ ਪਰਿਵਾਰਾਂ ਨੂੰ ਮਾਰ ਪਈ ਹੈ ਇਸ ਲਈ ਇਨ੍ਹਾਂ ਨੂੰ ਰਾਹਤ ਦੇਣ ਚਾਹੀਦੀ ਹੈ।ਇਸ ਸਮੇ ਨੋਜਵਾਨਾਂ ਅਤੇ ਐਨ.ਆਰ.ਆਈ ਨੇ ਕਾਫੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਸਮੇ ਕੁਲਦੀਪ ਸਿੰਘ ਢਿਲੋ,ਪੰਮਾ ਬੋਦਲਵਾਲਾ,ਗੁਰਪ੍ਰੀਤ ਸਿੰਘ.ਅਮ੍ਰਿਤਪਾਲ ਸਿੰਘ ਫੌਜੀ,ਮਨਦੀਪ ਸਿੰਘ,ਪ੍ਰਭਜੋਤ ਸਿੰਘ,ਬਿੰਦਰ ਸਿੰਘ,ਸਿਕੰਦਰ ਸਿੰਘ ਵਿੱਕੀ,ਰਣਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ।

ਪੰਜਾਬ 'ਚ ਕੋਰੋਨਾ ਨਾਲ 11ਵੀਂ ਮੌਤ, 15 ਹੋਰ ਪਾਜ਼ੀਟਿਵ, 130 ਪਹੁੰਚੀ ਗਿਣਤੀ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਪੰਜਾਬ 'ਚ ਕੋਰੋਨਾ ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਲੰਧਰ 'ਚ ਇਕ ਕਾਂਗਰਸੀ ਨੇਤਾ ਦੇ ਪਿਤਾ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ ਜਦਕਿ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੰਗਲਵਾਰ ਦੇਰ ਰਾਤ ਦਮ ਤੋੜਨ ਵਾਲੀ ਬਰਨਾਲਾ ਦੀ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਨਾਲ ਕੁੱਲ 11 ਲੋਕ ਦਮ ਤੋੜ ਚੁੱਕੇ ਹਨ। ਵੀਰਵਾਰ ਨੂੰ ਕੁੱਲ 15 ਪਾਜ਼ੀਟਿਵ ਕੇਸ ਪਾਏ ਗਏ, ਜਿਨ੍ਹਾਂ 'ਚ ਅੱਠ ਤਬਲੀਗੀ ਜਮਾਤ ਤੋਂ ਪਰਤੇ ਲੋਕਾਂ ਦੇ ਸੰਪਰਕ 'ਚ ਆਏ ਸਨ। ਸੂਬੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 130 ਹੋ ਗਈ ਹੈ।

ਸੰਗਰੂਰ 'ਚ ਪਹਿਲਾ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ਸੂਬੇ ਦੇ 22 ਜ਼ਿਲ੍ਹਿਆਂ 'ਚੋਂ 17 ਕੋਰੋਨਾ ਪ੍ਰਭਾਵਿਤ ਹੋ ਗਏ ਹਨ। ਹੁਣ ਸਿਰਫ਼ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲ੍ਹੇ ਬਚੇ ਹਨ, ਜਿੱਥੇ ਕੋਈ ਪਾਜ਼ੀਟਿਵ ਕੇਸ ਨਹੀਂ ਹੈ। ਨਵੇਂ ਕੇਸਾਂ 'ਚ ਸੰਗਰੂਰ ਤੋਂ ਇਲਾਵਾ ਛੇ ਮਾਨਸਾ, ਤਿੰਨ ਜਲੰਧਰ, ਦੋ ਲੁਧਿਆਣਾ ਤੇ ਇਕ-ਇਕ ਅੰਮ੍ਰਿਤਸਰ, ਮੋਹਾਲੀ ਤੇ ਬਰਨਾਲਾ ਤੋਂ ਹਨ। ਸੂਬੇ 'ਚ ਹੁਣ ਤਕ 18 ਲੋਕ ਠੀਕ ਹੋ ਚੁੱਕੇ ਹਨ। ਜਲੰਧਰ ਦੇ ਕਾਂਗਰਸੀ ਨੇਤਾ ਦੀਪਕ ਦੇ ਪਿਤਾ ਪ੍ਰਵੀਨ ਕੁਮਾਰ ਦੀ ਰਿਪੋਰਟ ਬੁੱਧਵਾਰ ਨੂੰ ਪਾਜ਼ੀਟਿਵ ਆਈ ਸੀ, ਜਿਨ੍ਹਾਂ ਦੀ ਵੀਰਵਾਰ ਨੂੰ ਮੌਤ ਹੋ ਗਈ। ਦੀਪਕ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦੇ ਕਰੀਬੀ ਸਨ ਤੇ ਕਰਫਿਊ 'ਚ ਰਾਸ਼ਨ ਵੀ ਵੰਡ ਰਹੇ ਸਨ। ਬਾਵਾ ਸਮੇਤ ਕੁਝ ਹੋਰ ਨੇਤਾ ਸੈਲਫ ਹੋਮ ਕੁਆਰੰਟਾਈਨ 'ਚ ਚਲੇ ਗਏ ਹਨ। ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੰਗਲਵਾਰ ਦੇਰ ਰਾਤ ਦਮ ਤੋੜਨ ਵਾਲੀ ਬਰਨਾਲਾ ਦੀ 55 ਸਾਲਾ ਔਰਤ ਪਾਜ਼ੀਟਿਵ ਨਿਕਲੀ ਹੈ। ਉਸਨੂੰ ਛੇ ਅਪ੍ਰੈਲ ਨੂੰ ਸਾਹ ਚੜ੍ਹਨ ਤੇ ਛਾਤੀ 'ਚ ਦਰਦ ਦੀ ਸ਼ਿਕਾਇਤ 'ਤੇ ਦਾਖ਼ਲ ਕਰਾਇਆ ਗਿਆ ਸੀ। 

ਮਾਨਸਾ ਦੇ ਬੁਢਲਾਡਾ 'ਚ ਵੀਰਵਾਰ ਨੂੰ ਛੇ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ। ਮੁਸਲਮਾਨ ਪਰਿਵਾਰਾਂ ਦੇ ਇਹ ਲੋਕ ਦਿੱਲੀ ਦੇ ਨਿਜ਼ਾਮੁਦੀਨ ਤੋਂ ਪਰਤੇ ਤਬਲੀਗੀ ਜਮਾਤ ਦੇ ਲੋਕਾਂ ਦੇ ਸੰਪਰਕ 'ਚ ਆਏ ਸਨ। ਇਨ੍ਹਾਂ 'ਚ ਤਿੰਨ ਔਰਤਾਂ, ਇਕ ਮਰਦ ਤੇ ਦੋ 14 ਸਾਲਾ ਤੇ 12 ਸਾਲਾ ਲੜਕੇ ਹਨ। ਲੁਧਿਆਣਾ 'ਚ ਜਮਾਤੀਆਂ ਦੇ ਸੰਪਰਕ 'ਚ ਆਉਣ ਨਾਲ ਦੋ ਲੋਕ ਪਾਜ਼ੀਟਿਵ ਪਾਏ ਗਏ ਹਨ। ਸੂਬੇ 'ਚ ਜਮਾਤੀ ਜਾਂ ਉਨ੍ਹਾਂ ਦੇ ਸੰਪਰਕ 'ਚ ਆਉਣ ਨਾਲ ਕੁੱਲ ਪਾਜ਼ੀਟਿਵ 26 ਹੋ ਗਏ ਹਨ।

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ 24 ਸਾਲਾ ਨੌਜਵਾਨ ਪਾਜ਼ੀਟਿਵ ਪਾਇਆ ਗਿਆ ਹੈ। ਉਹ 19 ਮਾਰਚ ਨੂੰ ਇੰਗਲੈਂਡ ਤੋਂ ਪਰਤਿਆ ਸੀ। ਸੱਤ ਅਪ੍ਰੈਲ ਨੂੰ ਹਾਲਤ ਵਿਗੜਨ 'ਤੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਸਦੇ ਪਿਤਾ ਵੈਰੋਵਾਲ ਰੋਡ ਜੰਡਿਆਲਾ ਗੁਰੂ 'ਚ ਡੇਅਰੀ ਚਲਾਉਂਦੇ ਹਨ, ਜਿੱਥੇ ਲੋਕਾਂ ਦਾ ਇਕੱਠ ਰਹਿੰਦਾ ਸੀ। ਹੁਣ ਲੋਕਾਂ ਦੀ ਭਾਲ ਕਰ ਕੇ ਸੈਂਪਲ ਲਏ ਜਾ ਰਹੇ ਹਨ।

 

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ-------ਪੌਜ਼ਿਟਿਵ---------ਮੌਤ

ਮੋਹਾਲੀ--------37-------------1

ਨਵਾਂਸ਼ਹਿਰ------19--------------1

ਅੰਮ੍ਰਿਤਸਰ------11---------------2

ਜਲੰਧਰ---------11---------------1

ਲੁਧਿਆਣਾ--------10--------------2

ਮਾਨਸਾ----------11--------------0

ਹੁਸ਼ਿਆਰਪੁਰ-------7---------------1

ਪਠਾਨਕੋਟ---------7---------------1

ਮੋਗਾ-------------4---------------0

ਰੂਪਨਗਰ----------3---------------1

ਬਰਨਾਲਾ-----------2--------------1

ਫਤਹਿਗੜ੍ਹ ਸਾਹਿਬ-----2--------------0

ਫਰੀਦਕੋਟ-----------2--------------0

ਪਟਿਆਲਾ-----------1---------------0

ਕਪੂਰਥਲਾ-----------1---------------0

ਮੁਕਤਸਰ------------1---------------0

ਸੰਗਰੂਰ-------------1---------------0

ਕੁੱਲ--------------130--------------11

 

ਠੀਕ ਹੋਏ - 18 , ਨਵੇਂ ਕੇਸ - 15, ਮੌਜੂਦਾ ਪੌਜ਼ਿਟਿਵ - 101

ਲੁਧਿਆਣਾ 'ਚ ਕੋਰੋਨਾ ਦੇ 12 ਮਾਮਲੇ ਪਾਜ਼ੀਟਿਵ - ਡੀ.ਸੀ ਲੁਧਿਆਣਾ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 507 ਸੈਂਪਲ ਲਏ ਨੇ ਜਿਨ੍ਹਾਂ ਚੋਂ 467 ਸੈਂਪਲ ਨੈਗੇਟਿਵ ਆਏ ਨੇ ਜਦੋਂ ਕਿ 12 ਮਾਮਲੇ ਪਾਜ਼ੀਟਿਵ ਨੇ ਅਤੇ ਬਾਕੀਆਂ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ।3 ਮਰੀਜ਼ਾਂ ਦੀ ਹੁਣ ਤੱਕ ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਜਿਸ ਚੋਰ ਨੂੰ ਫੜਿਆ ਗਿਆ ਸੀ, ਉਹ ਵੀ ਕਰੋਨਾ ਪਾਜ਼ੀਟਿਵ ਸੀ, ਜਿਸ ਤੋਂ ਬਾਅਦ ਚੋਰ ਨੂੰ ਫੜਨ ਵਾਲੀ ਟੀਮ ਨੂੰ ਵੀ ਇਕਾਂਤਵਾਸ ਚ ਰੱਖਿਆ ਗਿਆ ਹੈ। 

ਪਿੰਡਾਂ 'ਚ ਮਾਸਕ ਤੇ ਦਸਤਾਨਿਆਂ ਤੋ ਬਿਨਾਂ ਹੀ ਰੇਹੜੀ ਵਾਲੇ ਵੇਚ ਰਹੇ ਹਨ ਸਬਜ਼ੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੂਰੇ ਸੰਸਾਰ ਵਿਚ ਕੋਵਿੱਡ-19 ਦਾ ਖਤਰਾ ਦਿਨ ਪਰ ਦਿਨ ਪਰ ਵੱਧਦਾ ਹੀ ਜਾ ਰਿਹਾ ਹੀ।ਭਾਰਤ ਦੇਸ਼ ਵਿੱਚ ਵੀ ਇਹ ਬਿਮਾਰੀ ਹੌਲੀ-ਹੌਲੀ ਕਮਿਊਨਿਟੀ ਸਪਰੈੱਡ ਦੀ ਸ਼ਕਲ ਧਾਰਨ ਕਰ ਰਹੀ ਹੈ।ਪ੍ਰਸ਼ਾਸ਼ਨ ਵਲੋਂ ਰੇਹੜੀ ਵਾਲਿਆਂ ਨੂੰ ਸਬਜ਼ੀ, ਫਲ ਅਤੇ ਹੋਰ ਜ਼ਰੂਰੀ ਸਾਮਾਨ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਹੈ,ਮਗਰ ਜ਼ਿਆਦਾਤਰ ਰੇਹੜੀ ਵਾਲਿਆਂ ਵਲੋਂ ਸਾਫ-ਸਫਾਈ ਦਾ ਕੌਈ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ।ਬਹੁਤ ਸਾਰੇ ਰੇਹੜੀ ਵਾਲਿਆਂ ਕੋਲ ਕਰਫਿਉਂ ਪਾਸ ਤੱਕ ਨਹੀਂ ਹੈ ਅਤੇ ਮਾਸਕ ਤੇ ਦਸਤਾਨੇ ਤਾਂ ਇਹ ਪਹਿਨਦੇ ਹੀ ਨਹੀਂ।ਅਕਸਰ ਦੇਖਿਆ ਜਾ ਰਿਹਾ ਹੈ ਕਿ ਜਦੋਂ ਵੀ ਇਨ੍ਹਾਂ ਤੋਂ ਕਰਫਿਊ ਪਾਸ ਜਾਂ ਆਧਾਰ ਕਾਰਡ ਪੁੱਛਿਆ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਉਹ ਤਾਂ ਘਰੇ ਹੀ ਰਹਿ ਗਿਆ ਹੈ।ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਸ਼ੋਸ਼ਲ ਡਿਸਟੈਂਸਿੰਗ ਰੱਖਣ ਦੀ ਰੱਖਣ ਦੀ ਦੁਹਾਈ ਪਾਈ ਜਾ ਰਹੀ ਹੈ ਮਗਰ ਰੇਹੜੀ ਵਾਲਿਆਂ ਵੱਲੋਂ ਪ੍ਰਸ਼ਾਸ਼ਨ ਦੇ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਸ਼ਰੇ੍ਹਅਮ ਉਡਾਈਆਂ ਜਾ ਰਹੀਆਂ

ਜਗਰਾਉਂ ਨੇੜਲੇ ਪਿੰਡ ਰਾਮਗੜ੍ਹ ਭੁੱਲਰ ਦਾ ਇੱਕ ਤਬਲੀਗੀ ਨੌਜਵਾਨ ਕੋਰੋਨਾ ਪਾਜ਼ੀਟਿਵ

ਜਗਰਾਓਂ/ਲੁਧਿਆਣਾ, ਅਪ੍ਰੈਲ 2020 (ਸਤਪਾਲ ਦੇਹੜਕਾਂ/ਮਨਜਿੰਦਰ ਗਿੱਲ) ਪੰਜਾਬ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ! ਅੱਜ ਜਗਰਾਉਂ ਨੇੜੇ ਦੋ ਵੱਖ-ਵੱਖ ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਦੋ ਤਬਲੀਗੀ ਨੌਜਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ! ਪਿੰਡ ਗੁੜੇ ਤੋਂ ਬਾਅਦ ਹੁਣ ਪਿੰਡ ਰਾਮਗੜ੍ਹ ਭੁੱਲਰ ਦਾ 30 ਸਾਲਾ ਨੌਜਵਾਨ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ ਹੈ! ਜਗਰਾਉਂ ਦੇ ਡੀ ਐਸ ਪੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਰਿਆਸਤ ਅਲੀ ਪੁੱਤਰ ਦਰਸ਼ਨ ਖਾਂ ਨੂੰ ਪੁਲਿਸ ਵੱਲੋਂ 7 ਅਪਰੈਲ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਅੱਜ ਰਿਪੋਰਟ ਪਾਜ਼ਟਿਵ ਆਈ ਹੈ! ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਆਸਤ ਅਲੀ ਦੇ 7 ਪਰਿਵਾਰਕ ਮੈਂਬਰਾਂ ਦੇ ਸਿਹਤ ਮਹਿਕਮੇ ਵੱਲੋਂ ਸੈਂਪਲ ਲੈ ਕੇ ਟੈੱਸਟ ਲਈ ਭੇਜੇ ਜਾ ਰਹੇ ਹਨ!

ਕੋਰੋਨਾ ਵਾਇਰਸ ਨਾਲ ਹੋਈ ਮੌਤ ਦੇ ਸੰਸਕਾਰ ਦੀ ਜੁਮੇਵਾਰੀ ਸਰਕਾਰ ਸਾਨੂੰ ਦੇਵੇ-ਸੱਤਪਾਲ

ਮੌਤ ਤੋਂ ਬਾਅਦ ਸੰਸਕਾਰ ਲਈ ਪੈਦਾ ਕੀਤੇ ਭਰਮ ਭੁਲੇਖੇ ਦੂਰ ਕਰਨ ਲਈ ਦੇਹੜਕਾ ਨੇ ਕੀਤਾ ਆਪਣੇ ਆਪ ਨੂੰ ਹਾਜਰ

 

ਜਗਰਾਓਂ/ਲੁਧਿਆਣਾ, ਅਪ੍ਰੈਲ 2020 -(ਮਨਜਿੰਦਰ ਗਿੱਲ )-

ਪੰਜਾਬ ਵਿਚ ਕੋਰੋਨਾ ਦੀ ਬਿਮਾਰੀ ਨਾਲ ਪੀੜ੍ਹਤ ਹੋ ਕੇ ਮਰੇ ਮਾਪਿਆਂ ਦਾ ਅੰਤਿਮ ਸੰਸਕਾਰ ਕਰਨ ਤੋਂ ਮੁਨਕਰ ਹੋਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਤੀਰੇ ਦੀ ਜਦੋਂ ਚੁਫੇਰੇ ਚਰਚਾ ਹੋ ਰਹੀ ਹੈ, ਉਸ ਸਮੇਂ ਜਗਰਾਉਂ ਦੇ ਇਕ ਸਮਾਜ ਸੇਵੀ ਨੇ ਅੱਗੇ ਆਉਂਦਿਆਂ ਰਾਜ ਸਰਕਾਰ ਨੂੰ ਇਕ ਚਿੱਠੀ ਭੇਜ ਕੇ ਕਿਹਾ ਕਿ ਪ੍ਰਮਾਤਮਾ ਕਰੇ ਕੋਰੋਨਾ ਤੋਂ ਪੀੜ੍ਹਤ ਹੋਰ ਕੋਈ ਲਾਸ਼ ਨਾ ਹੀ ਬਣੇ ਤੇ ਜੇਕਰ ਇਸ ਦੌਰਾਨ ਕੋਈ ਮਰੀਜ਼ ਦਮ ਤੋੜਦਾ ਹੈ ਤਾਂ ਉਹ ਅੱਗੇ ਹੋ ਕੇ ਸਸਕਾਰ ਦੀ ਸੇਵਾ ਕਰਨ ਲਈ ਤਿਆਰ ਹੈ । ਇਥੇ ਜਿਕਰਯੋਗ ਹੈ ਕਿ ਜਨ ਸ਼ਕਤੀ ਅਦਾਰੇ ਦੇ ਐਂਕਰ ਅਤੇ ਮਿਸ਼ਨ ਗਰੀਨ ਪੰਜਾਬ ਦੇ ਕੋਆਰਡੀਨੇਟਰ ਸੱਤਪਾਲ ਸਿੰਘ ਦੇਹੜਕਾ ਜਿਹੜੇ ਕਿ ਤਕਰੀਬਨ 15 ਦਿਨ ਤੋਂ ਜਗਰਾਉਂ ਇਲਾਕੇ ਪਿੰਡਾਂ ਤੇ ਸ਼ਹਿਰ 'ਚ ਕੋਰੋਨਾ ਤੋਂ ਬਚਾਓ ਲਈ ਆਪਣੀ ਪੱਧਰ 'ਤੇ ਇਕ ਮੁਹਿੰਮ ਚਲਾ ਰਹੇ ਹਨ ਤੇ ਹੁਣ ਤੱਕ ਉਹ ਆਪਣੀ ਗੱਡੀ 'ਤੇ ਕੋਰੋਨਾ ਤੋਂ ਬਚਾਓ ਦੀਆਂ ਸਾਵਧਾਨੀਆਂ ਦੇ ਬੈਨਰ ਲਗਾ ਕੇ ਪੰਜਾਬ ਸਰਕਾਰ ਵਲੋਂ ਜਾਰੀ ਆਡੀਓ ਨੂੰ ਆਪਣੇ ਗੱਡੀ ਦੇ ਸਪੀਕਰ 'ਤੇ ਚਲਾ ਕੇ ਪਿੰਡਾਂ ਦੀਆਂ ਸੱਥਾਂ ਤੇ ਹੋਰ ਥਾਵਾਂ 'ਤੇ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਹਨ ਤੇ ਇਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਵੀ ਪਹੁੰਚਾ ਰਹੇ ਹਨ । ਉਨ੍ਹਾਂ ਵਲੋਂ ਹੁਣ ਇਸ ਪਾਸੇ ਇਕ ਹੋਰ ਕਦਮ ਕਰਦਿਆਂ ਅੰਤਿਮ ਸੰਸਕਾਰ ਦੀ ਸੇਵਾ ਲਈ ਵੀ ਸਹਿਯੋਗ ਕਰਨ ਬਾਰੇ ਆਖਿਆ ।ਦੇਹੜਕਾ ਨੇ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਮੁੱਖ ਮੰਤਰੀ ਦੇ ਨਾਂਅ 'ਤੇ ਦਿੱਤੀ ਚਿੱਠੀ 'ਚ ਕਿਹਾ ਕਿ ਉਹ ਇਸ ਬਿਮਾਰੀ ਦੇ ਪ੍ਰਕੋਪ ਦੌਰਾਨ ਲੋਕਾਂ ਦੀ ਭਲਾਈ ਲਈ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਨਾਲ ਸੇਵਾਵਾਂ ਨਿਭਾਉਂਣ ਲਈ ਵੀ ਤਿਆਰ ਹੈ ।

ਗੱਲ ਨਾਂ ਮੈਂ ਮੰਨਾਂ ਕਿਸੇ ਸਰਕਾਰ ਦੀ,, ਗੀਤ ਯਾਦ ਰੱਖਣਾਂ ਪਿਆ ਮਹਿੰਗਾ

ਜਗਰਾਉਂ (ਰਾਣਾ ਸ਼ੇਖਦੌਲਤ) ਪੂਰੇ ਭਾਰਤ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਧਾਰਾ 144  ਲੱਗੀ ਹੋਈ ਤੇ ਕਰਫਿਊ ਚੱਲ ਰਿਹਾ ਹੈ ਪਰ ਕੁੱਝ ਲੋਕਾਂ ਨੂੰ ,ਮੈਂ ਨਹੀਓਂ ਮੰਨਦਾ,ਗੀਤ ਦੇ ਅਰਥ ਸਮਝਾ ਦਿੱਤੇ ਅੱਜ ਐਸ. ਐਚ.ਓ ਜਗਜੀਤ ਸਿੰਘ ਥਾਣਾ ਸਿਟੀ ਜਗਰਾਉਂ ਨੇ ਜੋ ਲੋਕ ਘਰ ਨਹੀਂ ਬਹਿ ਰਹੇ ਸਨ ਉਨ੍ਹਾਂ ਨੂੰ ਸਖਤ ਲਹਿਜੇ ਵਿੱਚ    ਸਮਝਾ ਦਿੱਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਲਈ ਸਭ ਕੁਝ ਕਰ ਰਹੇ ਹਾਂ ਪਰ ਤੁਸੀਂ ਇਸਨੂੰ ਆਪਣਾ ਫਰਜ਼ ਨਹੀਂ ਸਮਝਦੇ ਸਗੋਂ ਕਰੋਨਾ ਵਾਇਰਸ ਨੂੰ ਮਜਾਕ ਸਮਝ ਰਹੇ ਹੋ ਪਰ ਸਾਨੂੰ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਦੀ ਜੁਮੇਵਾਰੀ ਹੈ ਇਸ ਲਈ ਸਖਤੀ ਵਰਤਣ ਲਈ ਤੁਸੀਂ ਮਜਬੂਰ ਕਰ ਰਹੇ ਹੋ ਸਰਕਾਰ ਅਤੇ ਪ੍ਰਸਾਸ਼ਨ ਤਹਾਨੂੰ ਅਪੀਲ ਕਰਦੇ ਹਨ ਕਿ ਤੁਸੀਂ ਆਪਣੇ ਘਰ ਅੰਦਰ ਹੀ ਰਹੋ। ਜੋ ਵੀ ਪ੍ਰਸਾਸ਼ਨ ਅਤੇ ਡੀ.ਸੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਨੂੰ ਸਬ-ਜੇਲ੍ਹ ਵਿੱਚ ਭੇਜਿਆ ਜਾਵੇਗਾ ਪਰ ਕਈ ਲੋਕ ਸਰਪੰਚਾਂ ਦੇ ਦਿੱਤੇ ਹੋਏ ਪਾਸ ਦਿਖਾ ਰਹੇ ਸਨ ਪਰ ਐਸ. ਐਚ ਓ ਜਗਜੀਤ ਸਿੰਘ ਨੇ ਕਿਹਾ ਕਿ ਜੋ ਸਰਪੰਚ ਬਿਨ੍ਹਾਂ ਕਿਸੇ ਗੱਲ ਤੋਂ ਇਨ੍ਹਾਂ ਨੂੰ  ਪਾਸ ਬਣਾ ਕੇ ਦੇ ਰਹੇ ਹਨ ਉਨ੍ਹਾਂ ਨੂੰ ਵੀ ਥਾਣੇ ਬੁਲਾਇਆ ਜਾਵੇਗਾ

ਜਗਰਾਉਂ ਨੇੜਲੇ ਪਿੰਡ ਗੁੜੇ ਦਾ ਇੱਕ ਤਬਲੀਗੀ 15 ਸਾਲਾ ਨੌਜਵਾਨ ਕੋਰੋਨਾ ਪਾਜ਼ੀਟਿਵ 

ਜਗਰਾਓਂ/ਲੁਧਿਆਣਾ,ਅਪ੍ਰੈਲ 2020 -(ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਜਗਰਾਉਂ ਨੇੜਲੇ ਪਿੰਡ ਗੁੜੇ ਵਿਖੇ ਨੂਰ ਮੁਹੰਮਦ (15) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ! ਇਹ ਤਬਲੀਗੀ ਜਮਾਤ ਨਾਲ ਸਬੰਧਤ ਹੈ ਜੋ 17 ਮਾਰਚ ਨੂੰ ਦਿੱਲੀ ਦੇ ਨਿਜ਼ਾਮੂਦੀਨ ਵਿਖੇ  ਮਰਕਜ਼ ਵਿੱਚ ਹਿੱਸਾ ਲੈਣ ਲਈ ਗਿਆ ਸੀ! ਡੀ ਐਸ ਪੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ! ਉਨ੍ਹਾਂ ਦੱਸਿਆ ਕਿ ਨੂਰ ਮੁਹੰਮਦ ਦੇ 12 ਪਰਿਵਾਰਕ ਮੈਂਬਰਾਂ ਦੇ ਸਿਹਤ ਮਹਿਕਮੇ ਵੱਲੋਂ ਸੈਂਪਲ ਲੈ ਕੇ ਟੈੱਸਟ ਲਈ ਭੇਜੇ ਜਾ ਰਹੇ ਹਨ!  ਪਾਜ਼ੇਟਿਵ ਮਰੀਜ਼ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਕੁਆਰਟੀਨ ਕਰ ਦਿੱਤਾ ਗਿਆ ਹੈ!